ActionJalandharPunjab

ਪ੍ਰਸ਼ਾਸਨ ਵੱਲੋਂ ਟਰੈਵਲ ਏਜੰਸੀ ਦਾ ਲਾਇਸੈਂਸ ਰੱਦ-ਜਾਣੋ ਕਿਹੜੀ ਹੈ ਏਜੰਸੀ ?

*ਪੁਲਿਸ ਵੱਲੋਂ ਲਾਇਸੰਸਧਾਰਕ ਵਿਰੁੱਧ ਅਪਰਾਧਿਕ ਕੇਸ ਦਰਜ ਹੋਣ ਤੋਂ ਇਲਾਵਾ ਹੋਰ ਸ਼ਿਕਾਇਤਾਂ*
ਜਲੰਧਰ *ਗਲੋਬਲ ਆਜਤੱਕ*
ਅਪਰਾਧਿਕ ਮਾਮਲਿਆਂ ਵਿੱਚ ਪਹਿਲਾਂ ਹੀ ਨਾਮਜ਼ਦ ਲਾਇਸੰਸਧਾਰਕ ਟਰੈਵਲ ਏਜੰਟਾਂ ‘ਤੇ ਸ਼ਿਕੰਜਾ ਕੱਸਦਿਆਂ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਕਮਿਸ਼ਨਰੇਟ ਪੁਲਿਸ ਤੋਂ ਇਸ ਸਬੰਧ ਵਿੱਚ ਸਿਫ਼ਾਰਿਸ਼ ਪ੍ਰਾਪਤ ਤੋਂ ਬਾਅਦ ਅਜਿਹੇ ਇੱਕ ਏਜੰਟ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮੈਸਰਜ਼ ਸਾਰ ਇੰਟਰਪ੍ਰਾਈਜ਼ਜ਼ ਦੇ ਸੰਜੇ ਸ਼ਰਮਾ ਨੂੰ ਟਰੈਵਲ ਏਜੰਸੀ ਅਤੇ ਟਿਕਟਾਂ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 12 ਜੁਲਾਈ 2023 ਤੱਕ ਸੀ।
ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵੱਲੋਂ ਲਾਇਸੰਸਧਾਰਕ ਵਿਰੁੱਧ ਅਪਰਾਧਿਕ ਕੇਸ ਦਰਜ ਹੋਣ ਤੋਂ ਇਲਾਵਾ ਹੋਰ ਸ਼ਿਕਾਇਤਾਂ ਦਾ ਹਵਾਲਾ ਦਿੰਦੇ ਹੋਏ ਇਸ ਲਾਇਸੰਸ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ। ਪੁਲਿਸ ਰਿਪੋਰਟ ਅਨੁਸਾਰ ਮੁਲਜ਼ਮ ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ਵਿੱਚ ਆਈਪੀਸੀ ਦੀ ਧਾਰਾ 420-406 ਤਹਿਤ ਕੇਸ ਦਰਜ ਹੈ ਅਤੇ ਉਸ ਖ਼ਿਲਾਫ਼ ਕੁਝ ਹੋਰ ਸ਼ਿਕਾਇਤਾਂ ਵੀ ਬਕਾਇਆ ਹਨ।
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੁਲਜ਼ਮ ਨੂੰ 25 ਮਾਰਚ 2022 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦਾ ਜਵਾਬ ਨਹੀਂ ਦਿੱਤਾ ਗਿਆ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!