
ਰਾਹੁਲ ਗਾਂਧੀ ਤੇ ਰਾਵਤ ਦੀ ਹੋਈ ਮੀਟਿੰਗ ਐਲਾਨ ਕਿਸੇ ਸਮੇਂ ਵੀ ਸੰਭਵ ਹੋ ਸਕਦਾ
ਚੰਡੀਗੜ੍ਹ/ਜਲੰਧਰ (ਗਲੋਬਲ ਆਜਤੱਕ ਬਿਉਰੋ)
ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੀ ਵਾਗਡੋਰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਥਾਂ ਵਿੱਚ ਦੇਣ ਦਾ ਫ਼ੈਸਲਾ ਲੈ ਲਿਆ ਹੈ ਕਿਸੇ ਵੀ ਪਲ ਪਾਰਟੀ ਹਾਈ ਕਮਾਨ ਇਸ ਬਾਰੇ ਐਲਾਨ ਕਰ ਸਕਦੀ ਹੈ।
ਸਿੱਧੂ ਦੇ ਨਾਂ ਤੇ ਮੋਹਰ ਲਾਉਣ ਅਤੇ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਸਬੰਧੀ ਅੰਤਿਮ ਫ਼ੈਸਲਾ ਲੈਣ ਤੋਂ ਪਹਿਲਾਂ ਬੁੱਧਵਾਰ ਨੂੰ ਮੁੜ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੀਟਿੰਗ ਕੀਤੀ।
ਪਾਰਟੀ ਹਾਈ ਕਮਾਨ ਨੇ ਨਵਜੋਤ ਸਿੱਧੂ ਨੂੰ ਇਸ ਸਬੰਧੀ ਇਸ਼ਾਰਾ ਕਰ ਦਿੱਤਾ ਹੈ ‘ਤੇ ਸਿੱਧੂ ਨੇ ਆਪਣੇ ਕਰੀਬੀਆਂ ਨੂੰ ਤਿਆਰੀ ਸ਼ੁਰੂ ਕਰਨ ਦਾ ਇਸ਼ਾਰਾ ਕਰ ਦਿੱਤਾ ਹੈ। ਭਾਵੇਂ ਕਿ ਪਾਰਟੀ ਹਾਈ ਕਮਾਨ ਨੇ ਮੰਗਲਵਾਰ ਨੂੰ ਹੀ ਸਿੱਧੂ ਦੇ ਨਾਂ ਤੇ ਮੋਹਰ ਲਾ ਦਿੱਤੀ ਸੀ, ਪਰ ਇਸ ਤੋਂ ਬਾਅਦ ਪਾਰਟੀ ਵਿਚ ਹੋਣ ਵਾਲੀ ਉਥਲ ਪੁਥਲ ਨੂੰ ਧਿਆਨ ਵਿਚ ਰੱਖਦੇ ਹੋਏ ਬੁੱਧਵਾਰ ਨੂੰ ਮੁੜ ਮੀਟਿੰਗ ਕੀਤੀ ਗਈ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੱਲੋਂ ਸਿੱਧੂ ਦੀ ਜ਼ੋਰਦਾਰ ਵਕਾਲਤ ਕੀਤੀ ਜਾ ਰਹੀ ਹੈ। ਭਾਵੇਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਸਬੰਧੀ ਮੁਖ਼ਾਲਫ਼ਤ ਕਰਦੇ ਰਹੇ ਹਨ ਪਰ ਪਿਛਲੇ ਦਿਨਾਂ ਦੌਰਾਨ ਪ੍ਰਧਾਨ ਪਾਰਟੀ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਪਾਰਟੀ ਦਾ ਫੈਸਲਾ ਮੰਨਣ ਦੀ ਸਹਿਮਤੀ ਦੇ ਦਿੱਤੀ ਹੈ। ਪਾਰਟੀ ਨੇ ਸਰਕਾਰ ਦੇ ਮਾਮਲਿਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸਾਰੇ ਫ਼ੈਸਲੇ ਲੈਣ ਦੇ ਅਧਿਕਾਰ ਦੇ ਦਿੱਤੇ ਹਨ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਦਖ਼ਲ ਨਾ ਦੇਣ ਲਈ ਮਨਾ ਲਿਆ। ਦੱਸਿਆ ਜਾਂਦਾ ਹੈ ਕਿ ਕੈਪਟਨ ਨੇ ਹਾਈ ਕਮਾਨ ਨੂੰ ਦਲਿਤ ਤੇ ਹਿੰਦੂ ਪੱਤਾ ਖੇਡਣ ਦੇ ਹੋਏ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਰਾਇ ਦਿੱਤੀ ਸੀ ਹੁਣ ਪਤਾ ਲੱਗਾ ਹੈ ਕਿ ਸਿੱਧੂ ਦੇ ਨਾਲ ਨਾਲ ਕਾਰਜਕਾਰੀ ਪ੍ਰਧਾਨ ਵੀ ਬਣਾਇਆ ਜਾਵੇਗਾ।
ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਪਹਿਲਾਂ ਹੀ ਕਈ ਵਾਰ ਨਵਜੋਤ ਸਿੱਧੂ ਦੀ ਲੋਕਪ੍ਰਿਅਤਾ ਦਾ ਫਾਇਦਾ ਉਠਾਉਣ ਦੀ ਗੱਲ ਕਹਿ ਚੁੱਕੇ ਹਨ। ਕੈਪਟਨ ਅਤੇ ਸਿੱਧੂ ਵਿਚਕਾਰ ਪਈਆਂ ਦੂਰੀਆਂ ਨੂੰ ਖ਼ਤਮ ਕਰਨ ਲਈ ਹਰੀਸ਼ ਰਾਵਤ ਨੇ ਦੋਵਾਂ ਆਗੂਆਂ ਵਿਚਕਾਰ ਕਈ ਮਿਟਣਾ ਦੀ ਵੀਹ ਕਰਵਾਈਆਂ ਪਰ ਦੋਵਾਂ ਆਗੂਆਂ ਨੇ ਮਨਾਂ ਵਿਚ ਪਈਆਂ ਦੂਰੀਆਂ ਖ਼ਤਮ ਨਾ ਹੋ ਸਕੀਆਂ। ਕੋਟਕਪੂਰਾ ਗੋਲੀ ਕਾਂਡ ਬਾਰੇ ਹਾਈ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਇਕੱਲੇ ਨਵਜੋਤ ਸਿੱਧੂ ਹੀ ਨਹੀਂ ਬਲਕਿ ਕਈ ਮੰਤਰੀ ਤੇ ਵਿਧਾਇਕ ਵੀ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਖੁੱਲ੍ਹ ਕੇ ਬੋਲਣ ਲੱਗ ਪਏ। ਆਗੂਆਂ ਵਿੱਚ ਵਧ ਰਹੇ ਰੋਹ ਨੂੰ ਦੇਖਦਿਆਂ ਹਾਈ ਕਮਾਨ ਨੇ ਮਲਿੱਕਰੁਜਨ ਖੜਗੇ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਅਤੇ ਕਮੇਟੀ ਮੈਂਬਰਾਂ ਨੇ ਇਕੱਲੇ-ਇਕੱਲੇ ਵਿਧਾਇਕਾਂ ਮੰਤਰੀਆਂ ਆਗੂਆਂ ਦੇ ਦਿਲ ਦੀ ਗੱਲ ਸੁਣੀ। ਇਸ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਵੀ ਰੁੱਸਿਆਂ ਦੀ ਨਬਜ਼ ਟੋਹਣ ਦਾ ਯਤਨ ਕੀਤਾ ਗਿਆ।
*ਤਸਵੀਰ ਬਦਲਦੀ ਰਹੀ*
ਕੋਟਕਪੂਰਾ ਗੋਲੀ ਕਾਂਡ ਦੀ ਰਿਪੋਰਟ ਹਾਈ ਕੋਰਟ ਵੱਲੋਂ ਖਾਰਜ ਕਰਨ ਤੇ ਪੰਜਾਬ ਵਿੱਚ ਇਹ ਧਾਰਨਾ ਬਣਨਾ ਕੀ ਕੈਪਟਨ ਤੇ ਬਾਦਲ ਮਿਲੇ ਹੋਏ ਹਨ ਦਰਮਿਆਨ ਸ਼ੁਰੂ ਹੋਇਆ ਕਾਂਗਰਸ ਦੇ ਕਾਟੋ ਕਲੇਸ਼ ਦੌਰਾਨ ਕਈ ਰੰਗ ਦੇਖਣ ਨੂੰ ਮਿਲੇ। ਕਾਂਗਰਸ ਹਾਈਕਮਾਨ ਵੱਲੋਂ ਬਣਾਈ ਗਈ ਕਮੇਟੀ ਕੋਲ ਸਿੱਧੂ ਨੂੰ ਲੈ ਕੇ ਵਿਰੋਧਤਾ ਵੀ ਹੋਈ ਤੇ ਟੀਕਾ-ਟਿੱਪਣੀ ਵੀ, ਜਿਸ ਤੋਂ ਬਾਅਦ ਇਕ ਸਮਾਂ ਅਜਿਹਾ ਵੀ ਆਇਆ ਕਿ ਚਰਚਾ ਹੋਣ ਲੱਗੀ ਕਿ ਸਿੱਧੂ ਨੂੰ ਸੂਬੇ ਦੀ ਕਮਾਨ ਦੀ ਥਾਂ ਸਕ੍ਰੀਨਿੰਗ ਕਮੇਟੀ ਤੇ ਕੰਪੇਨ ਕਮੇਟੀ ਵਿੱਚ ਐਡਜਸਟ ਕੀਤਾ ਜਾਵੇਗਾ ਪਰ ਸਿੱਧੂ ਸੂਬਾ ਪ੍ਰਧਾਨ ਦੇ ਅਹੁਦੇ ਨੂੰ ਲੈਣ ਲਈ ਹੀ ਅੜੇ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਸਾਰੀ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਇਆ ਪਰ ਹੁਣ ਫ਼ੈਸਲਾ ਸਿੱਧੂ ਦੇ ਹੱਕ ਵਿੱਚ ਆ ਗਿਆ ਹੈ।



