ChandigarhJalandharPunjab

ਪੰਜਾਬ ਦੇ ਲੋਕਾਂ ਨੂੰ ਮਿਲਿਆ ਫ੍ਰੀ ਬਿਜਲੀ ਦਾ ਲਾਭ ਉਪਭੋਗਤਾ ਦਾ ਬਿੱਲ ਆਇਆ ਜ਼ੀਰੋ

10 ਲੱਖ ਗਾਹਕਾਂ ‘ਚੋਂ 8 ਲੱਖ ਨੂੰ ਜੁਲਾਈ ਮਹੀਨੇ ਆਇਆ ਜ਼ੀਰੋ ਬਿੱਲ
ਚੰਡੀਗੜ੍ਹ/ਫਤਹਿਗੜ੍ਹ ਸਾਹਿਬ (ਮਲਕੀਤ ਸਿੰਘ ਭਾਮੀਆਂ ਗਲੋਬਲ ਆਜਤੱਕ ਬਿਊਰੋ)
ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋ 300 ਯੂਨਿਟ ਮੁਫਤ ਬਿਜਲੀ ਦੇਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਹਰ ਹਫਤੇ ਪੀਐਸਪੀਸੀਐਲ ਲਗਭਗ 10 ਲੱਖ ਖਪਤਕਾਰਾਂ ਨੂੰ ਬਿੱਲ ਦਿੰਦਾਂ ਹੈ ਅਤੇ 27 ਜੁਲਾਈ ਤੋਂ 3 ਅਗਸਤ ਦੇ ਚੱਕਰ ਵਿੱਚ ਲਗਭਗ 77% ਖਪਤਕਾਰਾਂ ਨੇ 300 ਯੂਨਿਟ ਮੁਫਤ ਬਿਜਲੀ ਦਾ ਲਾਭ ਉਠਾਇਆ। ਪੰਜਾਬ ਦੇ ਕੁੱਲ 10 ਲੱਖ ਖਪਤਕਾਰਾਂ ਵਿੱਚੋਂ ਕਰੀਬ 8 ਲੱਖ ਨੂੰ ਜੁਲਾਈ ਮਹੀਨੇ ਦਾ ਜ਼ੀਰੋ ਬਿੱਲ ਆਇਆ ਹੈ। ਇਸ ਤਰ੍ਹਾਂ ਕੁੱਲ 74,5 ਲੱਖ ਗਾਹਕਾਂ ਵਿੱਚੋਂ ਲਗਭਗ 80% ਨੂੰ ਇਸ ਮੁਫਤ ਬਿਜਲੀ ਯੋਜਨਾ ਦਾ ਲਾਭ ਮਿਲੇਗਾ। ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੀਐਸਪੀਸੀਐਲ ਵਲੋਂ 1 ਜੁਲਾਈ ਤੋਂ ਸੂਬੇ ਦੇ ਖਪਤਕਾਰਾਂ ਨੂੰ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ। ਕੁੱਲ 10 ਲੱਖ ਗਾਹਕਾਂ ਵਿੱਚੋਂ 8 ਲੱਖ ਨੂੰ ਜੁਲਾਈ ਮਹੀਨੇ ਜ਼ੀਰੋ ਬਿੱਲ ਆਇਆ ਹੈ। ਇਸ ਤਰ੍ਹਾਂ ਕੁੱਲ 74,5 ਲੱਖ ਗਾਹਕਾਂ ਵਿੱਚੋਂ 80 ਫੀਸਦੀ ਨੂੰ ਇਸ ਮੁਫਤ ਯੋਜਨਾ ਦਾ ਲਾਭ ਮਿਲੇਗਾ। ਇਸਦਾ ਫਾਇਦਾ ਲੈਣ ਵਾਲੇ ਜ਼ਿਆਦਾਤਰ ਖਪਤਕਾਰ ਪੇਂਡੂ ਅਤੇ ਸ਼ਹਿਰੀ ਗਰੀਬ ਹਨ, ਨਾਲ ਹੀ ਉਹ ਲੋਕ ਹਨ ਜਿਨ੍ਹਾਂ ਦਾ ਬਿਜਲੀ ਦਾ ਲੋਡ 7 ਕਿਲੋਵਾਟ ਤੋਂ ਘੱਟ ਹੈ। ਬਿਜਲੀ ਵਿਭਾਗ ਦੇ ਨੋਟੀਫਿਕੇਸ਼ਨ ਵਿੱਚ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਦੇਣ ਦੀ ਗੱਲ ਕਹੀ ਗਈ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!