*ਪ੍ਰਸ਼ਾਂਤ ਕਿਸ਼ੋਰ ਨੇ ਦਿੱਲੀ ‘ਚ ਕੀਤੀ ਅਮਰਿੰਦਰ ਸਿੰਘ ਨਾਲ ਮੁਲਾਕਾਤ*
ਚੰਡੀਗੜ੍ਹ (ਗਲੋਬਲ ਆਜਤੱਕ ਬਿਊਰੋ)
ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਕੈਬਨਿਟ ਚ ਫੇਰਬਦਲ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਗਈਆਂ ਹਨ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨ ਵਾਲੇ ਮਾਝੇ ਦੇ ਤਿੰਨ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ। ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪ੍ਰਧਾਨ ਸਲਾਹਕਾਰ ‘ਤੇ ਪ੍ਰਮੁੱਖ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵਿਚਾਲੇ ਦਿੱਲੀ ‘ਚ ਮੀਟਿੰਗ ਹੋਈ। ਲਗਪਗ ਇਕ ਘੰਟੇ ਤੱਕ ਚੱਲੀ ਇਸ ਮੀਟਿੰਗ ‘ਚ ਮੁੱਖ ਮੰਤਰੀ ਨੇ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਚਰਚਾ ਕੀਤੀ। ਮੁੱਖ ਮੰਤਰੀ ਦੇ ਦਿੱਲੀ ਸਥਿਤ ਸਰਕਾਰੀ ਨਿਵਾਸ ਕਪੂਰਥਲਾ ਹਾਊਸ ਹੋਈ ਇਸ ਮੀਟਿੰਗ ਨੂੰ ਖਾਸਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਮੰਗਲਵਾਰ ਨੂੰ ਮੁੱਖ ਮੰਤਰੀ ਦੀ ਸੋਨੀਆ ਗਾਂਧੀ ਨਾਲ ਕਰੀਬ ਡੇਢ ਘੰਟੇ ਤਕ ਮੁਲਾਕਾਤ ਹੋਈ ਸੀ। ਇਸ ਮਗਰੋਂ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਲੈ ਕੇ ਸਥਿਤੀ ਸਪੱਸ਼ਟ ਹੋਣ ਲੱਗੀ ਹੈ। ਮੰਨਿਆ ਜਾ ਰਿਹਾ ਹੈ ਸੋਨੀਆ ਗਾਂਧੀ ਨੇ ਇੱਕ ਵਾਰੀ ਮੁੜ ਕੈਪਟਨ ‘ਤੇ
ਹੀ ਭਰੋਸਾ ਪ੍ਰਗਟਇਆ ਹੈ। ਇਸ ਮੀਟਿੰਗ ਦੇ ਇਕ ਦਿਨ ਬਾਅਦ ਹੀ ਮੁੱਖ ਮੰਤਰੀ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਕੀਤੀ। ਉੱਥੇ ਪਾਰਟੀ ਦੇ ਉੱਚ ਪੱਧਰੀ ਸੂਤਰ ਦੱਸਦੇ ਹਨ ਕਿ ਸੋਨੀਆ ਗਾਂਧੀ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਮੰਤਰੀ ਮੰਡਲ ਦੇ ਪ੍ਰਦੇਸ਼ ਕਾਂਗਰਸ ‘ਚ ਵੀ ਫੇਰਬਦਲ ਦੀ ਤਜਵੀਜ਼ ਰੱਖੀ ਸੀ, ਜਿਸ ‘ਤੇ ਸੋਨੀਆ ਗਾਂਧੀ ਨੇ ਸਹਿਮਤੀ ਦੇ ਦਿੱਤੀ ਹੈ। ਇਸ ਕਰਕੇ ਚਰਚਾ ਚੱਲ ਰਹੀ ਹੈ
ਕੀ ਛੇਤੀ ਹੀ ਪੰਜਾਬ ਕੈਬਨਿਟ ‘ਚ ਫੇਰਬਦਲ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਪ੍ਰਦੇਸ਼ ਪ੍ਰਧਾਨ ਦੀ ਕਮਾਨ ਸੌਂਪਣ ‘ਤੇ ਰਾਜ਼ੀ ਹੋ ਜਾਂਦੀ ਹੈ ਤਾਂ ਸਿੰਗਲਾ ਕੈਬਨਿਟ ਤੋਂ ਅਸਤੀਫਾ ਦੇ ਦੇਣਗੇ। ਸਿੰਗਲਾ ਖ਼ੁਦ ਹੀ ਸਿੱਖਿਆ ਵਿਭਾਗ ਛੱਡਣਾ ਚਾਹੁੰਦੇ ਹਨ ਕਿਉਂਕਿ ਪੰਜਾਬ ‘ਚ ਆਮ ਧਾਰਨਾ ਹੈ ਕਿ ਸਿੱਖਿਆ ਮੰਤਰੀ ਅਗਲੀ ਚੋਣ ਨਹੀਂ ਜਿੱਤਦਾ। ਸਭ ਤੋਂ ਵੱਡਾ ਮਹਿਕਮਾ ਹੋਣ ਕਾਰਨ ਸਿੱਖਿਆ ਮੰਤਰੀ ਦਾ ਵਿਰੋਧ ਵੀ ਜ਼ਿਆਦਾ ਹੁੰਦਾ ਹੈ। ਹਾਲਾਂਕੀ ਆਖ਼ਰੀ ਫ਼ੈਸਲਾ ਹਾਈ ਕਮਾਨ ਨੇ ਹੀ ਕਰਨਾ ਹੈ। ਉਥੇ ਜੇਕਰ ਸਿੰਗਲਾ ਦੀ ਸੀਟ ਖਾਲੀ ਹੁੰਦੀ ਹੈ ਤਾਂ ਪੰਜਾਬ ਕੈਬਨਿਟ ‘ਚ ਪੰਜ ਬਦਲਾਅ ਹੋ ਸਕਦੇ ਹਨ।
*ਨਵਜੋਤ ਸਿੱਧੂ ਕਮੇਟੀ ‘ਚ ਹੋਣਗੇ ਐਡਜਸਟ*
ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਨਾ ਤਾਂ ਸਰਕਾਰ ‘ਤੇ ਨਾ ਹੀ ਸੰਗਠਨ ਵਿੱਚ ਐਡਜਸਟ ਕਰੇਗੀ। ਸਿੱਧੂ ਨੂੰ ਕਾਂਗਰਸ ਦੀ ਸਕਰੀਨਿੰਗ ਕਮੇਟੀ ਦਾ ਮੈਂਬਰ ‘ਤੇ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਜਾ ਸਕਦਾ ਹੈ। 2022 ਦੀਆਂ ਚੋਣਾਂ ‘ਚ ਸਿੱਧੂ ਦੀ ਮਹੱਤਤਾ ਵਧ ਜਾਵੇਗੀ ਕਿਉਂਕਿ ਟਿਕਟ ਵੰਡ ਤੋਂ ਪਾਰਟੀ ਦੀ ਕੰਪੇਨ ਤੱਕ ਸਿੱਧੂ ਦੀ ਭੂਮਿਕਾ ਰਹੇਗੀ



