JalandharLatest NewsPunjabRoad safety

ਪੁਲਿਸ ਕਮਿਸ਼ਨਰ ‘ਤੇ ਡੀਸੀਪੀ ਵੱਲੋਂ ਸ਼ਹਿਰ ਦੇ ਨਾਕਿਆਂ, ਪੈਟਰੋਲਿੰਗ ਪਾਲਟੀਆਂ, ਪੀਸੀਆਰ ਦਸਤਿਆਂ ਦੀ ਕੀਤੀ ਗਈ ਚੈਕਿੰਗ

ਪ੍ਰਾਈਵੇਟ ਗੱਡੀਆਂ ‘ਤੇ ਪੁਲਿਸ ਦੇ ਸਟਿਕਰ ਲਗਾ ਕੇ ਘੁੰਮ ਰਹੇ ਲੋਕਾਂ ਦੇ ਕੱਟੇ ਚਲਾਨ
ਜਲੰਧਰ ਗਲੋਬਲ ਆਜਤੱਕ
ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਆਈਪੀਐਸ, ਜਲੰਧਰ ਅਤੇ ਅੰਕੁਰ ਗੁਪਤਾ ਆਈਪੀਐਸ, ਡੀਸੀਪੀ ਲਾਅ ਐਂਡ ਆਰਡਰ, ਵੱਲੋਂ ਸ਼ਹਿਰ ਦੇ ਨਾਕਿਆਂ, ਪੈਟਰੋਲਿੰਗ ਪਾਲਟੀਆਂ, ਪੀਸੀਆਰ ਦਸਤਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਨਾਕਿਆਂ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਚੰਗੇ ਢੰਗ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ। ਪੁਲਿਸ ਕਮਿਸ਼ਨਰ ਬਸਤੀ ਬਾਵਾ ਖੇਲ ਨਾਕੇ ‘ਤੇ ਪਹੁੰਚੇ ਜਿੱਥੇ ਥਾਣਾ ਮੁਖੀ ਮੌਜੂਦ ਸਨ, ਵੱਡੇ ਪੱਧਰ ‘ਤੇ ਚੈਕਿੰਗ ਅਭਿਆਨ ਚਲ ਰਿਹਾ ਸੀ ਇਥੋਂ ਹੁੰਦੇ ਹੋਏ ਮਾਤਾ ਰਾਣੀ ਚੌਕ ਮਾਡਲ ਹਾਊਸ ਪਹੁੰਚੇ, ਜਿਥੇ ਖੁਦ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐੱਸ, ਏਡੀਸੀਪੀ, ਸਿਟੀ 2 ਅਤੇ ਸਰਫਰਾਜ਼ ਆਲਮ ਆਈਪੀਐੱਸ, ਏਸੀਪੀ ਪੱਛਮ ਨਾਕਿਆਂ ਦੀ ਚੈਕਿੰਗ ਅਤੇ ਪ੍ਰਧਾਨਗੀ ਕਰ ਰਹੇ ਸਨ।

ਵੇਖਣ ਵਿੱਚ ਆਇਆ ਕਿ ਆਮ ਲੋਕ ਆਪਣੀਆਂ ਪ੍ਰਾਈਵੇਟ ਗੱਡੀਆਂ ਉਪਰ ਪੁਲਿਸ ਦੇ ਸਟਿਕਰ ਲਗਾ ਕੇ ਘੁੰਮ ਰਹੇ ਹਨ, ਕਾਫੀ ਸਾਰੇ ਚਲਾਨ ਕੱਟੇ ਤੇ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਵਾਰਨਿੰਗ ਵੀ ਦਿੱਤੀ ਗਈ ਕਿ ਪ੍ਰਾਈਵੇਟ ਗੱਡੀਆਂ ਉੱਪਰ ਕੋਈ ਵੀ ਪੁਲਿਸ ਸਟਿਕਰ ਨਾ ਲਾਏ ਜਾਣ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!