Punjab

ਪ੍ਰਸ਼ਾਸਨ ਵਲੋਂ ਬਾਲ ਵਿਆਹ ਹੋਣ ਸਬੰਧੀ ਮਿਲੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ

18 ਸਾਲ ਤੋਂ ਛੋਟੀ ਲੜਕੀ ਦਾ ਵਿਆਹ ਕਰਨਾ ਕਾਨੂੰਨੀ ਅਪਰਾਧ–ਡਾ. ਜੈ ਇੰਦਰ ਸਿੰਘ
ਜਲੰਧਰ (ਗਲੋਬਲ ਆਜਤੱਕ ਅਮਰਜੀਤ ਲਵਲਾ)
18 ਸਾਲ ਤੋਂ ਛੋਟੀ ਉਮਰ ਦੀ ਲੜਕੀ ਦਾ ਵਿਆਹ ਕਰਨਾ ਕਾਨੂੰਨੀ ਅਪਰਾਧ ਹੈ, ‘ਤੇ ਜੇਕਰ ਇਸ ਤਰ੍ਹਾਂ ਕਰਦਾ ਕੋਈ ਪਾਇਆ ਜਾਂਦਾ ਹੈ, ਤਾਂ ਉਸ ਨੂੰ 2 ਸਾਲ ਦੀ ਸਜ਼ਾ ਅਤੇ 1,00,000 ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।
ਇਹ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਜਲੰਧਰ ਅਜੈ ਭਾਰਤੀ ਵਲੋਂ ਦਿੰਦਿਆਂ ਦੱਸਿਆ ਕਿ ਗਿਆ ਕਿ ਉਨਾ ਨੂੰ ਬਾਲ ਵਿਆਹ ਰੋਕੂ ਐਕਟ ਅਧੀਨ ਚਾਈਲਡ ਲਾਈਨ 1098 ’ਤੇ ਕਿਸੇ ਅਣਜਾਨ ਵਿਅਕਤੀ ਵਲੋਂ ਦਰਖਾਸ਼ਤ ਦਿੱਤੀ ਗਈ ਸੀ, ਕੀ ਡਵੀਜਨ ਨੰਬਰ 8 ਦੀ ਹਦੂਦ ਅੰਦਰ 15 ਸਾਲਾ ਲੜਕੀ ਦਾ ਵਿਆਹ ਰੱਖਿਆ ਗਿਆ ਹੈ, ਇਸ ਸਬੰਧੀ ਸਾਰੀ ਜਾਣਕਾਰੀ ਉਪ ਮੰਡਲ ਮੈਜਿਸਟਰੇਟ ਜਲੰਧਰ-1 ਡਾ. ਜੈ ਇੰਦਰ ਸਿੰਘ ਜੋ ਕਿ ਬਾਲ ਵਿਆਹ ਰੋਕੂ ਐਕਟ ਅਧੀਨ ਨੋਡਲ ਅਫ਼ਸਰ ਹਨ, ਨੂੰ ਮੁਹੱਈਆ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ’ਤੇ ਉਪ ਮੰਡਲ ਮੈਜਿਸਟਰੇਟ ਜਲੰਧਰ-1 ਡਾ.ਜੈ ਇੰਦਰ ਸਿੰਘ ਵਲੋਂ ਉਨ੍ਹਾਂ ਸਮੇਤ ਇਕ ਟੀਮ ਜਿਸ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਰੰਧਾਵਾ ਜੋ ਕਿ ਬਾਲ ਵਿਆਹ ਰੋਕੂ ਐਕਟ ਅਧੀਨ ਸਹਾਇਕ ਅਫ਼ਸਰ ਹਨ, ਐਸਐਚਓ ਰਵਿੰਦਰ ਕੁਮਾਰ ਡਵੀਜ਼ਨ ਨੰਬਰ 8, ਮਹਿਲਾ ਇੰਸਪੈਕਟਰ ਪਰਮਿੰਦਰ ਕੌਰ, ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ ਸੰਦੀਪ ਕੁਮਾਰ, ਬਾਲ ਸੁਰੱਖਿਆ ਅਫ਼ਸਰ ਅਮਨੀਤ ਕੌਰ, ਹਰਨੀਤ ਕੌਰ, ਅਤੇ ਚਾਈਲਡ ਲਾਈਨ ਦੇ ਨੁਮਾਇੰਦਿਆਂ ਨਾਲ ਟੀਮ ਦਾ ਗਠਨ ਕੀਤਾ ਗਿਆ, ਜਿਨਾਂ ਵਲੋਂ ਮੌਕੇ ’ਤੇ ਪਹੁੰਚ ਕੇ ਕਾਰਵਾਈ ਗਈ। ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਪਤਾ ਲੱਗਾ ਕਿ ਬੱਚੀ ਦੀ ਮਾਤਾ ਅਤੇ ਹੋਰ ਰਿਸ਼ਤੇਦਾਰਾਂ ਵਲੋਂ ਬੱਚੀ ਦਾ ਵਿਆਹ ਨਹੀਂ ਬਲਕਿ ਰੋਕਾ ਰੱਖਿਆ ਗਿਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਮੌਕੇ ’ਤੇ ਲੜਕੀ, ਮਾਤਾ ਅਤੇ ਹੋਰਨਾਂ ਰਿਸ਼ਤੇਦਾਰਾਂ ਦੇ ਬਿਆਨ ਲਏ ਗਏ, ਅਤੇ ਉਨਾ ਨੂੰ ਬਾਲ ਵਿਆਹ ਰੋਕੂ ਐਕਟ-2006 ਦੀਆਂ ਧਾਰਾਵਾਂ ਜਿਵੇਂ ਕਿ 18 ਸਾਲ ਤੋਂ ਛੋਟੀ ਲੜਕੀ ਦਾ ਵਿਆਹ ਕਰਨਾ ਕਾਨੂੰਨੀ ਅਪਰਾਧ ਹੈ, ‘ਤੇ ਜੇਕਰ ਇਸ ਤਰ੍ਹਾਂ ਕਰਦਾ ਕੋਈ ਪਾਇਆ ਜਾਂਦਾ ਹੈ। ਤਾਂ 2 ਸਾਲ ਤੱਕ ਦੀ ਸਜਾ ਅਤੇ 100000 ਰੁਪਏ ਜੁਰਮਾਨਾ ਹੋ ਸਕਦਾ ਹੈ, ਅਤੇ ਬਾਲ ਵਿਆਹ ਨੂੰ ਬੜਾਵਾ ਦੇਣ ਵਾਲੇ ਅਤੇ ਬਾਲ ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਨੂੰ 2 ਸਾਲ ਦੀ ਸਜ਼ਾ ਅਤੇ 100000 ਰੁਪਏ ਜੁਰਮਾਨਾ ਹੋ ਸਕਦਾ ਹੈ, ਆਦਿ ਬਾਰੇ ਜਾਣੂੰ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਅਪਰਾਧ ਗੈਰ ਜ਼ਮਾਨਤ ਯੋਗ ਹੈ। ਉਨ੍ਹਾਂ ਦੱਸਿਆ ਕਿ ਇਸ ’ਤੇ ਲੜਕੀ ਦੇ ਪਰਿਵਾਰ ਵਲੋਂ ਉਕਤ ਐਕਟ ਦੀ ਪਾਲਣਾ ਕਰਨ ਦੀ ਸਹਿਮਤੀ ਪ੍ਰਗਟਾਈ ਗਈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!