Punjab

ਪਿਛਲੇ ਤਿੰਨ ਦਿਨਾਂ ਵਿੱਚ ਸਭ ਤੋਂ ਵੱਧ ਟੀਕਾਕਰਨ ਨਾਲ ਜਲੰਧਰ ਪੰਜਾਬ ਵਿੱਚ ਸਭ ਤੋਂ ਮੋਹਰੀ–ਡਿਪਟੀ ਕਮਿਸ਼ਨਰ

ਹੁਣ ਤੱਕ ਕੁੱਲ 1,80450 ਟੀਕਾਕਰਨ ਕੀਤਾ ਗਿਆ
ਜ਼ਿਲ੍ਹੇ ਵਿੱਚ ਹੁਣ ਤੱਕ 8 ਲੱਖ ਕੋਵਿਡ ਟੈਸਟ ਕੀਤੇ ਗਏ, ਜਲੰਧਰ ਵਿੱਚ ਸਮੁੱਚੇ ਜ਼ਿਲਿਆਂ ਤੋਂ ਵੱਧ ਲੈਵਲ-2 ਅਤੇ ਲੈਵਲ-3 ਬੈੱਡ ਮੌਜੂਦ
ਡਿਪਟੀ ਕਮਿਸ਼ਨਰ ਵੱਲੋਂ ਕੋਵਿਡ ਸਬੰਧੀ ਕੇਂਦਰੀ ਟੀਮ ਨਾਲ ਮੀਟਿੰਗ, ਜਲੰਧਰ ਵਿੱਚ ਮਹਾਂਮਾਰੀ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਕਰਵਾਇਆ ਜਾਣੂੰ
ਜਲੰਧਰ, ਅਮਰਜੀਤ ਸਿੰਘ ਲਵਲਾ
ਜ਼ਿਲ੍ਹੇ ਵਿੱਚ ਕੋਵਿਡ-19 ਮਹਾਂਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਟੀਕਾਕਰਨ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਪਿਛਲੇ ਤਿੰਨ ਵਿੱਚ ਰੋਜ਼ਾਨਾ ਸਭ ਤੋਂ ਵੱਧ ਟੀਕਾਕਰਨ ਕਰ ਕੇ ਜਲੰਧਰ ਵੈਕਸੀਨੇਸ਼ਨ ਵਿੱਚ ਪੰਜਾਬ ਵਿੱਚ ਸਭ ਤੋਂ ਮੋਹਰੀ ਹੈ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੋਵਿਡ ਸਬੰਧੀ ਕੇਂਦਰੀ ਟੀਮ, ਜਿਸ ਵਿੱਚ ਡਾ. ਸ਼ੁਭਾਨਗੀ ਅਤੇ ਡਾ. ਮਨੀਸ਼ ਕੁਮਾਰ ਸ਼ਾਮਲ ਸਨ, ਨਾਲ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੀਟਿੰਗ ਕਰਦਿਆਂ ਦੱਸਿਆ ਕਿ ਜਲੰਧਰ ਵੱਲੋਂ 6 ਅਪ੍ਰੈਲ ਨੂੰ 14080, 7 ਅਪ੍ਰੈਲ ਨੂੰ 11345 ਅਤੇ 8 ਅਪ੍ਰੈਲ ਨੂੰ 15473 ਟੀਕਾਕਰਨ ਕਰਕੇ ਸੂਬੇ ਵਿੱਚ ਟਾਪ ਪੁਜ਼ੀਸ਼ਨ ਹਾਸਲ ਕੀਤੀ ਗਈ ਜਦਕਿ ਹੁਣ ਤੱਕ ਕੁੱਲ 1,80450 ਟੀਕਾਕਰਨ ਨਾਲ ਜਲੰਧਰ ਪੰਜਾਬ ਵਿੱਚ ਦੂਜੇ ਸਥਾਨ ‘ਤੇ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 7,98,139 ਕੋਵਿਡ ਟੈਸਟ ਕੀਤੇ ਗਏ ਹਨ। ‘ਤੇ ਐਕਟਿਵ ਕੇਸਾਂ ਨੂੰ ਇਕਾਂਤਵਾਸ ਕਰਨ ਕਰਨ ਤੋਂ ਇਲਾਵਾ ਪੋਜ਼ੀਟਿਵ ਵਿਅਕਤੀਆਂ ਦੇ ਹਰ ਸੰਪਰਕ ਦੀ ਸੈਂਪਲਿੰਗ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਜਲੰਧਰ ਐਨਆਰਆਈ, ਬੈਲਟ ਵਿੱਚੋਂ ਹੋਣ ਕਾਰਨ ਐਨਆਰਆਈਜ਼ ਦੀ ਟੈਸਟਿੰਗ ‘ਤੇ ਲਗਾਤਾਰ ਧਿਆਨ ਦਿੱਤਾ ਜਾ ਰਿਹਾ ਹੈ। ਤਾਂ ਜੋ ਮਹਾਂਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ‘ਤੇ ਕਾਬੂ ਪਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਮੁੱਚੇ ਜ਼ਿਲਿਆਂ ਤੋਂ ਵੱਧ ਲੈਵਲ-2 ਅਤੇ ਲੈਵਲ-3 ਬੈੱਡ ਉਪਲਬਧ ਹਨ, ਜਿਨ੍ਹਾਂ 1113 ਲੈਵਲ-2 ਅਤੇ 422 ਲੈਵਲ -3 ਬੈੱਡ ਸ਼ਾਮਲ ਹਨ। ਇਸ ਤੋਂ ਇਲਾਵਾ ਲੋਕਾਂ ਵਿੱਚੋਂ ਟੈਸਟਿੰਗ ਦੇ ਡਰ ਨੂੰ ਦੂਰ ਕਰ ਕੇ ਉਨ੍ਹਾਂ ਨੂੰ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ ਵਾਸਤੇ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ, ‘ਤੇ ਪੋਜ਼ੀਟਿਵ ਦਰ ਅਤੇ ਮੌਤ ਦਰ ਵਿੱਚ ਕਮੀ ਆਈ ਹੈ।
ਇਸ ਤੋਂ ਇਲਾਵਾ ਪੁਲਿਸ ਵੱਲੋਂ ਮਾਸਕ, ਸਮਾਜਿਕ ਦੂਰੀ ਸਮੇਤ ਹੋਰ ਕੋਵਿਡ ਪ੍ਰੋਟੋਕੋਲਜ਼ ਦੀ ਉਲੰਘਣਾ ਵਾਲਿਆਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਮਾਸਕ ਨਾ ਪਹਿਨਣ ‘ਤੇ 95619 ਚਲਾਨ ਕੀਤੇ ਗਏ ਹਨ ਅਤੇ ਉਲੰਘਣਾ ਕਰਨ ਵਾਲਿਆਂ ਕੋਲੋਂ 5,06,97,100 ਰੁਪਏ ਜੁਰਮਾਨੇ ਵਜੋਂ ਵਸੂਲੇ ਗਏ ਹਨ । ਇਸੇ ਤਰ੍ਹਾਂ ਥੁੱਕਣ, ਘਰੇਲੂ ਇਕਾਂਤਵਾਸ ਦੀ ਉਲੰਘਣਾ ਕਰਨ, ਸਮਾਜਿਕ ਦੂਰੀ ਕਾਇਮ ਨਾ ਰੱਖਣ ‘ਤੇ ਚਲਾਨ ਵੀ ਜਾਰੀ ਕੀਤੇ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੁੱਖ ਸਰਬੋਤਮ ਅਭਿਆਸਾਂ ਵਜੋਂ ਕੋਵਿਡ ਬੈੱਡਾਂ ਅਤੇ ਵੈਂਟੀਲੇਟਰਾਂ ਦੀ ਰੀਅਲ ਟਾਈਮ ਇਨਫਰਮੇਸ਼ਨ jalandhar.nic.in ‘ਤੇ ਉਪਲਬਧ ਹੈ। ਇਸੇ ਤਰ੍ਹਾਂ ਹੈਲਪਲਾਈਨ ਨੰਬਰ 2224417 ਕੋਵਿਡ ਕੰਟਰੋਲ ਰੂਮ ਵੱਲੋਂ ਰੋਜ਼ਾਨਾ Jalandhar.nic.in ‘ਤੇ ਉਪਲਬਧ ਐਂਬੂਲੈਂਸਾਂ ਅਤੇ ਮੋਰਚਰੀ ਵੈਨਾਂ ਦੀ ਰੀਅਲ ਟਾਈਮ ਇਨਫਰਮੇਸ਼ਨ ਦੀ ਨਿਗਰਾਨੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੋਵਿਡ ਸਬੰਧੀ ਰੋਜ਼ਾਨਾ ਜਾਣਕਾਰੀ ਫੇਸਬੁੱਕ ਤੇ ਮੀਡੀਆ ਬੁਲੇਟਿਨ ਸਮੇਤ ਸਾਂਝੀ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਅਤੇ ਜ਼ਿਲ੍ਹੇ ਵੱਲੋਂ ‘ਅਦਿੱਖ ਦੁਸ਼ਮਣ’ ਖ਼ਿਲਾਫ਼ ਜੰਗ ਲੜੀ ਰਹੀ ਹੈ ਅਤੇ ਅਧਿਕਾਰੀਆਂ ਵੱਲੋਂ ਸਖ਼ਤ ਡਿਊਟੀ ਨਿਭਾਈ ਜਾ ਰਹੀ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਬੀਰ ਸਿੰਘ, ਸਿਵਲ ਸਰਜਨ ਡਾ. ਬਲਵੰਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ, ਮੈਡੀਕਲ ਸੁਪਰਡੰਟ ਪਰਮਿੰਦਰ ਕੌਰ, ਏਸੀਐਸ, ਵਰਿੰਦਰ ਕੌਰ, ਐਪੀਡੇਮੇਲੋਜਿਸਟ ਗੁੰਜਨ ਹਾਲਾਂ, ਡੀਆਈਓ, ਰਾਕੇਸ਼ ਕੁਮਾਰ ਚੋਪੜਾ, ਡੀਐਫਡਬਲਯੂਓ, ਡਾ. ਰਾਮਾ ਕੁਮਾਰ ਗੁਪਤਾ, ਤੇ ਹੋਰ ਮੌਜੂਦ ਸਨ।
ਇਸ ਉਪਰੰਤ ਕੇਂਦਰੀ ਟੀਮ ਵਿੱਚ ਸ਼ਾਮਿਲ ਡਾਕਟਰਾਂ ਵੱਲੋਂ ਸਿਵਲ ਹਸਪਤਾਲ ਵਿਖੇ ਮੈਡੀਕਲ ਸੁਪਰਡੰਟ ਸਮੇਤ ਮੈਡੀਕਲ ਸਟਾਫ਼ ਨਾਲ ਮੀਟਿੰਗ ਕਰਨ ਉਪਰੰਤ ਸਿਵਲ ਹਸਪਤਾਲ ਵਿੱਚ ਸਥਿਤ ਵੈਕਸੀਨੇਸ਼ਨ ਸਾਈਟ ਦੌਰਾ ਕੀਤਾ ਗਿਆ ਉਥੇ ਅਬਜ਼ਰਵੇਸ਼ਨ ਵਿੱਚ ਬੈਠੇ ਟੀਕਾ ਲਗਵਾਉਣ ਵਾਲੇ ਵਿਅਕਤੀਆਂ ਨਾਲ ਗੱਲਬਾਤ ਕੀਤੀ। ਇਸ ਮਗਰੋਂ ਉਨ੍ਹਾਂ ਆਕਸੀਜ਼ਨ ਪਲਾਂਟ, ਟਰੂਨੈੱਟ ਲੈਬ ਅਤੇ ਫਲੂ ਕਾਰਨਰ ਦਾ ਦੌਰਾ ਕੀਤਾ ਅਤੇ ਉਥੇ ਮੌਜੂਦ ਸਟਾਫ ਤੋਂ ਸੈਂਪਲਿੰਗ ਅਤੇ ਕੋਵਿਡ ਪ੍ਰੋਟੋਕੋਲ ਸਬੰਧੀ ਜਾਣਕਾਰੀ ਹਾਸਲ ਕੀਤੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!