
ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ‘ਤੇ ਪਤਨੀ, ਸਾਲੀ, ‘ਤੇ ਬੱਚਿਆਂ ਨੇ ਲਗਾਏ ਕੁੱਟਮਾਰ ਦੇ ਦੋਸ਼
ਜ਼ਖ਼ਮੀ ਹੋਏ ਪਰਿਵਾਰਕ ਮੈਂਬਰਾਂ ਕਰਵਾਏ ਹਸਪਤਾਲ ਦਾਖ਼ਲ
ਗਾਇਕ ਦੀ ਪਤਨੀ, ਬੱਚਿਆਂ, ‘ਤੇ ਸਾਲੀ ਨੇ ਲਗਾਏ ਕੁੱਟਮਾਰ ਦੇ ਦੋਸ਼
ਜਲੰਧਰ (ਗਲੋਬਲ ਆਜਤੱਕ)
ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ‘ਤੇ ਉਸਦੀ ਪਤਨੀ, ਬੱਚੇ, ਅਤੇ ਸਾਲੀ ਨੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਇਸ ਕਾਰਨ ਗਾਇਕ ਦੇ ਘਰ ਦੇ ਬਾਹਰ ਕਾਫੀ ਸਮੇਂ ਤੱਕ ਹੰਗਾਮਾ ਹੁੰਦਾ ਰਿਹਾ ਜਿਸ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀ ਹੋਏ ਪਰਿਵਾਰ ਦੇ ਮੈਂਬਰਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਇਸ ਮੌਕੇ ਲਹਿੰਬਰ ਹੁਸੈਨਪੁਰੀ ਦੀ ਸਾਲੀ ਰਜਨੀ ਨੇ ਦੱਸਿਆ ਕਿ ਉਸ ਦਾ ਘਰ ਵੀ ਲਹਿੰਬਰ ਹੁਸੈਨਪੁਰੀ ਦੇ ਕਰਦੇ ਲੱਗੇ ਹੀ ਹੈ। ਉਨ੍ਹਾਂ ਆਪਣੇ ਘਰ ਵਿੱਚ ਕਿਰਾਏਦਾਰ ਰੱਖਣੇ ਸਨ। ਜਿਸ ਲਈ ਕੁਝ ਲੋਕਾਂ ਨੂੰ ਇਸ ਬਾਰੇ ਦੱਸਿਆ ਹੋਇਆ ਸੀ। ਸੋਮਵਾਰ ਸ਼ਾਮ ਜਦ ਕੁਝ ਕਿਰਾਏਦਾਰ ਮਕਾਨ ਦੇਖਣ ਲਈ ਉਨ੍ਹਾਂ ਦੇ ਘਰ ਆਏ ਤਾਂ ਲੇਬਰ ਨੇ ਉਨ੍ਹਾਂ ‘ਤੇ ਦੋਸ਼ ਲਗਾ ਦਿੱਤੇ, ਕਿ ਉਹ ਗ਼ਲਤ ਆਦਮੀ ਘਰ ਵਿਚ ਲੈ ਕੇ ਆਏ ਹਨ।
