ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਜਲੰਧਰ (ਅਮਰਜੀਤ ਸਿੰਘ ਲਵਲਾ ): ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮਾਡਲ ਹਾਉਸ ਦੇ ਮਾਤਾ ਰਾਣੀ ਚੌਕ ਵਿਖੇ ਥਾਣਾ ਭਾਰਗਵ ਕੈਂਪ ਦੇ ਐਸਐਚਓ ਭਗਵੰਤ ਸਿੰਘ ਭੁੱਲਰ ‘ਤੇ ਹਮਲਾ ਕਰਨ ਦੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਕਮਲਦੀਪ ਸਿੰਘ ‘ਤੇ ਮਨਪ੍ਰੀਤ ਸਿੰਘ ਵਾਸੀ ਮਾਡਲ ਹਾਉਸ ਵਜੋਂ ਹੋਈ ਹੈ। ਦੱਸ ਦੇਈਏ ਕਿ ਥਾਣਾ ਭਾਰਗਵ ਕੈਂਪ ਦਾ ਐਸਐਚਓ ਭਗਵੰਤ ਸਿੰਘ ਭੁੱਲਰ ਬੀਤੀ ਰਾਤ ਜਲੰਧਰ ਦੇ ਮਾਤਾ ਰਾਣੀ ਚੌਕਾ ਨੇੜੇ ਗਸ਼ਤ ਕਰ ਰਿਹਾ ਸੀ, ਤਾਂ ਰਸਤੇ ਵਿੱਚ ਮੌਜੂਦ ਨੌਜਵਾਨਾਂ ਨੇ ਉਸ ਨੂੰ ਕਪਾਰਿਉ ਦੌਰਾਨ ਬਾਹਰ ਅਾਣ ਦਾ ਕਾਰਨ ਪੁੱਛਿਆ ਤਾਂ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ। ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਪਰੋਕਤ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਕਮਲਦੀਪ ਸਿੰਘ ਅਤੇ ਮੁਲਜ਼ਮ ਮਨਪ੍ਰੀਤ ਸਿੰਘ ਸਮੇਤ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਹੈ। ਦੋਸ਼ੀ ਮਨਪ੍ਰੀਤ ਮਰਚੈਂਟ ਨੇਵੀ ਵਿਚ ਨੌਕਰੀ ਕਰਦਾ ਹੈ, ਜਦਕਿ ਕਮਲਦੀਪ ਦੇ ਪਿਤਾ ਇਕ ਇਲੈਕਟ੍ਰੀਕਲ ਫੈਕਟਰੀ ਦਾ ਮਾਲਕ ਹਨ। ਜਾਣਕਾਰੀ ਅਨੁਸਾਰ ਫੈਕਟਰੀ ਮਾਲਕ ਜਸਪਾਲ ਸਿੰਘ, ਜੋ ਕਿ ਮਾਡਲ ਹਾਊਸ ਵਿੱਚ ਰਹਿੰਦਾ ਹੈ, ਬਿਮਾਰ ਸੀ, ‘ਤੇ ਕੁਝ ਰਿਸ਼ਤੇਦਾਰ ਉਸ ਦੇ ਘਰ ਆਏ ਹੋਏ ਸਨ, ਜੋ ਦੇਰ ਰਾਤ ਵਾਪਸ ਜਾ ਰਹੇ ਸੀ। ਉਹਨਾਂ ਦਾ ਪੁੱਤਰ ਕਮਲਦੀਪ ਸਿੰਘ, ਮਾਤਾ ਰਾਣੀ ਚੋਕ ਤੱਕ ਕਾਰ ਵਿਚ ਛੱਡਣ ਗਿਆ ਸੀ। ਇਹ ਵਾਕਿਆ ਉਦੋਂ ਹੋਇਆ, ਜਦੋਂ ਐਸਐਚਓ ਭਗਵੰਤ ਸਿੰਘ ਭੁੱਲਰ ਉਥੇ ਆਏ, ‘ਤੇ ਨੌਜਵਾਨ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਰਾਤ ਦੇ ਕਰਫਿਊ ਵਿੱਚ ਬਾਹਰ ਆਉਣ ਦਾ ਕਾਰਨ ਪੁੱਛਿਆ। ‘ਤੇ ਇਸ ਸਮੇਂ ਦੌਰਾਨ ਉਹਨਾਂ ਦੀ ਬਹਿਸ ਹੋ ਗਈ ‘ਤੇ ਨੌਜਵਾਨਾਂ ਨੇ ਐਸਐਚਓ ‘ਤੇ ਹਮਲਾ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ, ਕਿ ਦੂਜੇ ਮੁਲਜ਼ਮਾਂ ਦੀ ਭਾਲ ਜਾਰੀ ਹੈ, ‘ਤੇ ਉਹਨਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ
