
*ਭਾਰਤ ਸਰਕਾਰ ਵਲੋਂ ਸੰਨ 2025 ਤੱਕ ਦੇਸ਼ ਨੂੰ ਟੀਬੀ ਮੁਕਤ ਕਰਨ ਦਾ ਮਿੱਥਿਆ ਟੀਚਾ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਭਾਰਤ ਸਰਕਾਰ ਵਲੋਂ ਸੰਨ 2025 ਤੱਕ ਦੇਸ਼ ਨੂੰ ਟੀਬੀ ਮੁਕਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸਦੇ ਮੱਦੇਨਜਰ ਸਿਹਤ ਵਿਭਾਗ ਜਲੰਧਰ ਵਲੋਂ ਆਮ ਲੋਕਾਂ ਨੂੰ ਟੀਬੀ ਰੋਗ ਸੰਬੰਧੀ ਵੱਖ-ਵੱਖ ਗਤੀਵਿਧੀਆਂ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਚਲਦੀਆਂ ਹੀ ਜਿਲ੍ਹਾ ਟੀਬੀ ਸੈਂਟਰ ਜਲੰਧਰ ਵਲੋਂ 10 ਤੋਂ 16 ਮਾਰਚ ਤੱਕ ਸਕੂਲੀ ਬੱਚਿਆਂ ਵਿੱਚ ਪੇੰਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਬੱਚਿਆਂ ਵਲੋਂ ਪੇਂਟਿੰਗਜ਼ ਅਤੇ ਸਲੋਗਨ ਰਾਈਟਿੰਗ ਰਾਂਹੀ ਲੋਕਾਂ ਨੂੰ ਟੀਬੀ ਰੋਗ ਪ੍ਰਤੀ ਜਾਣੂ ਕਰਵਾਇਆ ਜਾ ਰਿਹਾ ਹੈ।
ਮੰਗਲਵਾਰ ਨੂੰ ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਘੋਤੜਾ ਵਲੋਂ ਬਿਹਤਰ ਸਲੋਗਨ ਅਤੇ ਪੇੰਟਿੰਗਜ਼ ਬਣਾਉਣ ਵਾਲੇ ਵੱਖ-ਵੱਖ ਸਕੂਲਾਂ ਦੇ 6 ਵਿਦਿਆਰਥੀਆਂ ਕ੍ਰਿਤੀਕਾ, ਸ਼੍ਰੇਯਾ, ਰਾਸ਼ੀ ਠਾਕੁਰ, ਹਵੀਸ਼, ਸਿਨਹਾਗ ਅਤੇ ਕਾਸ਼ਵੀ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਲਈ ਪ੍ਰੋਤਸਾਹਿਤ ਕੀਤਾ ਗਿਆ। ਇਸ ਮੌਕੇ ਸਹਾਇਕ ਸਿਹਤ ਅਫਸਰ ਡਾ. ਟੀਪੀ ਸਿੰਘ, ਜਿਲ੍ਹਾ ਟੀਬੀ ਅਫਸਰ ਡਾ. ਰਘੂਪ੍ਰਿਯਾ, ਡਿਪਟੀ ਐਮਈਆਈਓ ਪਰਮਜੀਤ ਕੌਰ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਐਸਟੀਐਸ ਅਮਿਤ ਗੁਪਤਾ, ਰੀਨਾ ਆਦਿ ਮੌਜੂਦ ਸਨ।