ਇਸ ਤੋਂ ਬਾਅਦ ਲਹਿੰਬਰ ਹੁਸੈਨਪੁਰੀ ਆਪਣੇ ਕੁਝ ਸਾਥੀਆਂ ਨਾਲ ਪਿਸਤੌਲ ‘ਤੇ ਤੇਜ਼ਧਾਰ ਹਥਿਆਰ ਲੈ ਕੇ ਉਨ੍ਹਾਂ ਦੇ ਘਰ ਆਇਆ ਅਤੇ ਸਾਰਿਆਂ ਨੂੰ ਕੁੱਟਿਆ। ਇਸ ਦੌਰਾਨ ਉਨ੍ਹਾਂ ਦੇ ਘਰ ਵਿਚ ਲੈਂਬਰ ਹੁਸੈਨਪੁਰੀ ਦੀ ਪਤਨੀ ‘ਤੇ ਬੱਚੇ ਵੀ ਸਨ। ਜਿਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਜਿਸ ਨਾਲ ਸਾਰੇ ਜਣੇ ਜ਼ਖ਼ਮੀ ਹੋ ਗਏ। ਮੌਕੇ ਤੇ ਪਹੁੰਚੇ ਥਾਣਾ ਭਾਰਗੋ ਕੈਂਪ ਦੇ ਮੁਖੀ ਇੰਸਪੈਕਟਰ ਭਗਵੰਤ ਸਿੰਘ ਭੁੱਲਰ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਇਸ ਬਾਰੇ ਗਾਇਕ ਲਹਿੰਬਰ ਹੁਸੈਨਪੁਰੀ ਨੇ ਦੱਸਿਆ ਕਿ ਉਨ੍ਹਾਂ ਉਪਰ ਲਾਏ ਗਏ ਸਾਰੇ ਦੋਸ਼ ਗਲਤ ਹਨ ਉਨ੍ਹਾਂ ਦੱਸਿਆ ਕਿ ਉਸ ਦੀਆਂ ਤਿੰਨ ਸਾਲੀਆਂ ਹਨ। ਉਸ ਦੀ ਪਤਨੀ ਆਪਣੀ ਛੋਟੀ ਭੈਣ ਦੀਆਂ ਗੱਲਾਂ ‘ਚ ਆ ਕੇ ਰੋਜ਼ਾਨਾ ਹੀ ਉਸ ਨਾਲ ਝਗੜਾ ਕਰਦੀ ਰਹਿੰਦੀ ਹੈ।
ਸੋਮਵਾਰ ਸ਼ਾਮ ਉਹ ਆਪਣੇ ਦਫ਼ਤਰ ਵਿੱਚ ਬੈਠਾ ਹੋਇਆ ਸੀ, ਕਿ ਉਸ ਦੇ ਘਰ ਦੇ ਬਾਹਰ ਲੱਗੇ ਕੈਮਰਿਆਂ ਨੇ ਜਦ ਉਸ ਨੇ ਚੈੱਕ ਕੀਤਾ ਤਾਂ ਘਰ ਵਿੱਚ ਕੁਝ ਅਣਪਛਾਤੇ ਲੋਕ ਆਏ ਹੋਏ ਸਨ। ਜਿਸ ਤੇ ਉਹ ਤੁਰੰਤ ਆਪਣੇ ਘਰ ਪਹੁੰਚਿਆ ਤੇ ਆਪਣੇ ਘਰ ਆਏ ਹੋਏ ਅਣਪਛਾਤੇ ਲੋਕਾਂ ਬਾਰੇ ਪੁੱਛਿਆ ਤਾਂ ਉਸ ਦੀ ਸਾਲੀ ਨੇ ਉਸ ਉੱਤੇ ਹੱਥ ਚੁੱਕ ਲਿਆ, ਅਤੇ ਉਸ ਦੇ ਕੱਪੜੇ ਵੀ ਫਾੜ ਦਿੱਤੇ। ਇਸ ਮਾਮਲੇ ਵਿਚ ਉਹ ਜ਼ਖਮੀ ਵੀ ਹੋ ਗਿਆ। ਇੰਸਪੈਕਟਰ ਭਗਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਵਾਂ ਪੱਖਾਂ ਨੂੰ ਥਾਣੇ ਬੁਲਾਇਆ ਗਿਆ ਹੈ। ਦੋਵੇਂ ਪੱਖਾਂ ਦੀਆਂ ਐਮਐਲਆਰ ਰਿਪੋਰਟ ਦੇਖਣ ਤੋਂ ਬਾਅਦ ਅਤੇ ਬਿਆਨਾਂ ਦੇ ਆਧਾਰ ‘ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।



