JalandharPunjab

ਪੁਲਿਸ ਚੌਕੀ ਪਰਾਗਪੁਰ ਨੇ ਚੋਰੀ ਦੇ ਮੋਬਾਇਲ ਸਮੇਤ ਕੀਤੇ 2 ਕਾਬੂ

ਪੁਲਿਸ ਚੌਕੀ ਪਰਾਗਪੁਰ ਨੇ ਚੋਰੀ ਦੇ ਮੋਬਾਇਲ ਸਮੇਤ ਕੀਤੇ 2 ਕਾਬੂ
ਜਲੰਧਰ (ਅਮਰਜੀਤ ਸਿੰਘ ਲਵਲਾ)

ਗੁਰਪ੍ਰੀਤ ਸਿੰਘ ਭੁੱਲਰ ਆਈਪੀਐੱਸ ਪੁਲਿਸ ਕਮਿਸ਼ਨਰ ਜਲੰਧਰ ‘ਤੇ ਐਸਪੀ ਸਿਟੀ 2 ਅਸ਼ਵਨੀ ਕੁਮਾਰ ਪੀਪੀਐੱਸ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਦੇ ਮੱਦੇਨਜਰ ਮੇਜਰ ਸਿੰਘ ਏਸੀਪੀ ਕੈਂਟ ਜਲੰਧਰ ਦੀਆਂ ਹਦਾਇਤਾ ਅਨੁਸਾਰ ਇੰਸਪੈਕਟਰ ਅਜਾਇਬ ਸਿੰਘ ਮੁੱਖ ਅਫਸਰ ਥਾਣਾ ਕੈਂਟ ਜਲੰਧਰ ਅਤੇ ਐਸਆਈ ਬਲਜਿੰਦਰ ਸਿੰਘ ਇੰਚਾਰਜ ਚੌਕੀ ਪਰਾਗਪੁਰ ਦੀ ਅਗਵਾਈ ਹੇਠ ਏਐਸਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਨੇ ਜੀਟੀਰੋਡ ਜਮਸ਼ੇਰ ਕੋਟ ਕਲਾ ਮੋੜ ‘ਤੇ ਨਾਕਾਬੰਦੀ ਦੌਰਾਨ ਕਾਰਾ ਅਤੇ ਹੋਰ ਵਹੀਕਲਾ ਦੀ ਚੈਕਿੰਗ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ 2 ਦੋਸ਼ੀ ਸੁਰਜੀਤ ਸਿੰਘ, ਉਰਫ ਬੰਬ ਪੁੱਤਰ ਲੇਟ ਨਿਰਮਲ ਸਿੰਘ ਵਾਸੀ ਪਗਪੁਰ ਥਾਣਾ ਕੈਂਟ ਜਲੰਧਰ, ‘ਤੇ ਇੰਦਰਜੀਤ ਸਿੰਘ, ਪੁੱਤਰ ਜਸਬੀਰ ਸਿੰਘ ਵਾਸੀ ਕੋਟ ਕਲਾ ਜਲੰਧਰ ਨੂੰ ਚੋਰੀ ਕੀਤਾ ਮੋਬਾਇਲ ਮਾਰਕਾ ਵੀਵੋ ਰੰਗ ਨੀਲਾ ਬ੍ਰਾਮਦ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ। ਦੋਨੋਂ ਦੋਸ਼ੀਆਨ ਨੂੰ ਉਕਤ ਮੁਕੱਦਮਾ ਨੰਬਰ 84 ਮਿਤੀ 27.07.21 ਅ/ਧ 457,380,411 ਭ/ਦ ਥਾਣਾ ਕੈਂਟ ਜਲੰਧਰ ਵਿੱਚ ਅੱਜ ਮਿਤੀ 28.07.2021 ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁਲਿਸ ਰਿਮਾਂਡ ਦੌਰਾਨ ਪੁੱਛ ਗਿੱਛ ਜਾਰੀ ਹੈ।

ਬਾਮਦਗੀ:– 1. ਮੋਬਾਇਲ ਮਾਰਕਾ ਵੀਵੋ , ਰੰਗ ਨੀਲਾ

Related Articles

Leave a Reply

Your email address will not be published. Required fields are marked *

Back to top button
error: Content is protected !!