
ਪੰਜਾਬ ‘ਚ 70 ਪਰਸੈਂਟ ਵੈਕਸੀਨ ਸੈਂਟਰ ਬੰਦ
🔸 ਸਮੱਸਿਆ🔸45 ਸਾਲਾਂ ਤੋਂ ਉੱਪਰ ਲਈ ਅਗਲੀ ਖੇਪ ਕਦੋਂ ਆਵੇਗੀ ਪਤਾ ਨਹੀਂ
▪18 ਤੋਂ 44 ਸਾਲਾਂ ਦੇ ਲੋਕਾਂ ਲਈ ਅੱਜ ਆਵੇਗੀ 1.10 ਲੱਖ ਡੋਜ਼
ਚੰਡੀਗੜ੍ਹ (ਗਲੋਬਲ ਆਜਤੱਕ ਬਿਊਰੋ)
ਕੋਰੋਨਾ ਵੈਕਸੀਨ ਨੂੰ ਲੈ ਕੇ ਪੰਜਾਬ ਲਗਪਗ ਡਰਾਈ ਹੋ ਗਿਆ ਹੈ। ਲਗਭਗ ਸਾਰੇ ਜ਼ਿਲ੍ਹਿਆਂ ‘ਚ ਕਰੀਬ 70 ਫ਼ੀਸਦੀ ਵੈਕਸੀਨੇਸ਼ਨ ਸੈਂਟਰ ਬੰਦ ਕਰ ਦਿੱਤੇ ਗਏ ਹਨ। ਲੁਧਿਆਣੇ ਵਰਗੇ ਜ਼ਿਲ੍ਹੇ ਜਿੱਥੇ ਸਭ ਤੋਂ ਜ਼ਿਆਦਾ 1500 ਮਰੀਜ਼ ਰੋਜ਼ਾਨਾ ਸਾਹਮਣੇ ਆ ਰਹੇ ਹਨ। ਉੱਥੇ ਵੀ 23 ਸੈਂਟਰ ਬੰਦ ਕਰ ਦਿੱਤੇ ਗਏ ਹਨ। ਵੈਕਸੀਨ ਦੀ ਘਾਟ ਕਾਰਨ ਸ਼ੁੱਕਰਵਾਰ ਨੂੰ 13,869 ਲੋਕਾਂ ਨੂੰ ਹੀ ਟੀਕਾ ਲਗਾਇਆ ਜਾ ਸਕਿਆ। ਹੁਣ 45 ਸਾਲ ਤੋਂ ਉਪਰ ਦੇ ਲੋਕਾਂ ਲਈ ਸਿਰਫ 23,273 ਡੋਜ਼ ਬਚੀਆਂ ਹਨ। ਸਿਹਤ ਵਿਭਾਗ ਦੇ ਸਕੱਤਰ ਤੇ ਵੈਕਸੀਨੇਸ਼ਨ ਦੇ ਇੰਚਾਰਜ ਸੰਜੇ ਕੁਮਾਰ ਦਾ ਕਹਿਣਾ ਹੈ। ਕਿ ਕੇਂਦਰ ਸਰਕਾਰ ਨੇ 14 ਮਈ ਨੂੰ ਨਵੀਂ ਨੀਤੀ ਬਾਰੇ ਦੱਸਣ ਲਈ ਕਿਹਾ ਸੀ। ਕੇਂਦਰ ਸਰਕਾਰ ਵੱਲੋਂ ਜਾਣਕਾਰੀ ਮਿਲਣ ਦੇ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਕੁਝ ਕੇਂਦਰਾਂ ਤੇ 45 ਸਾਲ ਤੋਂ ਜ਼ਿਆਦਾ ਦੇ ਲੋਕਾਂ ਨੂੰ ਟੀਕੇ ਲੱਗੇ ਹਨ, 18 ਤੋਂ 44 ਸਾਲ ਦੇ ਲੋਕਾਂ ਨੂੰ ਟੀਕੇ ਲੱਗ ਰਹੇ ਹਨ। ਇਸ ਉਮਰ ਵਰਗ ਲਈ 1.10 ਲੱਖ ਡੋਜ਼ ਸ਼ਨਿੱਚਰਵਾਰ ਨੂੰ ਮਿਲ ਜਾਣਗੀਆਂ, ਵੈਕਸੀਨ ਦੀ ਘਾਟ ਕਾਰਨ ਲੁਧਿਆਣਾ ‘ਚ ਸਿਰਫ 376 ਲੋਕਾਂ ਨੂੰ ਟੀਕਾ ਲਗਾਇਆ ਗਿਆ। ਸ਼ਹਿਰ ਦੇ 23 ਸੈਂਟਰਾਂ ਨੂੰ ਬੰਦ ਕਰ ਦਿੱਤਾ ਗਿਆ। ਬਠਿੰਡਾ ‘ਚ ਤਾਂ 84 ਤੋਂ 76 ਸੈਂਟਰਾਂ ਨੂੰ ਬੰਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਜਲੰਧਰ ਚ 216 ਸੈਂਟਰਾਂ ਚੋਂ 19 ਸੈਂਟਰਾਂ ‘ਤੇ ਵੀ ਵੈਕਸੀਨ ਲਗਾਈ ਗਈ ਸੂਬੇ ‘ਚ ਸਭ ਤੋਂ ਜ਼ਿਆਦਾ ਇਨਫੈਕਸ਼ਨ ਦਰ ਵਾਲੇ ਮੋਹਾਲੀ ‘ਚ ਸਭ ਤੋਂ ਜ਼ਿਆਦਾ 2000 ਲੋਕਾਂ ਨੂੰ ਵੈਕਸੀਨ ਲਗਾਈ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਨਗਰ ਪਟਿਆਲਾ ‘ਚ ਸਿਰਫ 69 ਲੋਕਾਂ ਨੂੰ ਟੀਕਾ ਲਗਾਇਆ ਜਾ ਸਕਿਆ।
▪9 ਮਈ ਨੂੰ ਮਿਲੀ ਸੀ ਖੇਪ -:
ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਦਾ ਕਹਿਣਾ ਹੈ ਕਿ ਪਨਤਾਲੀ ਸਾਲ ਤੋਂ ਜ਼ਿਆਦਾ ਉਮਰ ਵਰਗ ਲਈ ਕਾਵਿਸ਼ੀਲਡ ਵੈਕਸੀਨ ਦੀ 1,63,710 ਡੋਜ਼ ਦੀ ਆਖਰੀ ਖੇਪ 9 ਮਈ ਨੂੰ ਪਹੁੰਚੀ ਸੀ ਜਿੱਥੇ ਦੇ ਹਾਲੇ ਤੱਕ ਕੋਵੇ ਸੀਲਡ ਦੀਆਂ ਕੁੱਲ 42,48,560 ਡੋਜ਼ ਮਿਲੀਆਂ ਹਨ ਜਿਸ ਵਿੱਚੋਂ 3,45,000 ਡੋਜ਼ ਫ਼ੌਜੀਆਂ ਨੂੰ ਦਿੱਤੀ ਗਈ ਹੈ। 45 ਸਾਲ ਤੋਂ ਜ਼ਿਆਦਾ ਉਮਰ ਵਰਗ ਲਈ ਵੈਕਸੀਨ ਦੀਆਂ 75 ਹਜ਼ਾਰ ਡੋਜ਼ ਦੀ ਆਖਰੀ ਖੇਪ 6 ਮਈ ਨੂੰ ਪਹੁੰਚੀ ਸੀ। ਵੈਕਸੀਨ ਦੀ ਹੁਣ ਤਕ 4.09 ਲੱਖ ਡੋਜ਼ ਮਿਲੀ ਹੈ। ਇਸ ਵਿੱਚੋ 3.52 ਲੱਖ ਡੋਜ਼ ਦੀ ਵਰਤੋਂ ਕੀਤੀ ਜਾ ਚੁੱਕੀ ਹੈ। ਕੋਵੀਸ਼ੀਲਡ ਦੀ ਡੋਜ਼ ਸੂਬੇ ‘ਚ ਨਾਂਹ ਦੇ ਬਰਾਬਰ ਬਚੀ ਹੈ। 41.75 ਲੱਖ ਲੋਕਾਂ ਨੂੰ ਵੈਕਸਿੰਗ ਲੱਗ ਚੁੱਕੀ ਹੈ।



