JalandharPunjab

ਪੋਕਸੋ ਐਕਟ ਦੇ ਮਾਮਲਿਆਂ ਵਿੱਚ ਕਨਵਿਕਸ਼ਨ ਦਰ ਵਿੱਚ ਸੁਧਾਰ ਕੀਤਾ ਜਾਵੇ—ਡਾਇਰੈਕਟਰ ਪ੍ਰੌਸੀਕਿਊਸ਼ਨ ਅਤੇ ਲਿਟੀਗੇਸ਼ਨ

ਜ਼ਿਲ੍ਹਾ ਅਟਾਰਨੀਜ਼ ਦੇ ਦਫ਼ਤਰਾਂ ਵਿੱਚ ਪੋਕਸੋ ਐਕਟ ਦੇ ਕੇਸਾਂ ਦੇ ਪੀੜਤਾਂ ਦਾ ਕੰਪਿਊਟਰਾਈਜ਼ਡ ਡਾਟਾ ਤਿਆਰ ਕੀਤਾ ਜਾਵੇ

ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਦੇ ਜ਼ਿਲ੍ਹਾ ਅਟਾਰਨੀਜ਼ ਦੀ ਸੂਬਾ ਪੱਧਰੀ ਮੀਟਿੰਗ ਅੱਜ ਡਾਇਰੈਕਟਰ ਪ੍ਰੌਸੀਕਿਊਸ਼ਨ ਅਤੇ ਲਿਟੀਗੇਸ਼ਨ, ਪੰਜਾਬ ਨਿਰਮਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਹੋਈ, ਜਿਸ ਵਿੱਚ ਪੋਕਸੋ ਐਕਟ ਸਮੇਤ ਹੋਰ ਕਈ ਕਾਨੂੰਨੀ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਡਾਇਰੈਕਟਰ ਪ੍ਰੌਸੀਕਿਊਸ਼ਨ ਅਤੇ ਲਿਟੀਗੇਸ਼ਨ ਨੇ ਜ਼ਿਲ੍ਹਾ ਅਟਾਰਨੀਜ਼ ਨੂੰ ਹੋਰ ਹਦਾਇਤਾਂ ਦੇਣ ਤੋਂ ਇਲਾਵਾ ਪੋਕਸੋ (ਪ੍ਰੋਟੈਕਸ਼ਨ ਆਫ ਚਾਈਲਡ ਫਰਾਮ ਸੈਕਸ਼ੁਅਲ ਆਫੈਂਸਿਸ) ਐਕਟ ਦੇ ਮਾਮਲਿਆਂ ਵਿੱਚ ਕਨਵਿਕਸ਼ਨ ਦਰ ਵਿੱਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਹਰੇਕ ਪੀੜਤ ਨੂੰ ਨਿਆਂ ਮਿਲਣਾ ਯਕੀਨੀ ਬਣਾਇਆ ਜਾ ਸਕੇ । ਨਾਲ ਹੀ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹਾ ਅਟਾਰਨੀਜ਼ ਦੇ ਦਫ਼ਤਰਾਂ ਵਿੱਚ ਪੋਕਸੋ (ਪੀਓਸੀਐਸਓ) ਐਕਟ ਦੇ ਕੇਸਾਂ ਦੇ ਪੀੜਤਾਂ ਦਾ ਕੰਪਿਊਟਰਾਈਜ਼ਡ ਡਾਟਾ ਤਿਆਰ ਕੀਤਾ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਕੇਸਾਂ ਦੇ ਸਾਰੇ ਗਵਾਹਾਂ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਜੁਆਇੰਟ ਡਾਇਰੈਕਟਰ ਗੁਰਦੀਪ ਸਿੰਘ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ। ਇਸ ਤੋਂ ਪਹਿਲਾਂ ਜ਼ਿਲ੍ਹਾ ਅਟਾਰਨੀ, ਜਲੰਧਰ ਸਤਪਾਲ ਵੱਲੋਂ ਡਾਇਰੈਕਟਰ ਪ੍ਰੌਸੀਕਿਊਸ਼ਨ ਐਂਡ ਲਿਟੀਗੇਸ਼ਨ, ਪੰਜਾਬ ਨਿਰਮਲਜੀਤ ਸਿੰਘ ਦਾ ਸਵਾਗਤ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button
error: Content is protected !!