
ਪੰਜਾਬ ‘ਚ ਪੱਤਰਕਾਰਾਂ ਦੀ ਸੁਰੱਖਿਆ ਦੀ ਲੜਾਈ ਲੜਨ ਵਾਲੀ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਅੰਮ੍ਰਿਤਸਰ ਯੂਨਿਟ ਨੇ ਕੀਤੀ ਮੀਟਿੰਗ
ਜਲੰਧਰ (ਗਲੋਬਲ ਆਜਤੱਕ)
ਪੰਜਾਬ ਵਿਚ ਪੱਤਰਕਾਰਾਂ ਦੀ ਸੁਰੱਖਿਆ ਦੀ ਲੜਾਈ ਨੂੰ ਮੋਹਰੇ ਹੋ ਕੇ ਲੜਨ ਵਾਲੀ ਜਥੇਬੰਦੀ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਅੰਮ੍ਰਿਤਸਰ ਯੂਨਿਟ ਦੀ ਇਕ ਮੀਟਿੰਗ ਹੋਟਲ ਸਿਟੀ ਸਟਾਰ ਵਿਖੇ ਹੋਈ ਜਿਸ ਵਿਚ ਜਥੇਬੰਦੀ ਦੇ ਚੇਅਰਮੈਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੋਰ ਤੇ ਸ਼ਮੂਲੀਅਤ ਕੀਤੀ ਇਸ ਮੀਟਿੰਗ ਦੀ ਪ੍ਰਧਾਨਗੀ ਜਿਲਾ ਪ੍ਰਧਾਨ ਮਨਜੀਤ ਸਿੰਘ ਨੇ ਕੀਤੀ।
ਇਸ ਮੀਟਿੰਗ ਵਿਚ ਪੱਤਰਕਾਰਾਂ ਦੇ ਮਸਲਿਆ ਤੇ ਵਿਚਾਰ ਕਰਨ ਤੋਂ ਬਾਅਦ ਅਮ੍ਰਿਤਸਰ ਯੂਨਿਟ ਨੇ ਕੁਛ ਜਰੂਰੀ ਫੈਸਲੇ ਲਏ ਜਿਸ ਵਿਚ ਪੱਤਰਕਾਰਾਂ ਨੂੰ ਐਮਰਜੈਂਸੀ ਲੋੜ ਪੈਣ ਤੇ ਇਕ ਐਮਰਜੰਸੀ ਟੀਮ ਦਾ ਗਠਨ ਕੀਤਾ ਗਿਆ ਜਿਸ ਦੀ ਅਗਵਾਹੀ ਅੰਮ੍ਰਿਤਸਰ ਜਿਲਾ ਪ੍ਰਧਾਨ ਮਨਜੀਤ ਸਿੰਘ ਕਰਨਗੇ।
ਇਸ ਤੋਂ ਇਲਾਵਾ ਐਸੋਸੀਏਸ਼ਨ ਹੁਣ ਕੇਵਲ ਊਨਾ ਪੱਤਰਕਾਰਾਂ ਦੀ ਮਦਦ ਕਰੇਗੀ ਜੋ ਜਥੇਬੰਦੀ ਦੇ ਨਾਲ ਜੁੜੇ ਹੋਣਗੇ ਜੋ ਪੱਤਰਕਾਰ ਦੂਸਰੇ ਪੱਤਰਕਾਰਾਂ ਨੂੰ ਲੋੜ ਪੈਣ ਤੇ ਸਾਥ ਨਹੀਂ ਦਿੰਦੇ ਅੱਜ ਤੋਂ ਐਸੋਸੀਏਸ਼ਨ ਊਨਾ ਪੱਤਰਕਾਰਾਂ ਦੀ ਮਦਦ ਨਹੀਂ ਕਰੇਗੀ।
ਚੇਅਰਮੈਨ ਅਮਰਿੰਦਰ ਸਿੰਘ ਨੇ ਕਿਹਾ ਕੀ ਊਨਾ ਵਲੋਂ ਪੂਰੇ ਪੰਜਾਬ ਵਿਚ ਐਸੋਸੀਏਸ਼ਨ ਨੂੰ ਲਾਮਬੰਦ ਕਰਨ ਲਈ ਇਕ ਦੌਰਾ ਕੀਤਾ ਜਾਵੇਗਾ, ਜਿਸ ਨਾਲ ਪੰਜਾਬ ਦੀਆਂ ਦੂਸਰੀਆਂ ਜਥੇਬੰਦੀਆਂ ਨਾਲ ਤਾਲਮੇਲ ਕੀਤਾ ਜਾਵੇਗਾ, ਊਨਾ ਕਿਹਾ ਕੀ ਦੋਗਲੇ ਕਿਰਦਾਰ ਦੇ ਪੱਤਰਕਾਰਾਂ ਨੂੰ ਜਥੇਬੰਦੀ ਮੂੰਹ ਨਹੀਂ ਲਗਾਵੇਗੀ, ਅਤੇ ਊਨਾ ਤੋਂ ਦੂਰੀ ਬਣਾਈ ਜਾਵੇਗੀ। ਊਨਾ ਕਿਹਾ ਕੀ ਅਜਿਹੇ ਲੋਗ ਪੱਤਰਕਾਰ ਭਾਈਚਾਰੇ ਦਾ ਇਸਤੇਮਾਲ ਆਪਣੇ ਨਿਜੀ ਸਵਾਰਥਾਂ ਲਈ ਕਰਦੇ ਹਨ ਤੇ ਭਾਈਚਾਰੇ ਲਈ ਸਬ ਤੋਂ ਵੱਡਾ ਖਤਰਾ ਹਨ ਪੱਤਰਕਾਰ ਇਨਾ ਨੂੰ ਮੂੰਹ ਨਾ ਲਗਾਉਣ।
ਇਸ ਮੌਕੇ ਜਥੇਬੰਦੀ ਦੇ ਵਫਾਦਾਰ ਸਾਥੀ ਸਤਿੰਦਰ ਅਠਵਾਲ, ਪ੍ਰਗਟ ਸਿੰਘ, ਗੁਰਵਿੰਦਰ ਕੌਰ, ਸੁਖਵਿੰਦਰ ਸਿੰਘ, ਪਰਵਿੰਦਰ ਕੌਰ ਆਦੀ ਮੌਜੂਦ ਸਨ।