ਜਲੰਧਰ (ਅਮਰਜੀਤ ਸਿੰਘ ਲਵਲਾ )
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮਾਡਲ ਹਾਉਸ ਦੇ ਮਾਤਾ ਰਾਣੀ ਚੌਕ ਵਿਖੇ ਥਾਣਾ ਭਾਰਗਵ ਕੈਂਪ ਦੇ ਐਸਐਚਓ ਭਗਵੰਤ ਸਿੰਘ ਭੁੱਲਰ ‘ਤੇ ਹਮਲਾ ਕਰਨ ਦੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਕਮਲਦੀਪ ਸਿੰਘ ‘ਤੇ ਮਨਪ੍ਰੀਤ ਸਿੰਘ ਵਾਸੀ ਮਾਡਲ ਹਾਉਸ ਵਜੋਂ ਹੋਈ ਹੈ। ਦੱਸ ਦੇਈਏ ਕਿ ਥਾਣਾ ਭਾਰਗਵ ਕੈਂਪ ਦਾ ਐਸਐਚਓ ਭਗਵੰਤ ਸਿੰਘ ਭੁੱਲਰ ਬੀਤੀ ਰਾਤ ਜਲੰਧਰ ਦੇ ਮਾਤਾ ਰਾਣੀ ਚੌਕਾ ਨੇੜੇ ਗਸ਼ਤ ਕਰ ਰਿਹਾ ਸੀ, ਤਾਂ ਰਸਤੇ ਵਿੱਚ ਮੌਜੂਦ ਨੌਜਵਾਨਾਂ ਨੇ ਉਸ ਨੂੰ ਕਪਾਰਿਉ ਦੌਰਾਨ ਬਾਹਰ ਅਾਣ ਦਾ ਕਾਰਨ ਪੁੱਛਿਆ ਤਾਂ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ।
ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ। ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਪਰੋਕਤ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਕਮਲਦੀਪ ਸਿੰਘ ਅਤੇ ਮੁਲਜ਼ਮ ਮਨਪ੍ਰੀਤ ਸਿੰਘ ਸਮੇਤ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਹੈ। ਦੋਸ਼ੀ ਮਨਪ੍ਰੀਤ ਮਰਚੈਂਟ ਨੇਵੀ ਵਿਚ ਨੌਕਰੀ ਕਰਦਾ ਹੈ, ਜਦਕਿ ਕਮਲਦੀਪ ਦੇ ਪਿਤਾ ਇਕ ਇਲੈਕਟ੍ਰੀਕਲ ਫੈਕਟਰੀ ਦਾ ਮਾਲਕ ਹਨ।
ਜਾਣਕਾਰੀ ਅਨੁਸਾਰ ਫੈਕਟਰੀ ਮਾਲਕ ਜਸਪਾਲ ਸਿੰਘ, ਜੋ ਕਿ ਮਾਡਲ ਹਾਊਸ ਵਿੱਚ ਰਹਿੰਦਾ ਹੈ, ਬਿਮਾਰ ਸੀ, ‘ਤੇ ਕੁਝ ਰਿਸ਼ਤੇਦਾਰ ਉਸ ਦੇ ਘਰ ਆਏ ਹੋਏ ਸਨ, ਜੋ ਦੇਰ ਰਾਤ ਵਾਪਸ ਜਾ ਰਹੇ ਸੀ। ਉਹਨਾਂ ਦਾ ਪੁੱਤਰ ਕਮਲਦੀਪ ਸਿੰਘ, ਮਾਤਾ ਰਾਣੀ ਚੋਕ ਤੱਕ ਕਾਰ ਵਿਚ ਛੱਡਣ ਗਿਆ ਸੀ। ਇਹ ਵਾਕਿਆ ਉਦੋਂ ਹੋਇਆ, ਜਦੋਂ ਐਸਐਚਓ ਭਗਵੰਤ ਸਿੰਘ ਭੁੱਲਰ ਉਥੇ ਆਏ, ‘ਤੇ ਨੌਜਵਾਨ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਰਾਤ ਦੇ ਕਰਫਿਊ ਵਿੱਚ ਬਾਹਰ ਆਉਣ ਦਾ ਕਾਰਨ ਪੁੱਛਿਆ। ‘ਤੇ ਇਸ ਸਮੇਂ ਦੌਰਾਨ ਉਹਨਾਂ ਦੀ ਬਹਿਸ ਹੋ ਗਈ ‘ਤੇ ਨੌਜਵਾਨਾਂ ਨੇ ਐਸਐਚਓ ‘ਤੇ ਹਮਲਾ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ, ਕਿ ਦੂਜੇ ਮੁਲਜ਼ਮਾਂ ਦੀ ਭਾਲ ਜਾਰੀ ਹੈ, ‘ਤੇ ਉਹਨਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।



