Punjab

ਪੁਲੀਟੀਕਲ ਇਨਫਰਮੇਸ਼ਨ ਸੈੱਲ ਵਿਚ ਜਲਦ ਹੀ ਵਾਰਡਾਂ ਦੇ ਕੋਆਰਡੀਨੇਟਰ ਵੀ ਨਿਯੁਕਤ ਕੀਤੇ ਜਾਣਗੇ– ਮਲਵਿੰਦਰ ਸਿੰਘ ਲੱਕੀ

ਵਿਧਾਨ ਸਭਾ ਇਲੈਕਸ਼ਨਾਂ ਵਿਚ ਪਾਰਟੀ ਮਜ਼ਬੂਤ ਹੋ ਸਕੇ ਪਾਰਟੀ ਦੀ ਅੰਦਰੂਨੀ ਰਿਪੋਰਟ ਬਿਨਾਂ ਭੇਦਭਾਵ ਦੇ ਭੇਜੀ ਜਾਵੇਗੀ
ਜਲੰਧਰ ਅਮਰਜੀਤ ਸਿੰਘ ਲਵਲਾ
ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਮਲਵਿੰਦਰ ਸਿੰਘ ਲੱਕੀ ਇੰਚਾਰਜ ਲੋਕ ਸਭਾ ਹਲਕਾ ਜਲੰਧਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲੀਟੀਕਲ ਇਨਫਰਮੇਸ਼ਨ ਸੈੱਲ ਵਿੱਚ ਵਿਨੋਦ ਕੁਮਾਰ ਥਾਪਰ ਨੂੰ ਜਲੰਧਰ ਸੈਂਟਰਲ ‘ਤੇ ਰਣਵੀਰ ਸਿੰਘ ਠਾਕੁਰ ਨੂੰ ਜਲੰਧਰ ਵੈਸਟ ਤੋਂ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਜੋ ਪਾਰਟੀ ਲਈ ਬਹੁਤ ਲਾਹੇਵੰਦ ਹੋਵੇਗਾ, ਕੋਆਰਡੀਨੇਟਰਾਂ ਦਾ ਮੁੱਖ ਕੰਮ ਪਾਰਟੀ ਅੰਦਰ ਚੱਲ ਰਹੀਆਂ ਗਤੀਵਿਧੀਆਂ ਅਤੇ ਕਿਵੇਂ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ, ਰਿਪੋਰਟ ਮਲਵਿੰਦਰ ਸਿੰਘ ਲੱਕੀ ਨੂੰ ਦੇਣਗੇ, ‘ਤੇ ਅੱਗੋਂ ਇਹ ਰਿਪੋਰਟ ਪਾਰਟੀ ਦੇ ਸਪੈਸ਼ਲ ਪੁਲੀਟੀਕਲ ਇਨਫਰਮੇਸ਼ਨ ਸੈੱਲ ਪੰਜਾਬ ਦੇ ਚੇਅਰਮੈਨ ਸੰਦੀਪ ਸਿੰਘ ਸਨੀ ਬਰਾੜ, ‘ਤੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸਰਦਾਰ ਰਣਇੰਦਰ ਸਿੰਘ ਨੂੰ ਭੇਜੀ ਜਾਵੇਗੀ’ ਜੋ ਅੱਗੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਜਾਵੇਗੀ। ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਇਲੈਕਸ਼ਨਾਂ ਵਿਚ ਪਾਰਟੀ ਮਜ਼ਬੂਤ ਹੋ ਸਕੇ। ਪਾਰਟੀ ਦੀ ਅੰਦਰੂਨੀ ਰਿਪੋਰਟ ਬਿਨਾਂ ਭੇਦਭਾਵ ਦੇ ਭੇਜੀ ਜਾਵੇਗੀ। ਪੁਲੀਟੀਕਲ ਇਨਫਰਮੇਸ਼ਨ ਸੈੱਲ ਵਿਚ ਜਲਦ ਹੀ ਵਾਰਡਾਂ ਦੇ ਕੋਆਰਡੀਨੇਟਰ ਵੀ ਨਿਯੁਕਤ ਕੀਤੇ ਜਾਣਗੇ। ਜੋ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਪਾਰਟੀ ਨਾਲ ਨਾਰਾਜ਼ ਚੱਲ ਰਹੇ ਅਹੁਦੇਦਾਰਾਂ ਨੂੰ ਵੀ ਬਣਦਾ ਸਨਮਾਨ ਦਿੱਤਾ ਜਾਏਗਾ, ਤਾਂ ਜੋ ਕਾਂਗਰਸ ਪਾਰਟੀ 2022 ਵਿੱਚ ਦੁਬਾਰਾ ਸਰਕਾਰ ਬਣਾ ਸਕੇ।
ਇਸ ਮੌਕੇ ਤੇ ਨਰਿੰਦਰ ਪਹਿਲਵਾਨ, ਜਨਰਲ ਸਕੱਤਰ ਲੇਬਰਸੈੱਲ, ਅੰਮ੍ਰਿਤਪਾਲ ਸਿੰਘ, ਅਰਜੁਨ, ਸਰਬਜੀਤ ਸਾਬੀ, ਸੁਖਰਾਜ ਸਿੰਘ ਲਵਲੀ, ਦਲਜੀਤ ਸਿੰਘ, ਮੰਗਲ ਸੈਨ, ਰੋਹਿਤ, ਅਰਵਿੰਦਰਪਾਲ ਸਿੰਘ ਹਾਜ਼ਰ ਸਨ

You also need to look over the material affordable-papers.net written in the term paper to see how many factors are covered in each paragraph and what the end will be.

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!