Punjab

ਪੁਲੀਸ ਚੌਕੀ ਨੰਬਰ 8 ਨੂੰ ਵੱਡੀ ਸਫ਼ਲਤਾ ਚੋਰੀ ਦੀ ਵਾਰਦਾਤ ਕਰਨ ਵਾਲੇ 2 ਕਾਬੂ

9 ਮੋਬਾਈਲ ਤੇ 1 ਐਲਈਡੀ ਹੋਈ ਬਰਾਮਦ
ਜਲੰਧਰ ( ਅਮਰਜੀਤ ਸਿੰਘ ਲਵਲਾ )
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ IPS ਜਲੰਧਰ ਵੱਲੋਂ ਚੋਰੀ ਦੀਆਂ ਵਾਰਦਾਤਾ ਕਰਨ ਵਾਲਿਆਂ ਨੂੰ ਕਾਬੂ ਕਰਨ ਸਬੰਧੀ ਚਲਾਈ ਮੁੰਹਿਮ ਦੇ ਮੱਦੇਨਜ਼ਰ ਏਡੀਸੀਪੀ ਜਗਜੀਤ ਸਿੰਘ ਸਰੋਆਂ- ਸਿਟੀ -1 ਕਮਿਸ਼ਨਰ ਜਲੰਧਰ ‘ਤੇ ਸੁਖਜਿੰਦਰ ਸਿੰਘ ਏਸੀਪੀ ਨਾਰਥ ਕਮਿਸ਼ਨਰੇਟ ਜਲੰਧਰ ਦੀਆ ਹਦਾਇਤਾ ਅਨੁਸਾਰ ਐਸਆਈ ਕਮਲਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 8 ਜਲੰਧਰ ਦੀ ਅਗਵਾਈ ਹੇਠ ਏਐਸਆਈ ਮਦਨ ਸਿੰਘ ਇੰਚਾਰਜ ਚੌਕੀ ਫੋਕਲ ਪੁਆਇੰਟ ਸਮੇਤ ਏਐਸਆਈ ਰਾਜਪਾਲ ਪੁਲਿਸ ਪਾਰਟੀ ਨੇ ਨਾਕਾਬੰਦੀ ਫੋਕਲ ਪੁਆਂਇੰਟ ਚੌਕ ਮੋਜੂਦ ਸੀ, ‘ਤੇ ਸ਼ੱਕੀ ਆਦਮੀਆਂ ਨੂੰ ਰੋਕ ਕੇ ਚੈਕਿੰਗ ਕਰ ਰਹੇ ਸੀ, 2 ਨੌਜਵਾਨ ਫੋਕਲ ਪੁਆਂਇੰਟ ਸਬਜੀ ਮੰਡੀ ਵੱਲੋ ਪੈਦਲ ਆਉਦੇ ਦਿਖਾਈ ਦਿੱਤੇ ਜਿਨਾ ਵਿਚੋਂ ਇੱਕ ਨੇ ਮੋਮੀ ਲਿਫਾਫੇ ਵਿਚ ਲਪੇਟੀ ਹੋਈ ਕੋਈ ਵਜ਼ਨਦਾਰ ਚੀਜ ਆਪਣੇ ਸੱਜੇ ਮੋਢੇ ਤੇ ਰੱਖੀ ਹੋਈ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ, ‘ਤੇ ਤੇਜ਼ ਕਦਮੀ ਪਿਛੇ ਨੂੰ ਮੁੜ ਗਏ, ਜਿਨਾ ਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਰੋਕ ਕੇ ਪੁੱਛ ਪੜਤਾਲ ਕੀਤੀ ਤਾਂ ਨੌਜਵਾਨ ਨੇ ਆਪਣਾ ਨਾਮ ਸੋਨੂੰ ਉਰਫ ਟੁੱਡਾ ਪੁੱਤਰ ਵੱਗੂ ਲਾਲ ਵਾਸੀ ਯੂਪੀ ਹਾਲ ਵਾਸੀ ਅਮਨ ਨਗਰ ਦੱਸਿਆਂ ‘ਤੇ ਦੂਸਰੇ ਨੌਜਵਾਨ ਨੇ ਆਪਣਾ ਨਾਮ ਕੱਨਈਆਂ ਲਾਲ ਉਰਫ ਕਾਲੀਆਂ ਪੁੱਤਰ ਦਲੀਪ ਕੁਮਾਰ ਵਾਸੀ ਯੂਪੀ ਹਾਲ ਵਾਸੀ ਗੱਜਾਪੀਰ ਜਲੰਧਰ ਦੱਸਿਆਂ, ਲਿਫਾਫੇ ਨੂੰ ਖੋਲ ਕੇ ਚੈੱਕ ਕਰਨ ਤੇ ਉਸ ਵਿਚੋਂ ਐੱਲਈਡੀ ਮਾਰਕਾ ਸੈਮਸੰਗ ਰੰਗ ਕਾਲਾ ‘ਤੇ 5 ਮੋਬਾਇਲ ਫੋਨ ਬਾਮਦ ਹੋਏ, ਜਿਨਾ ਵਿਚੋ 2 ਫੋਨ ਮਾਰਕਾ ਐਮਆਈ 2 ਫੋਨ ਮਾਰਕਾ ਵੀਵੋ ਕੰਪਨੀ ਅਤੇ ਫੋਨ ਮਾਰਕਾ ਲਾਵਾ ਕੰਪਨੀ ਬਰਾਮਦ ਹੋਏ, ਅਤੇ ਦੂਸਰੇ ਆਦਮੀ ਕੱਨਈਆਂ ਲਾਲ ਦੀ ਤਲਾਸ਼ੀ ਲੈਣ ਤੇ ਉਸ ਦੀ ਪੇਂਟ ਦੀ ਸੱਜੀ ਜੇਬ ਵਿਚੋਂ 2 ਫੋਨ ਮਾਰਕਾ ਜੀਓ ਕੰਪਨੀ ਛੋਟੇ ਬਟਨਾ ਵਾਲੇ ਤੇ ਖੱਬੀ ਜੇਬ ਵਿਚੋਂ 2 ਫੋਨ ਜਿਨਾ ਵਿਚੋ 1 ਫੋਨ ਓੁਪੋ ਕੰਪਨੀ ਅਤੇ 1 ਫੋਨ ਬਿਨਾ ਮਾਰਕਾ ਬਰਾਮਦ ਹੋਏ ਜੋ ਬਰਾਮਦਾ ਸਮਾਨ ਦੀ ਮਾਲਕੀ ਸੰਬੰਧੀ ਪੁੱਛਣ ਤੇ ਸੋਨੂੰ ਅਤੇ ਕੱਨਈਆਂ ਲਾਲ ਨੇ ਦੱਸਿਆਂ ਕਿ ਉਹਨਾ ਨੇ ਇਹ ਸਾਰਾ ਸਮਾਨ ਲੋਕਾ ਦੇ ਘਰਾ ਵਿਚ ਅਣਅਧਿਕਾਰ ਪ੍ਰਵੇਸ਼ ਕਰਕੇ ਚੋਰੀ ਕੀਤਾ ਹੈ। ਜਿਸ ਤੇ ਸੋਨੂੰ ਉਰਵ ਟੰਡਾ ਤੇ ਕੱਨਈਆਂ ਲਾਲ ਉੱਕਤ ਦੇ ਖਿਲਾਫ ਮੁੱਕਦਮਾ ਨੰਬਰ 68 ਮਿਤੀ 03.04.2021 ਅ/ ਧ 457,380,411 ਭ- ਦ ਥਾਣਾ ਡਵੀਜ਼ਨ ਨੰਬਰ 8 ਕਮਿਸ਼ਨਰੇਟ ਜਲੰਧਰ ਦਰਜ ਕੀਤਾ ਗਿਆਂ, ਅਤੇ ਮੁੱਕਦਮਾ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ। ਸੋਨੂੰ ਉਰਫ ਟੁੱਢਾ ਦੇ ਖਿਲਾਫ ਚੋਰੀ ਦੀਆਂ ਵਾਰਦਾਤਾਂ ਕਰਨ ਸੰਬੰਧੀ ਪਹਿਲਾ ਵੀ ਵੱਖ ਵੱਖ ਥਾਣੀਆਂ ਵਿਚ ਕਾਫੀ ਮੁੱਕਦਮੇ ਦਰਜ ਹਨ। ਸੋਨੂੰ ਉਰਫ ਠੰਢਾਂ ਅਤੇ ਕੱਨਈਆਂ ਲਾਲ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ‘ਤੇ ਪੁੱਛਗਿੱਛ ‘ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!