HealthJalandharPunjab

ਪਰਿਵਾਰ ਨਿਯੋਜਨ ਮੁਹਿੰਮ 27 ਤਕ ਰਹੇਗਾ ਜਾਰੀ—ਡਾ. ਰਣਜੀਤ ਸਿੰਘ ਘੋਤੜਾ

ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵੱਲੋਂ ਪਰਿਵਾਰ ਨਿਯੋਜਨ ਦੇ ਕੰਮ ਵਿੱਚ ਤੇਜੀ ਲਿਆਉਣ ਦੀ ਹਦਾਇਤ
ਜਲੰਧਰ (ਅਮਰਜੀਤ ਸਿੰਘ ਲਵਲਾ)
ਸਿਹਤ ਵਿਭਾਗ ਜਲੰਧਰ ਵੱਲੋਂ ਪਰਿਵਾਰ ਨਿਯੋਜਨ ਪੰਦਰਵਾੜੇ ਸੰਬੰਧੀ “ਪੁਰਸ਼ਾਂ ਨੇ ਪਰਿਵਾਰ ਨਿਯੋਜਨ ਅਪਨਾਇਆ, ਸੁਖੀ ਪਰਿਵਾਰ ਦਾ ਆਧਾਰ ਬਣਾਇਆ” ਥੀਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਨੂੰ ਹੋਰ ਤੇਜ ਕਰਨ ਦੇ ਮਕਸਦ ਨਾਲ ਸਿਵਲ ਸਰਜਨ ਡਾ. ਰਣਜੀਤ ਘੋਤੜਾ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਦੀ ਅਗਵਾਈ ਹੇਠ ਜਿਲ੍ਹਾ ਟ੍ਰੇਨਿੰਗ ਸੈਂਟਰ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਸਿਵਲ ਸਰਜਨ ਵੱਲੋਂ ਜਿਲ੍ਹਾ ਜਲੰਧਰ ਦੇ ਵੱਖ-ਵੱਖ ਬਲਾਕਾਂ ਤੋਂ ਆਏ ਬੀਈਈਜ਼ ਅਤੇ ਐਲਐਚਵੀਜ਼ ਨੂੰ ਪਰਿਵਾਰ ਨਿਯੋਜਨ ਦੇ ਕੰਮ ਵਿੱਚ ਤੇਜੀ ਲਿਆਉਣ ਦੀ ਹਦਾਇਤ ਕੀਤੀ ਗਈ। ਮੀਟਿੰਗ ਵਿੱਚ ਡਿਪਟੀ ਐਮਈਆਈਓ ਪਰਮਜੀਤ ਕੌਰ, ਬੀਈਈ ਮਾਨਵ ਸ਼ਰਮਾ ਅਤੇ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵੀ ਮੌਜੂਦ ਸਨ।

ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਰਿਵਾਰ ਨਿਯੋਜਨ ਪੰਦਰਵਾੜੇ ਤਹਿਤ ਜਾਗਰੂਕਤਾ ਮੁਹਿੰਮ 21 ਨਵੰਬਰ ਤੋਂ 27 ਨਵੰਬਰ ਤੱਕ ਚਲਾਈ ਜਾ ਰਹੀ ਹੈ ਅਤੇ ਮਿਤੀ 28 ਨਵੰਬਰ ਤੋਂ 4 ਨਵੰਬਰ ਤੱਕ ਪਰਿਵਾਰ ਨਿਯੋਜਨ ਦੇ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ 29 ਨਵੰਬਰ ਨੂੰ ਸੀਐਚਸੀ ਬੜਾ ਪਿੰਡ ਅਤੇ ਸੀਐਚਸੀ ਬੁੰਡਾਲਾ (ਜੰਡਿਆਲਾ), 30 ਨਵੰਬਰ ਨੂੰ ਯੂਆਰਸੀ ਬੋਰਡ ਜਲੰਧਰ ਕੈਂਟ ਪੀਐਚਸੀ ਜਮਸ਼ੇਰ ਖਾਸ ਅਤੇ ਸੀਐਚਸੀ ਕਰਤਾਰਪੁਰ, 1 ਦਿਸੰਬਰ ਨੂੰ ਸੀਐਚਸੀ ਆਦਮਪੁਰ ਅਤੇ ਸੀਐਚਸੀ ਸ਼ਾਹਕੋਟ, 2 ਦਿਸੰਬਰ ਨੂੰ ਐਸਡੀਐਚ ਨਕੋਦਰ ਅਤੇ ਸੀਐਚਸੀ ਕਾਲਾ ਬਕਰਾ, 3 ਦਿਸੰਬਰ ਨੂੰ ਸੀਐਚਸੀ ਬੜਾ ਪਿੰਡ ਅਤੇ 4 ਦਿਸੰਬਰ ਨੂੰ ਸੀਐਚਸੀਐਚਸੀ ਕਰਤਾਰਪੁਰ ਅਤੇ ਪੀਪੀ ਯੂਨਿਟ ਸਿਵਲ ਹਸਪਤਾਲ ਜਲੰਧਰ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਏ ਜਾਣਗੇ। ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਸਬੰਦੀ ਪੁਰਸ਼ਾਂ ਲਈ ਬਹੁਤ ਹੀ ਆਸਾਨ ਪਰਿਵਾਰ ਨਿਯੋਜਨ ਦਾ ਪੱਕਾ, ਸੁਰੱਖਿਅਤ ਤਰੀਕਾ ਹੈ । ਇਸ ਨੂੰ ਕਰਨ ਲਈ ਸਿਰਫ 10 ਮਿੰਟ ਲੱਗਦੇ ਹਨ। ਨਸਬੰਦੀ ਕਰਾਉਣ ਉਪਰੰਤ ਪੁਰਸ਼ ਅੱਧੇ ਘੰਟੇ ਬਾਅਦ ਆਪਣੇ ਘਰ ਖੁਦ ਚੱਲ ਕੇ ਜਾ ਸਕਦਾ ਹੈ, ਮਰਦਾਨਾ ਤਾਕਤ ਪਹਿਲਾਂ ਵਾਂਗ ਹੀ ਬਣੀ ਰਹਿੰਦੀ ਹੈ ਅਤੇ ਕੋਈ ਵੀ ਭਾਰੀ ਕੰਮ ਪਹਿਲਾਂ ਦੀ ਤਰਾਂ ਹੀ ਕਰ ਸਕਦਾ ਹੈ। ਨਸਬੰਦੀ ਕਰਾਉਣ ਵਾਲੇ ਪੁਰਸ਼ ਨੂੰ 1100 /- ਰੁ, ਨਕਦ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਕੇਸ ਲਿਆਉਣ ਵਾਲੇ ਪੈਰਾ ਮੈਡੀਕਲ ਸਟਾਫ ਨੂੰ ਉਤਸ਼ਾਹਤ ਕਰਨ ਲਈ ਸਨਮਾਨਤ ਵੀ ਕੀਤਾ ਜਾਵੇਗਾ।

 

 

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!