Punjab

ਪਰਗਟ ਸਿੰਘ ਵੀ ਨਿੱਤਰੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇ ਵਿਰੋਧ ’ਚ

ਸਰਕਾਰੀ ਨੌਕਰੀਆਂ ਦੇਣ ਦੇ ਵਿਰੋਧ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਟੈਂਡ ਲਿਆ ਜਾਵੇ
ਜਲੰਧਰ(ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਪੰਜਾਬ ਦੇ ਦੋ ਕਾਂਗਰਸ ਵਿਧਾਇਕਾਂ ਫ਼ਤਹਿਜੰਗ ਸਿੰਘ ਬਾਜਵਾ ‘ਤੇ ਰਾਕੇਸ਼ ਪਾਂਡੇ ਦੇ ਬੇਟਿਆਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਵਿਰੋਧ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪਸ਼ਟ ਸਟੈਂਡ ਲਏ ਜਾਣ ਦੇ ਬਾਵਜੂਦ ਇਸ ਫ਼ੈਸਲੇ ਦੇ ਵਿਰੋਧ ਵਿੱਚ ਸੁਰਾਂ ਉੱਠਣੋਂ ਨਹੀਂ ਹਟ ਰਹੀਆਂ। ਸਨਿਚਰਵਾਰ ਤਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖ਼ੜ, ਕਾਂਗਰਸ ਵਿਧਾਇਕ ਰਾਜਾ ਵੜਿੰਗ, ਕੁਲਜੀਤ ਸਿੰਘ ਨਾਗਰਾ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਸਣੇ ਕਈ ਕਾਂਗਰਸ ਆਗੂਆਂ ਵੱਲੋਂ ਸਪਸ਼ਟ ਰੂਪ ਵਿੱਚ ਮੀਡੀਆ ਵਿੱਚ ਆ ਕੇ ਆਪਣਾ ਵਿਰੋਧ ਜਤਾਏ ਜਾਣ ਦੇ ਬਾਅਦ ਐਤਵਾਰ ਨੂੰ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਕਰਕੇ ਇਸ ਫ਼ੈਸਲੇ ’ਤੇ ਸਵਾਲ ਉਠਾਉਂਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਸਨਿਚਰਵਾਰ ਨੂੰ ਮੁੱਖ ਮੰਤਰੀ ਨੇ ਬਕਾਇਦਾ ਇਕ ਬਿਆਨ ਜਾਰੀ ਕਰਕੇ ਇਨ੍ਹਾਂ ਨਿਯੁਕਤੀਆਂ ਨੂੰ ਸਹੀ ਠਹਿਰਾਇਆ ਸੀ ਪਰ ਕਲ੍ਹ ਹੀ ਉਸਤੋਂ ਬਾਅਦ ਕਈ ਆਗੂਆਂ ਦੇ ਆਏ ਬਿਆਨਾਂ ‘ਤੇ ਖ਼ਾਸਕਰ ਜਾਖ਼ੜ ਦੇ ਬਿਆਨ ਤੋਂ ਬਾਅਦ ਮੁੱਖ ਮੰਤਰੀ ਨੇ ਰਾਤ ਇਕ ਟਵੀਟ ਕਰਕੇ ਮੁੜ ਇਹ ਸਪਸ਼ਟ ਕਰ ਦਿੱਤਾ ਸੀ ਕਿ ਇਹ ਫ਼ੈਸਲਾ ਵਾਪਸ ਨਹੀਂ ਲਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਇਹ ਫ਼ੈਸਲਾ ਪਰਿਵਾਰਾਂ ਦੀ ਕੁਰਬਾਨੀ ਦੇ ਮੱਦੇਨਜ਼ਰ ਲਿਆ ਗਿਆ ਹੈ। ਬੀਤੇ ਦਿਨੀਂ ਪੰਜਾਬ ਕੈਬਨਿਟ ਵੱਲੋਂ ਫ਼ਹਿਜੰਗ ਸਿੰਘ ਬਾਜਵੇ ਦੇ ਬੇਟੇ ਅਰਜੁਨ ਸਿੰਘ ਬਾਜਵਾ ਨੂੰ ਪੁਲਿਸ ਵਿੱਚ ਇੰਸਪੈਕਟਰ ਅਤੇ ਰਾਕੇਸ਼ ਪਾਂਡੇ ਦੇ ਬੇਟੇ ਭੀਸ਼ਮ ਪਾਂਡੇ ਨੂੰ ਨਾਇਬ ਤਹਿਸੀਲਦਾਰ ਵਜੋਂ ਨਿਯੁਕਤ ਕਰਨ ਦੀ ਪ੍ਰਵਾਨਗੀ ਮਗਰੋਂ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੋਰ ਵਿਰੋਧੀ ਧਿਰਾਂ ਵੱਲੋਂ ਵਿਰੋਧ ਜਤਾਏ ਜਾਣ ਉਪਰੰਤ ਕਾਂਗਰਸ ਦੇ ਅੰਦਰੋਂ ਵੀ ਇਸ ਫ਼ੈਸਲੇ ਖਿਲਾਫ਼ ਆਵਾਜ਼ਾਂ ਉਠ ਰਹੀਆਂ ਹਨ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਤਾਂ ਅਕਾਲੀ ਦਲ ਅਤੇ ‘ਆਪ’ ਵਿੱਚੋਂ ਵੀ ਐਸੇ ਪਰਿਵਾਰਾਂ ਨੂੰ ਨੌਕਰੀ ਦੇਣਾ ਚਾਹੁੰਦੇ ਸਨ ਪਰ ਇਨ੍ਹਾਂ ਪਾਰਟੀਆਂ ਵਿੱਚੋਂ ਐਸਾ ਕੋਈ ਪਰਿਵਾਰ ਨਹੀਂ ਮਿਲਿਆ। ਇਸ ਦੇ ਬਾਵਜੂਦ ਅੱਜ ਪਰਗਟ ਸਿੰਘ ਨੇ ਇੱਥੇ ਕੀਤੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਇਹ ਗ਼ਲਤ ਫ਼ੈਸਲਾ ਹੈ ਅਤੇ ਇਸਨੂੰ ‘ਤਰਸ ਦੇ ਆਧਾਰ’ ’ਤੇ ਕਹਿਣਾ ਤਾਂ ਹੋਰ ਵੀ ਗ਼ਲਤ ਹੈ।
ਪਰਗਟ ਸਿੰਘ ਨੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਆਖ਼ਿਆ ਕਿ ‘ਇਹ ‘ਹੌਰਸ ਟਰੇਡਿੰਗ’ ਨਹੀਂ ਤਾਂ ਹੋਰ ਕੀ ਹੈ?’
ਉਹਨਾਂ ਆਖ਼ਿਆ ਕਿ ਉਹ ਹਮੇਸ਼ਾ ਆਖ਼ਦੇ ਹਨ ਕਿ ਮੁੱਖ ਮੰਤਰੀ ਵਿੱਚ ਇੰਨੀ ਪ੍ਰਬੰਧਕੀ ਸਮਰੱਥਾ ਹੈ ਕਿ ਉਹ ਜੋ ਵੀ ਚਾਹੁਣ ਕਰ ਸਕਦੇ ਹਨ ਪਰ ਇਸ ਵਾਰ ਤਾਂ ਉਹਨਾਂ ਨੇ 5 ਮੰਤਰੀਆਂ, ਜਾਖ਼ੜ ਅਤੇ ਹੋਰ ਕਈ ਵਿਧਾਇਕਾਂ ਦੇ ਵਿਰੋਧ ਦੇ ਬਾਵਜੂਦ ਉਹ ਫ਼ੈਸਲਾ ਕਰ ਦਿੱਤਾ ਹੈ। ਜਿਸ ਦਾ ਸਾਰੇ ਪਾਸਿਉਂ ਵਿਰੋਧ ਹੀ ਨਹੀਂ ਹੋ ਰਿਹਾ ਸਗੋਂ ਜਿਸਦਾ ਕਾਂਗਰਸ ਪਾਰਟੀ ਅਤੇ ਕਾਂਗਰਸ ਦੀ ਸਰਕਾਰ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!