
ਪਹਿਲੇ ਨਵਰਾਤਿਆਂ ‘ਤੇ ਆ ਰਿਹਾ ਹੈ ਭਜਨ ਵਣਜਾਰਾ—ਵੀਓਪੀ ਦਰਸ਼ਨਜੀਤ ਕੋਟਕਪੂਰਾ
ਪਹਿਲੇ ਨਵਰਾਤਿਆਂ ‘ਤੇ ਆ ਰਿਹਾ ਭਜਨ ਵਣਜਾਰਾ
ਕੋਟਕਪੂਰਾ 3 ਅਕਤੂਬਰ (ਪੁਨੀਤ ਗਰੋਵਰ)
ਸ਼ਹਿਰ ਕੋਟਕਪੂਰਾ ਦੇ ਨਾਮਵਰ ਸੰਗੀਤ ਪ੍ਰੇਮੀ ਵਾਈਸ ਆਫ ਪੰਜਾਬ ਦਰਸ਼ਨਜੀਤ ਕੋਟਕਪੂਰਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦਾ ਨਵਾਂ ਭਜਨ ਵਣਜਾਰਾ ਪਹਿਲੇ ਨਵਰਾਤੇ 7 ਅਕਤੂਬਰ ਨੂੰ ਕਨੇਡੀਅਨ ਫੋਕ ਇਮਪਾਅਰ, ਪਰਗਟ ਸਿਧਾਨਾ ਕਨੇਡਾ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਦਰਸ਼ਨਜੀਤ ਕੋਟਕਪੂਰਾ ਨੇ ਕਿਹਾ ਕਿ ਭਜਨ ਦੇ ਬੋਲ ਮੀਤ ਗੁਰਨਾਮ ਦੁਆਰਾ ਕਲਮਬੱਧ ਕੀਤੇ ਗਏ ਹਨ, ਅਤੇ ਇਸਦਾ ਸੰਗੀਤ ਅਪਣੇ ਬਣਾਏ ਮਿਊਜਿਕ ਮਸ਼ੀਨ ਸਟੂਡੀਓ ਵਿਚ ਹੀ ਦਵਿੰਦਰ ਕੈਂਥ ਦੀ ਮਿਕਸਿੰਗ ਦੁਆਰਾ ਕੀਤਾ ਗਿਆ ਹੈ ਅਤੇ ਭਜਨ ਦੀ ਵੀਡੀਓ ਗ੍ਰਾਫੀ ਨਛੱਤਰ ਗੋਨਿਆਣਾ ਦੁਆਰਾ ਫਿਲਮਾਈ ਗਈ ਹੈ।
ਇਸ ਤੋਂ ਪਹਿਲਾਂ ਵੀ ਦਰਸ਼ਨਜੀਤ ਕੋਟਕਪੂਰਾ ਦੇ ਅਨੇਕਾਂ ਗੀਤ ਸਰੋਤਿਆਂ ਦੀ ਝੋਲੀ ਵਿੱਚ ਪਾਏ ਗਏ ਹਨ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਬਹੁਤ ਹੀ ਜਿਆਦਾ ਪਿਆਰ ਅਤੇ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਇਸੇ ਦੌਰਾਨ ਪ੍ਰੈੱਸ ਐਂਡ ਮੀਡੀਆ ਔਰਗਨਾਈਜੇਸ਼ਨ ਜਿਲ੍ਹਾ ਇੰਚਾਰਜ ਫਰੀਦਕੋਟ ਨੇ ਦਰਸ਼ਨਜੀਤ ਕੋਟਕਪੂਰਾ ਦੇ ਨਵੇਂ ਆ ਰਹੇ ਭਜਨ ਵਣਜਾਰਾ ਲਈ ਦੁਆਵਾਂ ਅਤੇ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ।



