Punjab

ਪ੍ਰਸ਼ਾਸਨ ਨੇ ਕੋਵਿਡ 19 ਤੋਂ ਪ੍ਰਭਾਵਿਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਵਲੋਂ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰਨ ਉਪਰੰਤ ਸਸਕਾਰ ਸਬੰਧੀ ਨਿਭਾਈਆਂ ਰਸਮਾਂ–ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ
ਦੀਆਂ ਹਦਾਇਤਾਂ ’ਤੇ ਅਧਿਕਾਰੀਆਂ ਦੇ ਨਾਲ ਸਸਕਾਰ ਕੇਮਟੀ ਵਲੋਂ ਪ੍ਰਵਾਸੀ ਦੇ ਸਸਕਾਰ ਨੂੰ ਸਨਮਾਨ ਪੂਰਵਕ ਬਣਾਇਆ ਯਕੀਨੀ
ਜਲੰਧਰ (ਗਲੋਬਲ ਆਜਤਕ-ਅਮਰਜੀਤ ਸਿੰਘ ਲਵਲਾ)
ਪਿੰਡ ਬੜਿੰਗ ਵਿਖੇ ਸ਼ਨੀਵਾਰ ਨੂੰ ਕੋਵਿਡ-19 ਦੇ ਸ਼ੱਕੀ ਮਰੀਜ਼ ਦੇ ਸਸਕਾਰ ਸਬੰਧੀ ਅੰਤਿਮ ਰਸਮਾਂ ਨਿਭਾਉਣ ਉਪਰੰਤ ਅੱਜ ਇਕ ਵਾਰ ਫਿਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਕਸੂਦਾਂ ਸ਼ਮਸਾਨ ਘਾਟ ਵਿਖੇ ਪ੍ਰਵਾਸੀ ਮਜ਼ਦੂਰ ਦੇ ਸਸਕਾਰ ਨੂੰ ਸਨਮਾਨ ਪੂਰਵਕ ਯਕੀਨੀ ਬਣਾਇਆ ਗਿਆ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ ’ਤੇ ਉਪ ਮੰਡਲ ਮੈਜਿਸਟਰੇਟ ਜਲੰਧਰ-1 ਡਾ.ਜੈ ਇੰਦਰ ਸਿੰਘ ਨੇ ਪ੍ਰਬੰਧਕੀ ਕਮੇਟੀ ਬਾਬਾ ਦਾਦਾ ਮੱਲ ਸ਼ਮਸ਼ਾਨ ਘਾਟ ਸੂਧਰ ਸਭਾ ਨੂੰ ਮੂਲ ਵਾਸੀ ਦਰਬੰਗਾ, ਬਿਹਾਰ ਦੇ ਮਜ਼ਦੂਰ 40 ਸਾਲਾ ਕਿਸ਼ੋਰ ਯਾਦਵ ਦੇ ਸਸਕਾਰ ਲਈ ਪ੍ਰਬੰਧ ਕਰਨ ਲਈ ਕਿਹਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮ੍ਰਿਤਕ ਨੂੰ 28 ਅਪ੍ਰੈਲ 2021 ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਸ ਦੀ ਜਾਂਚ ਰਿਪੋਰਟ ਕੋਵਿਡ ਪਾਜੀਟਿਵ ਆਈ। ਉਨ੍ਹਾਂ ਦੱਸਿਆ ਕਿ ਅਗਲੇ ਦਿਨ ਮਰੀਜ਼ ਦੀ ਵਾਇਰਸ ਕਰਕੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦੀ ਮ੍ਰਿਤਕ ਦੇਹ ਨੂੰ ਮੁਰਦਾ ਘਰ ਵਿੱਚ ਰੱਖਿਆ ਗਿਆ, ਪਰ ਕੋਈ ਵੀ ਇਸ ਦੀ ਮ੍ਰਿਤਕ ਦੇਹ ’ਤੇ ਦਾਅਵੇ ਕਰਨ ਲਈ ਅੱਗੇ ਨਹੀਂ ਆਇਆ।

ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਲੱਭ ਕੇ ਜਦੋਂ ਉਨਾਂ ਨਾਲ ਸੰਪਰਕ ਕੀਤਾ ਤਾਂ ਉਨਾ ਨੇ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਮੈਡੀਕਲ ਪ੍ਰੋਟੋਕਾਲ ਅਨੁਸਾਰ ਅੰਤਿਮ ਸੰਸਕਾਰ ਕਰਨ ਦੀ ਬੇਨਤੀ ਕੀਤੀ। ਪਰਿਵਾਰਕ ਮੈਂਬਰਾਂ ਦਾ ਲਿਖਤੀ ਬਿਆਨ ਸਥਾਨਕ ਪੰਚਾਇਤ ਵਲੋਂ ਸ਼ਹਿਰੀ ਪੁਲਿਸ ਨੂੰ ਭੇਜਿਆ ਗਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਸਸਕਾਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਉਪ ਮੰਡਲ ਮੈਜਿਸਟਰੇਟ ਜਲੰਧਰ-1 ਡਾ.ਜੈ ਇੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਸਿਹਤ ਅਥਾਰਟੀ ਵਲੋਂ ਪ੍ਰੋਟੋਕਾਲ ਅਨੁਸਾਰ ਡਾ.ਕਾਮਰਾਜ ਦੀ ਦੇਖ-ਰੇਖ ਵਿੱਚ ਸਿਵਲ ਹਸਪਤਾਲ ਵਿਖੇ ਲਪੇਟਿਆ ਗਿਆ, ਅਤੇ ਫਿਰ ਬਾਬਾ ਦਾਦਾ ਮੱਲ ਸ਼ਮਸਾਨ ਘਾਟ ਲਿਆਂਦਾ ਗਿਆ, ਜਿਥੇ ਕਮੇਟੀ ਦੇ ਪ੍ਰਧਾਨ ਰਾਜੂ ਮਾਗੋ, ਅਤੇ ਹੋਰਨਾਂ ਮੈਂਬਰਾਂ ਸੋਮ ਰਾਜ, ਗੁਰਦਿਆਲ ਭੱਟੀ, ਨੀਰਜ ਜੱਸਲ, ਰਾਜ ਕੁਮਾਰ ਮਹਾਜਨ, ਅਤੇ ਮਾਲ ਅਫ਼ਸਰਾਂ ਦੀ ਮੌਜੂਦੀ ਵਿੱਚ ਸਨਮਾਨ ਪੂਰਵਕ ਸਸਕਾਰ ਸਬੰਧੀ ਅੰਤਿਮ ਰਸਮਾਂ ਨੂੰ ਨੇਪਰੇ ਚਾੜਿਆ ਗਿਆ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਜਿਨਾਂ ਵਿਅਕਤੀਆਂ ਦੇ ਸਸਕਾਰ ਲਈ ਕੋਈ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਅੱਗੇ ਨਹੀਂ ਆਉਂਦਾ ਤਾਂ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਲਈ ਪ੍ਰਸ਼ਾਸਨ ਦੇ ਕੰਟੋਰਲ ਰੂਮ ਨੰਬਰ 0181-2224417 ਅਤੇ 0181-2224848 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਮੌਜੂਦਾ ਚੱਲ ਰਹੇ ਸਿਹਤ ਸੰਕਟ ਦੌਰਾਨ ਜ਼ਿਲ੍ਹਾ ਵਾਸੀਆਂ ਦੀ ਹਰ ਮਦਦ ਲਈ ਦਿਨ ਰਾਤ ਕੰਮ ਕਰ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆ ਨੂੰ ਇਹ ਵੀ ਅਪੀਲ ਕੀਤੀ ਕਿ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ’ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!