Punjab

ਪ੍ਰਾਈਵੇਟ ਹਸਪਤਾਲਾਂ ‘ਚ ਵੈਕਸੀਨ ਹੋਈ ਬੰਦ, ਸਰਕਾਰੀ ਸੈਂਟਰਾਂ ‘ਚ ਲੱਗੀਆਂ ਲੰਬੀਆਂ ਕਤਾਰਾਂ

18000 ਕੋਵਿਸ਼ੀਲਡ ਦੀਆਂ ਖੁਰਾਕਾਂ ਆਉਣ ਤੋਂ ਬਾਅਦ ਹੋਈ ਰਾਹਤ ਮਹਿਸੂਸ
ਜਲੰਧਰ (ਅਮਰਜੀਤ ਸਿੰਘ ਲਵਲਾ)
ਕੋਰੋਨਾ ਵੈਕਸੀਨ ਨਿਜੀ ਹਸਪਤਾਲਾਂ ‘ਚ ਫਿਲਹਾਲ ਲੱਗਣੀ ਬੰਦ ਹੋ ਗਈ ਹੈ। ਇਸ ਤੋਂ ਬਾਅਦ ਕੋਰੋਨਾ ਵੈਕਸਿੰਗ ਲਗਾਉਣ ਵਾਲਿਆਂ ਦੀਆਂ ਸਰਕਾਰੀ ਸਹਾਇਤਾ ਕੇਂਦਰ ‘ਚ ਲੰਮੀਆਂ ਕਤਾਰਾਂ ਲੱਗਣ ਲੱਗੀਆਂ ਹਨ।
ਇਸ ਦੌਰਾਨ ਸਰੀਰਕ ਦੂਰੀ ਬਣਾਉਣ ਦੇ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉੱਡ ਰਹੀਆਂ ਹਨ। ਮੰਗਲਵਾਰ ਨੂੰ ਸਿਹਤ ਵਿਭਾਗ ਕੋਲੋਂ 18,000 ਕੋਵਿਸ਼ੀਲਡ ਦੀਆਂ ਖੁਰਾਕਾਂ ਆਉਣ ਤੋਂ ਬਾਅਦ ਰਾਹਤ ਮਹਿਸੂਸ ਕੀਤੀ ਗਈ। ਹਾਲਾਂਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਿਹਤ ਵਿਭਾਗ ਕੋਲ ਸਿਰਫ਼ 30 ਖੁਰਾਕਾਂ ਹੀ ਬਚੀਆਂ ਸਨ। ਲੋਕਾਂ ‘ਚ ਟੀਕਾਕਰਨ ਕਰਵਾਉਣ ‘ਤੇ ਤੇਜ਼ੀ ਨਾਲ ਵਧ ਰਹੇ ਰੁਝਾਨ ਕਾਰਨ ਅਤੇ ਨਿਜੀ ਹਸਪਤਾਲਾਂ ‘ਚ ਵੈਕਸੀਨ ਬੰਦ ਹੋਣ ਨਾਲ ਇੱਕ ਦੋ ਦਿਨਾਂ ‘ਚ ਦੁਬਾਰਾ ਵੈਕਸੀਨ ਦੀ ਕਿੱਲਤ ਆ ਸਕਦੀ ਹੈ। ਮੰਗਲਵਾਰ ਨੂੰ ਸਵੇਰੇ ਹੀ ਸਿਵਲ ਹਸਪਤਾਲ ਦੇ ਨਰਸਿੰਗ ਸਕੂਲ ‘ਚ ਬਣੇ ਸੈਂਟਰ ਅੰਦਰ ਵੈਕਸੀਨ ਲਗਾਉਣ ਵਾਲਿਆਂ ਦੀ ਲਾਈਨ ਗੇਟ ਦੇ ਬਾਹਰ ਤੱਕ ਲੱਗੀ ਹੋਈ ਸੀ।
ਮੰਗਲਵਾਰ ਨੂੰ ਸਵੇਰੇ ਸੈਂਟਰਾਂ ਦੀ ਸੂਚੀ ਵਿੱਚੋਂ 62 ਨਿਜੀ ਹਸਪਤਾਲ ਬਾਹਰ ਹੋ ਗਏ ਹਨ। ਅਤੇ ਸਿਰਫ 11 ਸ਼ੈਲਟਰ ਸੈਂਟਰਾਂ ‘ਚ 1390 ਲੋਕਾਂ ਨੂੰ ਵੈਕਸੀਨ ਲੱਗੀ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪਡ਼ਾ ਨੇ ਦੱਸਿਆ ਕਿ ਜ਼ਿਲ੍ਹੇ ‘ਚ ਵੈਕਸੀਨ ਦਾ ਸਟਾਕ ਘੱਟ ਹੋਣ ਕਾਰਨ ਘੱਟ ਸੈਂਟਰ ਚਲਾਏ, ‘ਤੇ ਸਿਰਫ 1390 ਲੋਕਾਂ ਨੂੰ ਵੈਕਸਿੰਗ ਲੱਗੀ। ਮੰਗਲਵਾਰ ਸ਼ਾਮ ਨੂੰ 18,000 ਖ਼ੁਰਾਕਾਂ ਆਈਆਂ ਜਿਨ੍ਹਾਂ ਵਿੱਚੋਂ 3700 ਖਰਾਕਾ 3 ਸੈਂਟਰਾਂ ਨੂੰ ਵੰਡ ਦਿੱਤੀਆਂ ਗਈਆਂ ਹਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!