
ਪੀਏਪੀ. ਸਿਖਲਾਈ ਕੇਂਦਰ ਵਿਖੇ ਡੇਂਗੂ ‘ਤੇ ਦੰਦਾਂ ਦੀ ਸੰਭਾਲ ਸਬੰਧੀ ਲਗਾਇਆ ਮੈਡੀਕਲ ਕੈਂਪ
ਜਲੰਧਰ ਗਲੋਬਲ ਆਜਤੱਕ
ਮਨਦੀਪ ਸਿੰਘ ਪੀਪੀਐਸ, ਕਮਾਂਡੈਟ ਪੀਏਪੀ ਸਿਖਲਾਈ ਕੇਂਦਰ ‘ਤੇ ਸੁਭਾਸ ਅਰੋੜਾ, ਡੀਐਸਪੀ ਸਿਖਲਾਈ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੀਏਪੀ. ਸਿਖਲਾਈ ਕੇਂਦਰ ਜਲੰਧਰ ਛਾਉਣੀ ਵਿਖੇ ਡੇਂਗੂ ਅਤੇ ਦੰਦਾਂ ਦੀ ਸੰਭਾਲ ਸਬੰਧੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਡਾ. ਪਰਮਜੀਤ ਸਿੰਘ, ਐਸਐਮਓ, ਸੀਐਚਸੀ, ਪੀਏਪੀ, ਡਾ. ਅਭਿਨਵ ਸ਼ੂਰ, ਡਾ. ਅਨੁਦੀਪ ਕੌਰ ਪੱਡਾ ਸ਼ਾਮਿਲ ਹੋਏ।
ਕੈਂਪ ਵਿੱਚ ਡਾ. ਅਭਿਨਵ ਸ਼ੁਰ ਨੇ ਡੇਂਗੂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਮੱਛਰ ਤਾਜੇ ਰੁਕੇ ਹੋਏ ਪਾਣੀ ਉਪਰ ਪੈਦਾ ਹੁੰਦਾ ਅਤੇ ਵਧਦਾ ਹੈ, ਇਸ ਲਈ ਆਪਣੇ ਆਸ-ਪਾਸ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਪਾਣੀ ਵਾਲੀ ਜਗਾ ’ਤੇ ਮੱਛਰ ਮਾਰਨ ਵਾਲੀ ਦਵਾਈ ਦਾ ਨਿਯਮਿਤ ਤਰੀਕੇ ਨਾਲ ਛਿੜਕਾਅ ਕੀਤਾ ਜਾਵੇ ਅਤੇ ਡੇਂਗੂ ਦੇ ਲੱਛਣ ਪਾਏ ਜਾਣ ’ਤੇ ਤੁਰੰਤ ਡਾਕਟਰ ਦੀ ਸਹਾਇਤਾ ਲਈ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕੋਈ ਇਸ ਬਿਮਾਰੀ ਦੀ ਲਪੇਟ ਵਿੱਚ ਆ ਜਾਂਦਾ ਹੈ ਤਾਂ ਉਹ ਮੱਛਰਦਾਨੀ ਦਾ ਪ੍ਰਬੰਧ ਕਰੇ ਤਾਂ ਜੋ ਬਾਕੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨਾ ਹੋ ਜਾਵੇ।
ਇਸ ਤੋਂ ਇਲਾਵਾ ਡਾ. ਅਨੁਦੀਪ ਕੌਰ ਪੱਡਾ ਨੇ ਦੰਦਾ ਦੀ ਸਾਂਭ-ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੰਦ ਸਾਡੇ ਸਰੀਰ ਦਾ ਇੱਕ ਅਹਿਮ ਹਿੱਸਾ ਹੈ, ਜਿਨ੍ਹਾਂ ਦੀ ਤੰਦਰੁਸਤੀ ਨਾਲ ਸਾਡਾ ਸਾਰਾ ਸਰੀਰ ਤੰਦਰੁਸਤ ਰਹਿ ਸਕਦਾ ਹੈ, ਇਸ ਲਈ ਦੰਦਾ ਦੀ ਸੰਭਾਲ ਬਹੁਤ ਜ਼ਰੂਰੀ ਹੈ।
ਉਨ੍ਹਾਂ ਇਹ ਵੀ ਦੱਸਿਆ ਗਿਆ ਕਿ ਦੰਦਾ ਦੀ ਸੰਭਾਲ ਨਾ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ, ਅਤੇ ਦੰਦਾ ਦੀ ਸਫਾਈ ਵਾਸਤੇ ਜੋ ਟੁੱਥ ਬ੍ਰਸ਼ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਤਿੰਨ ਮਹੀਨੇ ਬਾਅਦ ਬਦਲ ਦੇਣਾ ਚਾਹੀਦਾ ਹੈ। ਦੰਦਾ ਨੂੰ ਬਚਾਉਣ ਲਈ ਦੋ ਟਾਈਮ ਬ੍ਰਸ਼ ਕਰਨਾ, ਮੀਡੀਅਮ ਜਾਂ ਹਾਰਡ ਕਿਸਮ ਦੇ ਬ੍ਰਸ਼ ਦੀ ਵਰਤੋ ਕਰਨਾ, ਜੇਕਰ ਕੋਈ ਦੰਦਾ ਦੀ ਬਿਮਾਰੀ ਤੋਂ ਪੀੜਤ ਹੈ ਤਾਂ ਸਾਫਟ ਕਿਸਮ ਦਾ ਬ੍ਰਸ਼ ਵਰਤਣਾ, ਜ਼ਿਗ-ਜ਼ੈਗ ਟਾਈਪ ਬ੍ਰਸ਼ ਦੀ ਵਰਤੋਂ ਕਰਨਾ, ਬ੍ਰਸ਼ ਨੂੰ ਉਪਰੋਂ ਹੇਠਾਂ ਦੀ ਤਰਫ ਕਰਨਾ, ਨਾ ਕਿ ਜ਼ੋਰ ਨਾਲ ਸਿੱਧੇ ਤੌਰ ’ਤੇ ਦੰਦਾ ’ਤੇ ਮਾਰਨਾ ਆਦਿ ਦੀ ਵੀ ਜਾਣਕਾਰੀ ਦਿੱਤੀ।



