DelhiJalandharPoliticalPunjab

ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ‘ਨਸ਼ੇ ‘ਚ ਹੋਣ ਦੇ ਦੋਸ਼ਾਂ ‘ਤੇ ਕਰਾਂਗਾ ਗੌਰ—ਸਿੰਧੀਆ

ਮੁੱਖ ਮੰਤਰੀ ਮਾਨ ਨੂੰ ਜਹਾਜ਼ ਤੋਂ ਉਤਾਰਨ ਦੀ ਘਟਨਾ ਦੀ ਕੀਤੀ ਜਾਵੇਗੀ ਜਾਂਚ—ਸਿੰਧੀਆ
ਨਵੀ ਦਿੱਲੀ/ਫਤਹਿਗੜ੍ਹ ਸਾਹਿਬ (ਮਲਕੀਤ ਸਿੰਘ ਭਾਮੀਆਂ ਗਲੋਬਲ ਆਜਤੱਕ ਬਿਊਰੋ)
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇੰਨਾਂ ਦੋਸ਼ਾ ਤੇ ਗੌਰ ਕਰਨਗੇ ਕਿ ‘ਨਸ਼ੇ ‘ਚ ਹੋਣ ਕਾਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰੈਂਕਫਰਟ ਹਵਾਈ ਅੱਡੇ ਤੇ ਦਿੱਲੀ ਆਉਣ ਵਾਲੇ ਜਹਾਜ਼ ਤੋਂ ਉਤਾਰ ਦਿੱਤਾ ਗਿਆ ਸੀ। ਮੰਤਰੀ ਨੇ ਜ਼ੋਰ ਦਿੱਤਾ ਕਿ ਤੱਥਾਂ ਦੀ ਪੁਸ਼ਟੀ ਕਰਨਾ ਮਹੱਤਵਪੂਰਨ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਦੋਸ਼ ਲਗਾਇਆ ਸੀ ਕਿ ਮਾਨ ਫਰੈਂਕਫਰਟ ਹਵਾਈ ਅੱਡੇ ਤੇ ਲੁਫਥਾਨਸਾ ਦੇ ਜਹਾਜ਼ ਤੋਂ ਇਸ ਲਈ ਉਤਾਰਿਆ ਗਿਆ ਸੀ, ਕਿਉਂਕਿ ਉਹ ਨਸ਼ੇ ‘ਚ ਸਨ। ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ ‘ਚ ਜਾਂਚ ਦੀ ਮੰਗ ਕਰਦੇ ਹੋਏ ਸਿੰਧੀਆ ਨੂੰ ਪੱਤਰ ਲਿਖਿਆ ਹੈ। ਸਿੰਧੀਆ ਨੇ ਇਕ ਪ੍ਰੋਗਰਾਮ ਤੋ ਵੱਖ ਪੱਤਰਕਾਰਾਂ ਨੂੰ ਕਿਹਾ, “ਇਹ ਘਟਨਾ ਕੌਮਾਂਤਰੀ ਧਰਤੀ ਤੇ ਹੋਈ ਹੈ। ਸਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਅਸੀਂ ਤੱਥਾਂ ਦੀ ਪੁਸ਼ਟੀ ਕਰੀਏ। ਇਹ ਹਵਾਬਾਜ਼ੀ ਕੰਪਨੀ ਲੁਫਥਾਨਸਾ ਤੇ ਹੈ ਕਿ ਉਹ ਵੇਰਵਾ ਪੇਸ਼ ਕਰੇ। ਜ਼ਿਕਰਯੋਗ ਹੈ ਕਿ ਇਹ ਮਾਮਲਾ ਚਰਚਾ ‘ਚ ਆਉਣ ਤੋਂ ਬਾਅਦ ਲੁਫਥਾਂਸਾ ਏਅਰਲਾਈਨਜ਼ ਨੇ ਆਪਣੇ ਵੱਲੋਂ ਸਪੱਸ਼ਟੀਕਰਨ ਜਾਰੀ ਕੀਤਾ ਸੀ। ਕੰਪਨੀ ਨੇ ਕਿਹਾ ਸੀ ਕਿ ਆਉਣ ਵਾਲੀ ਉਡਾਣ ‘ਚ ਦੇਰੀ ‘ਤੇ ਬਦਲਣ ਕਾਰਨ ਫਰੈਂਕਫਰਟ ਤੋਂ ਦਿੱਲੀ ਦੀ ਉਡਾਣ ‘ਚ ਦੇਰੀ ਨਾਲ ਰਵਾਨਾ ਹੋਈ।
ਉਧਰ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰੀ ਮੰਤਰੀ ਸਿੰਧੀਆ ਨੂੰ ਲਫਥਾਂਸਾ ਤੋਂ ਜਾਣਕਾਰੀ ਜੁਟਾਉਣ ਤੇ ਉਨ੍ਹਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਪੰਜਾਬ ਦੀ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਸੀਐਮ ਮਾਨ ‘ਤੇ ਦੋਸ਼ ਲਾਏ ਸਨ ਪੰਜਾਬ ਦੀ ਆਪ ਸਰਕਾਰ ਦੇ ਸੀਐੱਮ ਭਗਵੰਤ ਮਾਨ ਸੂਬੇ ਦੇ ਅਧਿਕਾਰੀਆਂ ਦੇ ਇਕ ਵਫ਼ਦ ਨਾਲ ਪੰਜਾਬ ‘ਚ ਵਿਦੇਸ਼ੀ ਨਿਵੇਸ਼ ਦਾ ਸੱਦਾ ਦੇਣ ਲਈ 8 ਦਿਨ ਦੀ ਜਰਮਨੀ ਦੀ ਯਾਤਰਾ ਤੇ ਗਏ ਸਨ। ਮਾਣ ਐਤਵਾਰ ਨੂੰ ਦਿੱਲੀ ‘ਚ ਹੋਣ ਵਾਲੇ ਆਪ ਦੇ ਰਾਸ਼ਟਰੀ ਲੋਕ ਨੁਮਾਇੰਦਾ ਪ੍ਰੋਗਰਾਮ ‘ਚ ਸ਼ਾਮਲ ਹੋਣ ਵਾਲੇ ਸਨ ਪਰ ਉਹ ਦਿੱਲੀ ਨਹੀਂ ਪਹੁੰਚ ਸਕੇ ‘ਤੇ ਵੀਡੀਓ ਕਾਲ ਜ਼ਰੀਏ ਪ੍ਰੋਗਰਾਮ ਨਾਲ ਜੁੜੇ। ਮਾਨ ਦੂਜੇ ਦਿਨ ਯਾਨੀ ਸੋਮਵਾਰ ਨੂੰ ਵਾਪਸ ਪਰਤੇ ਸਨ ਆਪ ਨੇ ਮਾਨ ਨੂੰ ਹਵਾਈ ਜਹਾਜ਼ ਤੋਂ ਉਤਾਰੇ ਜਾਣ ਦੀ ਘਟਨਾ ਤੋਂ ਇਨਕਾਰ ਕੀਤਾ।
ਸਿੰਧੀਆ ਨੇ ਕਿਹਾ ਮੈਨੂੰ ਜੋ ਅਪੀਲ ਭੇਜੀ ਗਈ ਹੈ, ਮੈ ਯਕੀਨੀ ਰੂਪ ਨਾਲ ਉਸ ਤੇ ਗੌਰ ਕਰਾਂਗਾ। “ਆਮ ਆਦਮੀ ਪਾਰਟੀ” (ਆਪ) ਨੇ ਵਿਰੋਧੀ ਧਿਰਾਂ ਦੇ ਦੋਸ਼ਾਂ ਨੂੰ ਗਲਤ ਦੱਸਦੇ ਹੋਏ ਖਾਰਜ ਕਰ ਦਿੱਤਾ ਹੈ।

 

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!