Punjab

ਪੰਜਾਬ ‘ਚ ਪੂਰਨ ਲਾਕਡਾਊਨ ਨਹੀਂ ਵਧੇਗੀ ਸਖ਼ਤੀ–ਕੈਪਟਨ ਅਮਰਿੰਦਰ ਸਿੰਘ

6 ਸਭ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਦੇ ਡੀਸੀਜ਼ ਨਾਲ ਕੀਤੀ ਬੈਠਕ
(ਗਲੋਬਲ ਆਜਤੱਕ ਬਿਊਰੋ ਇੰਦਰਜੀਤ ਲਵਲਾ ਚੰਡੀਗਡ਼੍ਹ)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ। ਕਿ ਪੰਜਾਬ ਚ ਲੋਕ ਡੌਨ ਨਹੀਂ ਲੱਗੇਗਾ, ਉਨ੍ਹਾਂ ਕਿਹਾ ਕਿ ਪੂਰਨ ਲਾਕਡਾਊਨ ਸਮੱਸਿਆ ਦਾ ਹੱਲ ਨਹੀਂ ਹੈ। ਇਸ ਨਾਲ ਵੱਡੀ ਗਿਣਤੀ ‘ਚ ਮਜ਼ਦੂਰ ਆਪਣੇ ਘਰਾਂ ਵੱਲ ਚਲੇ ਜਾਂਦੇ ਹਨ। ਜਿਸ ਨਾਲ ਹੋਰਨਾਂ ਸੂਬਿਆਂ ‘ਚ ਭੀੜ ਵਧਦੀ ਹੈ। ਮੁੱਖ ਮੰਤਰੀ ਸ਼ੁੱਕਰਵਾਰ ਨੂੰ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਛੇ ਜ਼ਿਲ੍ਹਿਆਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਪਟਿਆਲਾ, ਤੇ ਮੁਹਾਲੀ, ਦੀ ਸਮੀਖਿਆ ਕਰ ਰਹੇ ਸਨ। ਉਨ੍ਹਾਂ ਨੇ ਇਨ੍ਹਾਂ ਜ਼ਿਲ੍ਹਿਆਂ ‘ਚ 100 ਫ਼ੀਸਦੀ ਟੈਸਟਿੰਗ ‘ਤੇ ਮਾਈਕਰੋ ਕੰਟੋਨਮੈਂਟ ਦੀ ਰਣਨੀਤੀ ਅਪਣਾ ਕੇ ਸਖ਼ਤੀ ਕਰਨ ਦੇ ਨਿਰਦੇਸ਼ ਦਿੱਤੇ, ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਜ਼ਿਆਦਾ ਪੌਜ਼ੀਟਿਵ ਮਾਮਲੇ ਆਉਣ ਵਾਲੇ ਸਾਰੇ ਇਲਾਕਿਆਂ ‘ਚ ਹੋਟਲਾਂ ‘ਤੇ ਰੈਸਟੋਰੈਂਟਾਂ ‘ਚ ਬੈਠ ਕੇ ਜਾਂ ਖਾਣ ਤੇ ਰੋਕ ਲਗਾਈ ਜਾਵੇ, ਸਿਹਤ ਵਿਭਾਗ ਸਟਾਫ ਦੀ ਜਾਂਚ ਕਰਵਾੲੇ।
ਮੁੱਖ ਮੰਤਰੀ ਨੇ ਸਨਅਤੀ ਜਗਤ ਤੋਂ ਹਲਕੇ ਲੱਛਣਾਂ ਵਾਲੇ ਮਜ਼ਦੂਰ ਦੇ ਇਲਾਜ ਲਈ ਕੋਬਟ ਇਲਾਜ ਕੇਂਦਰ ਸਥਾਪਿਤ ਕਰਨ ‘ਤੇ ਆਰਜ਼ੀ ਹਸਪਤਾਲ ਤਿਆਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਮੁੱਖ ਸਕੱਤਰ ਤੋਂ ਕੋਵਿੰਦ ਖ਼ਿਲਾਫ਼ ਲੜਾਈ ਚ ਰਜਿਸਟਰਡ ਡਾਕਟਰਾਂ ਨਰਸਾਂ ਅਤੇ ਐਮਬੀਬੀਐਸ ਆਖ਼ਰੀ ਸਾਲ ਦੇ ਵਿਦਿਆਰਥੀ ਨੂੰ ਲੈਵਲ ਟੂ, ਲੈਵਲ ਥ੍ਰੀ, ਅਦਾਰਿਆਂ ‘ਚ ਡਿਊਟੀ ‘ਤੇ ਆਉਣ ਲਈ ਉਤਸ਼ਾਹਿਤ ਕਰਨ ਲਈ ਕਿਹਾ। ਨਾਲ ਹੀ ਸੁਝਾਅ ਦਿੱਤਾ ਕਿ ਜਿਮਨੇਜ਼ੀਅਮ ਆਦਿ ‘ਚ ਆਖ਼ਰੀ ਤੌਰ ‘ਤੇ ਸਿਹਤ ਸੰਭਾਲ ਕੇਂਦਰ ਸਥਾਪਿਤ ਕੀਤੇ ਜਾਣ।

Punjab Chief Minister Amarinder Singh

🔸ਕਿੱਥੇ ਕੀ ਸਥਿਤੀ ਹੋਵੇਗੀ

🔸2000 ਬੈੱਡ ਵਧਣਗੇ:-
ਸਰਕਾਰ ਨੇ 2000 ਬੈੱਡ ਵਧਾਉਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੈਵਲ ਟੂ ਉਤੇ ਦੇ ਬੈੱਡਾਂ ਦੀ ਉਪਲੱਬਧਤਾ( 8000 ਬੈੱਡ) ਮੈਨੇਜਮੇਂਟ ਯੋਗ ਹਨ, ਪਰ ਲੈਵਲ ਥ੍ਰੀ ਬੈੱਡ ਹੀ ਉਪਲੱਬਧ ਹਨ। ਸਰਕਾਰੀ ਮੈਡੀਕਲ ਕਾਲਜ ‘ਤੇ ਹਸਪਤਾਲ ਪਟਿਆਲਾ #ਤੇ ਅੰਮ੍ਰਿਤਸਰ ‘ਚ 600 ਹੋਰ ਬੈੱਡਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ।
🔸ਅੰਮ੍ਰਿਤਸਰ:- ਆਕਸੀਜਨ ਦਾ ਸੰਕਟ
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਆਕਸੀਜਨ ਸੰਕਟ ਤੇ ਚਿੰਤਾ ਜ਼ਾਹਿਰ ਕੀਤੀ ਉਨ੍ਹਾਂ ਕਿਹਾ, ਕਿ ਸਰਕਾਰ ਅਤੇ ਪ੍ਰਾਈਵੇਟ ਹਸਪਤਾਲਾਂ ਚ ਆਕਸੀਜਨ ਦਾ ਆਡਿਟ ਕੀਤਾ ਜਾ ਰਿਹਾ ਹੈ। ਸਰਕਾਰੀ ਹਸਪਤਾਲਾਂ ਚ ਲੈਵਲ ਥ੍ਰੀ ਦੇ 200 ਬੈੱਡਾਂ ਚ 196 ਬੈੱਡ ਫੁੱਲ ਹਨ ਜ਼ਿਲ੍ਹੇ ‘ਚ 30 ਹੋਰ ਬੈੱਡ ਸ਼ਾਮਲ ਕੀਤੇ ਗਏ ਹਨ।
🔸 ਮੋਹਾਲੀ:- 90 ਫੀਸਦੀ ਬੈੱਡ ਫੁੱਲ
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਵੱਡੀ ਗਿਣਤੀ ‘ਚ ਮਰੀਜ਼ ਦਿੱਲੀ ‘ਤੇ ਐੱਨਸੀਆਰ ਤੋਂ ਆ ਰਹੇ ਹਨ। 90 ਫ਼ੀਸਦੀ ਬੈੱਡ ਫੁੱਲ ਹਨ। ਟ੍ਰਾਈਸਿਟੀ ਦੇ ਹੋਰਨਾਂ ਹਿੱਸਿਆਂ ‘ਚ ਵੀਕ ਐਂਡ ਲੌਕਡਾਊਨ ਤੇ ਸਹਿਮਤੀ ਨਾ ਬਣਨ ਨਾਲ ਸਥਿਤੀ ਗੰਭੀਰ ਬਣੀ ਹੈ। ਮੋਹਾਲੀ ਚ 100 ਬਿਸਤਰਿਆਂ ਵਾਲਾ ਆਰਜ਼ੀ ਹਸਪਤਾਲ ਬਣਾਇਆ ਜਾ ਰਿਹਾ ਹੈ।
🔸ਲੁਧਿਆਣਾ:- ਬਾਹਰੋਂ ਆ ਰਹੇ ਮਰੀਜ਼
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਨੇ ਕਿਹਾ ਕਿ ਵਰਧਮਾਨ ਮਿੱਲ ਦੇ ਬੰਦ ਪਏ ਆਕਸੀਜਨ ਯੂਨਿਟ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ ਤੇ ਇਕ ਹੋਰ ਨੂੰ ਵੀ ਚਲਾਇਆ ਗਿਆ ਹੈ ਲੁਧਿਆਣਾ ‘ਚ ਦਿੱਲੀ ‘ਤੇ ਗੁਰੂਗ੍ਰਾਮ ਸਮੇਤ ਵੱਖ ਵੱਖ ਥਾਵਾਂ ਤੋਂ ਮਰੀਜ਼ ਵੱਡੀ ਗਿਣਤੀ ‘ਚ ਆ ਰਹੇ ਹਨ।
🔸 ਬਠਿੰਡਾ:- 250 ਬਿਸਤਰਿਆਂ ਦਾ ਆਰਜ਼ੀ ਹਸਪਤਾਲ
ਬਠਿੰਡਾ ਦੇ ਡੀ ਸੀ ਨੇ ਕਿਹਾ ਕਿ ਬਠਿੰਡਾ ਰਿਫਾਈਨਰੀ ਕੋਲ ਢਾਈ ਸੌ ਬਿਸਤਰਿਆਂ ਵਾਲਾ ਆਰਜ਼ੀ ਹਸਪਤਾਲ ਬਣਾਇਆ ਜਾ ਰਿਹਾ ਹੈ। ਇੱਥੇ ਰਿਫਾਇਨਰੀ ਤੋਂ ਆਕਸੀਜਨ ਦੀ ਸਪਲਾਈ ਹੋਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!