JalandharPunjab

ਨਾਜਾਇਜ਼ ਸ਼ਰਾਬ ਦੀਆਂ 9 ਪੇਟੀਆਂ ‘ਤੇ ਐਕਟਿਵਾ ਸਮੇਤ 1 ਮੁਜਰਿਮ ਪੁਲਿਸ ਅੜਿੱਕੇ

9 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 1 ਮੁਜਰਿਮ ਗ੍ਰਿਫ਼ਤਾਰ
ਜਲੰਧਰ (ਗਲੋਬਲ ਆਜਤੱਕ ਬਿਉਰੋ)
ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਆਈਪੀਐਸ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਵਲੋਂ ਭੈੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਨੂੰ ਜਾਰੀ ਰਖਦਿਆ ਸੁਹੇਲ ਮੀਰ ਆਈਪੀਐੱਸ-ਏਡੀਸੀਪ- 1 ‘ਤੇ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਏਸੀਪੀ ਸੈਂਟਰਲ ਦੀਆਂ ਹਦਾਇਤਾ ਤੇ ਇੰਸਪੈਕਟਰ ਅਜਾਇਬ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰ 2 ਜਲੰਧਰ ਦੀ ਦੇਖ ਰੇਖ ਹੇਠ ਸ਼ਰਾਬ ਦੀ ਬਰਾਮਦਗੀ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਕਿ ਏਐਸਐੇਈ ਪਰਮਜੀਤ ਕੁਮਾਰ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਦੇ ਸਬੰਧ ਪਟੇਲ ਚੋਂਕ ਵਿੱਚ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅੰਕਿਤ ਕਪੂਰ ਪੁੱਤਰ ਲੇਟ ਰਾਜੀਵ ਕਪੂਰ ਵਾਸੀ ਐਨਐਲ 132 ਮਹਿੰਦਰੂ ਮਹਲਾ ਜਲੰਧਰ ਜੋ ਬਾਹਰਲੇ ਜਿਲਿਆਂ ਤੋਂ ਸਸਤੇ ਭਾਅ ਸ਼ਰਾਬ ਲੈ ਕੇ ਜਲੰਧਰ ਸ਼ਹਿਰ ਵਿੱਚ ਮਹਿੰਗੇ ਭਾਅ ‘ਚ ਸ਼ਰਾਬ ਸਪਲਾਈ ਕਰਦਾ ਹੈ, ਅੱਜ ਵੀ ਐਕਟਿਵਾ ਤੇ ਸ਼ਰਾਬ ਲੈ ਕੇ ਘਰ ਵੱਲ ਨੂੰ ਆ ਰਿਹਾ ਹੈ। ਇਤਲਾਹ ਠੋਸ ਤੇ ਭਰੋਸੇਯੋਗ ਹੋਣ ਤੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 148, ਅ/ਧ 61 ਐੱਨਡੀਪੀਐੱਸ ਐਕਟ ਥਾਣਾ ਡਵੀਜ਼ਨ ਨੰ 2 ਜਲੰਧਰ ਦਰਜ ਰਜਿਸਟਰ ਕਰਕੇ ਦੋਸ਼ੀ ਪਾਸੋਂ 9 ਪੇਟੀਆਂ ਸ਼ਰਾਬ ਵੱਖ-ਵੱਖ ਮਾਰਕਾ ਤੇ 1 ਐਕਟਿਵਾ ਨੰ -ਪੀਬੀ-08-ਈਜੀ 3948 ਬ੍ਰਾਮਦ ਕੀਤੀ ਗਈ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਥਾਣਾ ਮੁਖੀ ਨੇ ਕਿਹਾ ਕਿ ਮੁਜਰਿਮ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਦਾ ਨੈੱਟਵਰਕ ਬ੍ਰੇਕ ਕੀਤਾ ਜਾਵੇਗਾ।

 

 

 

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!