Punjab

ਪਰਵਾਸੀ ਮਜ਼ਦੂਰਾਂ ਕੋਲੋਂ ਖੋਹ ਕਰਨ ਵਾਲੇ ਕਾਰ ਸਮੇਤ 2 ਗ੍ਰਿਫਤਾਰ

ਸਵਿਫਟ ਕਾਰ 370 ਰੁਪਏ ਭਾਰਤੀ ਕਰੰਸੀ ‘ਤੇ ਦਾਤਰ ਬਰਾਮਦ ਕੀਤਾ
ਜਲੰਧਰ (ਗਲੋਬਲ ਆਜਤੱਕ,)
ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿੰਮ ਦੇ ਮੱਦੇਨਜ਼ਰ ਜਗਜੀਤ ਸਿੰਘ ਸਰੋਆ, ਏਡੀਸੀਪੀ ਸਿਟੀ 1 ਕਮਿਸ਼ਨਰ ਜਲੰਧਰ ‘ਤੇ ਸੁਖਜਿੰਦਰ ਸਿੰਘ ਏਸੀਪੀ ਨਾਰਥ ਜਲੰਧਰ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਰਵਿੰਦਰ ਕੁਮਾਰ ਥਾਣਾ ਮੁਖੀ ਡਿਵੀਜ਼ਨ ਨੰਬਰ 8 ਜਲੰਧਰ ਦੀ ਅਗਵਾਈ ਹੇਠ ਏਐੱਸਆਈ ਮਦਨ ਸਿੰਘ ਇੰਚਾਰਜ ਚੌਕੀ ਫੋਕਲ ਪੁਆਇੰਟ ਸਮੇਤ ਏਐੱਸਆਈ ਬਲਦੇਵ ਸਿੰਘ ਸਮੇਤ ਪੁਲਸ ਪਾਰਟੀ ਬਾਏ ਗਸ਼ਤ ਦੇ ਸਬੰਧ ਵਿੱਚ ਪੁਆਇਟ ਚੌਕ ਜਲੰਧਰ ਮੌਜੂਦ ਸੀ।
ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਸੱਤਿਅਮ ਪੁੱਤਰ ਰਣਜੀਤ ਸਿੰਘ ਵਾਸੀ ਮਕਾਨ ਨੰ ਚਾਰ 456/3 ਹਰਗੋਬਿੰਦ ਨਗਰ ਜਲੰਧਰ ਲਖਬੀਰ ਕੁਮਾਰ ਉਰਫ ਲੱਕੀ ਪੁੱਤਰ ਸੁਖਬੀਰ ਦਾਸ ਵਾਸੀ ਪਿੰਡ ਕਾਨਪੁਰ ਜਲੰਧਰ ਜੋ ਸਵਿਫਟ ਕਾਰ ਨੰਬਰ ਪੀਬੀ-08 ਡੀਪੀ ਜ਼ੀਰੋ-0913 ਰੰਗ ਸਫੈਦ ਤੇ ਫੋਕਲ ਪੁਆਇੰਟ ਏਰੀਏ ਵਿਚ ਪਰਵਾਸੀ ਮਜ਼ਦੂਰਾਂ ਨੂੰ ਰੋਕ ਉਨ੍ਹਾਂ ਕੋਲੋਂ ਪੈਸੇ ਖੋਹ ਕਰਦੇ ਹਨ। ਜੋ ਅੱਜ ਵੀ ਫੋਕਲ ਪੁਆਇੰਟ ਏਰੀਏ ਵਿਚ ਵਾਰਦਾਤ ਕਰਨ ਦੀ ਤਾਕ ਵਿਚ ਆਪਣੇ ਉਕਤ ਨੰਬਰੀ ਕਾਰ ਵਿਚ ਘੁੰਮ ਰਹੇ ਹਨ,
ਇਤਲਾਹ ਪੱਕੀ ਅਤੇ ਭਰੋਸੇਯੋਗ ਹੋਣ ਤੇ ਮੁਖ਼ਬਰ ਵੱਲੋਂ ਊਸ ਜਗ੍ਹਾ ਫੋਕਲ ਪੁਆਇੰਟ ਠੇਕੇ ਦੀ ਬੈਕਸਾਈਡ ਗਲੀ ਵਿੱਚ ਖੜ੍ਹਿਆਂ ਨੂੰ ਗੱਡੀ ਸਮੇਤ ਕਾਬੂ ਕਰਕੇ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਦੱਸਿਆ ਕਿ ਅਸੀਂ ਫੋਕਲ ਪੁਆਇੰਟ ਏਰੀਏ ਵਿਚ ਪਰਵਾਸੀ ਮਜ਼ਦੂਰਾਂ ਕੋਲੋਂ ਆਪਣੀ ਕਾਰ ਨੰਬਰ ਪੀਬੀ-08- ਬੀਪੀ-0913 ਮਾਰਕਾ ਸਵਿਫਟ ਰੰਗ ਸਫੇਦ ‘ਤੇ ਖੋਹ ਕਰਨ ਬਾਰੇ ਮੰਨਿਆ ਜਿਸਤੇ ਕਾਰ ਨੰਬਰ ਉਕਤ ਨੂੰ ਫਰਦ ਬਰਾਮਦਗੀ ਰਾਹੀਂ ਪੁਲਿਸ ਨੇ ਕਬਜ਼ੇ ਵਿੱਚ ਲਿਆ ਮੁਜਰਮਾਂ ਉਕਤ ਨੂੰ ਮੁਕੱਦਮਾ ਹਯਾ ਹਸਬ ਜ਼ਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ ਤੇ ਇਨ੍ਹਾਂ ਦੀ ਨਿਸ਼ਾਨਦੇਹੀ ਤੇ ਇਨ੍ਹਾਂ ਵੱਲੋਂ ਖੋਏ ਪੈਸੇ ਜੋ ਗਿਣਤੀ ਕਰਨ ਤੇ 370 ਰੁਪਏ ਅਤੇ ਵਾਰਦਾਤ ਕਰਦੇ ਸਮੇਂ ਦਾਤਰ ਬਰਾਮਦ ਕੀਤਾ। ਇਤਲਾਹ ਪੱਕੀ ਹੋਣ ‘ਤੇ ਮੁਕੱਦਮਾ ਨੰਬਰ 134 ਮਿਤੀ 31-05-2021 ਅ/ਧ 379 ਬੀ,341, 34 ਭ:ਦ ਤਹਿਤ ਕੇਸ ਰਜਿਸਟਰਡ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ ਮੁਜਰਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜੋ ਰਿਮਾਂਡ ਦੌਰਾਨ ਮੁਕੱਦਮਾ ਹਯਾ ਦੇ ਦੋਸ਼ੀਆਂ ਸੱਤਿਅਮ ਅਤੇ ਲਖਬੀਰ ਪਾਸੋਂ ਪੁੱਛਗਿੱਛ ਕਰਕੇ ਇਨ੍ਹਾਂ ਦੁਆਰਾ ਕੀਤੀਆਂ ਵਾਰਦਾਤਾਂ ਨੂੰ ਟਰੇਸ ਕੀਤਾ ਜਾਵੇਗਾ ਅਤੇ ਵਾਰਦਾਤ ਕਰਨ ਵਿਚ ਇਨ੍ਹਾਂ ਦਾ ਸਾਥ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!