JalandharPunjab

ਪੰਜਾਬ ‘ਚ ਅਪਰਾਧ ‘ਤੇ ਅਪਰਾਧੀਆਂ ਨੂੰ ਵੱਧਣ ਨਹੀਂ ਦਿੱਤਾ ਜਾਵੇਗਾ–ਆਰਤੀ ਰਾਜਪੂਤ

ਅਪਰਾਧਿਕ ਗਤੀਵਿਧੀਆਂ ਦਿਨੋ ਦਿਨ ਵੱਧ ਰਹੀਆਂ ‘ਤੇ ਲੋਕ ਦਹਿਸ਼ਤ ‘ਚ ਜ਼ਿੰਦਗੀ ਜੀ ਰਹੇ
ਚੰਡੀਗੜ੍ਹ (ਗਲੋਬਲ ਆਜਤੱਕ ਬਿਊਰੋ)
ਜਿਸ ਤਰ੍ਹਾਂ ਕੁਝ ਅਪਰਾਧਿਕ ਗਤੀਵਿਧੀਆਂ ਦਿਨੋ ਦਿਨ ਜਲੰਧਰ ਵਿਚ ਵੱਧ ਰਹੀਆਂ ਹਨ ਅਤੇ ਲੋਕ ਦਹਿਸ਼ਤ ਦੇ ਪਰਛਾਵੇਂ ਵਿਚ ਜ਼ਿੰਦਗੀ ਜੀ ਰਹੇ ਹਨ। ਜਲੰਧਰ ਪੁਲਿਸ ਸਿਰ ‘ਤੇ ਹੱਥ ਰੱਖ ਕੇ ਬੈਠੀ ਹੈ। ਅਜਿਹੇ ਅਪਰਾਧੀ ਅਨਸਰਾਂ ਵਿਰੁੱਧ ਸੰਘਰਸ਼ ਕਰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਨੂੰ ਮਿਲ ਕੇ ਅਜਿਹੇ ਅਪਰਾਧੀਆਂ ਅਤੇ ਪੁਲਿਸ ਵਿਰੁੱਧ ਲੋਕਾ ਨਾਲ ਸੰਪਰਕ ਸੁਧਾਰਨ ਲਈ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਅਬਜ਼ਰਵਰ ਇੰਟਰਨੈਸ਼ਨਲ ਦੇ ਡਾਇਰੈਕਟਰ ਯਤੀਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਪੰਜਾਬ ਵਿੱਚ ਇੱਕ ਸੈਮੀਨਾਰ ਕਰਵਾਇਆ ਜਾਵੇਗਾ।

ਇਹ ਗੱਲ ਪੰਜਾਬ ਇਕਾਈ ਦੇ ਜਨਰਲ ਸਕੱਤਰ ਆਰਤੀ ਰਾਜਪੂਤ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੀ।
ਉਨ੍ਹਾਂ ਕਿਹਾ ਕਿ ਜਨਤਕ ਸਹਿਯੋਗ ਤੋਂ ਬਿਨਾਂ ਅਪਰਾਧਿਕ ਗਤੀਵਿਧੀਆਂ ਨੂੰ ਰੋਕਣਾ ਆਸਾਨ ਨਹੀਂ ਹੈ। ਇਸ ਲਈ, ਜੇ ਪੁਲਿਸ ਅਤੇ ਜਨਤਾ ਦੇ ਆਪਸ ਵਿਚ ਸੰਬੰਧ ਚੰਗੇ ਹੋਣਗੇ ਤਾਂ ਅਪਰਾਧ ਨੂੰ ਰੋਕਿਆ ਜਾ ਸਕਦਾ ਹੈ। ਜਿਸਦੇ ਲਈ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਅਬਜ਼ਰਵਰ ਆਪਣੀ ਇਕ ਪਹਿਲਕਦਮੀ, ਪੁਲਿਸ ਲੋਕ ਸੰਪਰਕ ਨੂੰ ਹੋਰ ਮਜ਼ਬੂਤ ​​ਕਰਨ ਲਈ ਬਹੁਤ ਜਲਦੀ ਇੱਕ ਸੈਮੀਨਾਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਤਾਂ ਜੋ ਲੋਕਾਂ ਦੇ ਮਨਾਂ ਵਿਚੋਂ ਪੁਲਿਸ ਦਾ ਡਰ ਦੂਰ ਕੀਤਾ ਜਾ ਸਕੇ ਅਤੇ ਦੋਵਾਂ ਦੇ ਰਿਸ਼ਤੇ ਮਜ਼ਬੂਤ ​​ਹੋ ਸਕਣ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!