JalandharPunjabSports

ਪੰਜਾਬ ਨੂੰ ਦੇਸ਼ ਦੀ ਖੇਡ ਨਰਸਰੀ ਬਣਾਉਣ ਦਾ ਕੀਤਾ ਐਲਾਨ

ਡੀਏਵੀ ਯੂਨੀਵਰਸਿਟੀ 'ਚ ਪਰਗਟ ਸਿੰਘ ਨੇ ਖੇਡਿਆ ਜੇਤੂ ਸ਼ਾਟ

ਡੀਏਵੀ ਯੂਨੀਵਰਸਿਟੀ ਦੇ ਮਲਟੀ ਨੈਸ਼ਨਲ ਕੰਪਨੀਆਂ ਵਿੱਚ ਚੁਣੇ ਗਏ ਅਤੇ ਰਾਸ਼ਟਰੀ-ਅੰਤਰ ਰਾਸ਼ਟਰੀ ਮੈਡਲ ਜੇਤੂ ਵਿਦਿਆਰਥੀਆਂ ਦਾ ਕੀਤਾ ਸਨਮਾਨ
ਜਲੰਧਰ (ਅਮਰਜੀਤ ਸਿੰਘ ਲਵਲਾ)
ਹਾਕੀ ਓਲੰਪੀਅਨ ਅਤੇ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਪਰਗਟ ਸਿੰਘ, ਜਿਨ੍ਹਾਂ ਵੱਲੋਂ 2 ਵਾਰ ਓਲੰਪਿਕਸ ਹਾਕੀ ਵਿੱਚ ਭਾਰਤ ਦੀ ਅਗਵਾਈ ਵੀ ਕੀਤੀ ਗਈ ਹੈ, ਵੱਲੋਂ ਡੀਏਵੀ ਯੂਨੀਵਰਸਿਟੀ ਵਿੱਚ ਕ੍ਰਿਕਟ ਦਾ ਜੇਤੂ ਸ਼ਾਟ ਖੇਡ ਕੇ ਪੰਜਾਬ ਨੂੰ ਦੇਸ਼ ਦੀ ਖੇਡ ਨਰਸਰੀ ਬਣਾਉਣ ਲਈ ਰੋਡ ਮੈਪ ਦਾ ਐਲਾਨ ਕੀਤਾ ਗਿਆ।

ਡੀਏਵੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਕ੍ਰਿਕਟ ਖੇਡਦਿਆਂ ਉਨ੍ਹਾਂ ਕਿਹਾ ਕਿ ਦੂਰ ਦੁਰਾਡੇ ਦੇ ਪੇਂਡੂ ਖੇਤਰਾਂ ਤੋਂ ਖੇਡ ਪ੍ਰਤਿਭਾਵਾਂ ਦੀ ਭਾਲ ਕਰਨ, ਉਨ੍ਹਾਂ ਨੂੰ ਤਰਾਸ਼ਣ ਅਤੇ ਸਰਕਾਰੀ ਅਤੇ ਨਿਰੰਤਰ ਕਾਰਪੋਰੇਟ ਸਮਰਥਨ ਨਾਲ ਉਨ੍ਹਾਂ ਨੂੰ ਅੰਤਰਰਾਸ਼ਟਰੀ ਖਿਡਾਰੀਆਂ ਵਜੋਂ ਵਿਕਸਿਤ ਕਰਨ ਦੀ ਤੁਰੰਤ ਲੋੜ ਹੈ।
ਪਰਗਟ ਸਿੰਘ, ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਅਤੇ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਯੂਨੀਵਰਸਿਟੀ ਦੇ ਦੌਰੇ ‘ਤੇ ਆਏ ਸਨ, ਸਿੱਧਾ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਪੁੱਜੇ, ਜਿਥੇ ਨਾ ਸਿਰਫ਼ ਉਹ ਚੱਲ ਰਹੇ ਕ੍ਰਿਕਟ ਮੈਚ ਦੇ ਗਵਾਹ ਬਣੇ ਸਗੋਂ ਵਿਦਿਆਰਥੀਆਂ ਨਾਲ ਕ੍ਰਿਕਟ ਵੀ ਖੇਡਿਆ। ਉਨ੍ਹਾਂ ਵੱਲੋਂ ਖਿਡਾਰੀਆਂ ਅਤੇ ਖੇਡ ਵਿਭਾਗ ਦੀ ਫੈਕਲਟੀ ਨਾਲ ਗੱਲਬਾਤ ਵੀ ਕੀਤੀ ਗਈ।
ਬਾਅਦ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਸਿੱਖਿਆ ਅਤੇ ਖੇਡਾਂ ਅਟੁੱਟ ਹਨ ਅਤੇ ਇਨ੍ਹਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਪੰਜਾਬ ਉਚੇਰੀ ਸਿੱਖਿਆ, ਸਕੂਲ ਸਿੱਖਿਆ, ਖੇਡਾਂ ਅਤੇ ਯੁਵਕ ਸੇਵਾਵਾਂ, ਐਨਆਰਆਈ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਡੀਏਵੀ ਯੂਨੀਵਰਸਿਟੀ ਨੇ ਖੇਡਾਂ ਨੂੰ ਉੱਚਾ ਚੁੱਕਣ ਅਤੇ ਸਿੱਖਿਆ ਦੇ ਮਿਆਰ ਨੂੰ ਕਾਇਮ ਰੱਖਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ।
ਕੈਬਨਿਟ ਮੰਤਰੀ ਅਤੇ ਸਾਬਕਾ ਹਾਕੀ ਕਪਤਾਨ ਦਾ ਯੂਨੀਵਰਸਿਟੀ ਦੇ ਚਾਂਸਲਰ ਡਾ. ਪੁਨਮ ਸੂਰੀ ਦੀ ਤਰਫ ਤੋਂ ਯੂਨੀਵਰਸਿਟੀ ਦੇ ਪਤਵੰਤਿਆਂ ਵੱਲੋਂ ਕੈਂਪਸ ਵਿੱਚ ਸਵਾਗਤ ਕੀਤਾ ਗਿਆ। ਯੂਨੀਵਰਸਿਟੀ ਦੇ ਇਨ੍ਹਾਂ ਅਧਿਕਾਰੀਆਂ ਵਿੱਚ ਉਪ ਕੁਲਪਤੀ ਡਾ. ਜਸਬੀਰ ਰਿਸ਼ੀ, ਕਾਰਜਕਾਰੀ ਨਿਰਦੇਸ਼ਕ ਰਾਜਨ ਗੁਪਤਾ, ਰਜਿਸਟਰਾਰ ਡੀਆਰਐਨ ਕੌਲ, ਡੀਨ ਅਕਾਦਮਿਕ ਡਾ. ਆਰ ਕੇ ਸੇਠ ਅਤੇ ਡਿਪਟੀ ਡਾਇਰੈਕਟਰ ਖੇਡਾਂ, ਡਾ. ਯਸ਼ਬੀਰ ਸਿੰਘ ਸ਼ਾਮਲ ਸਨ।
ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਡੀਏਵੀ ਯੂਨੀਵਰਸਿਟੀ ਵੱਲੋਂ ਪਾਠਕ੍ਰਮ ਤਿਆਰ ਕਰਦੇ ਸਮੇਂ ਉਦਯੋਗ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੀ ਬਿਹਤਰ ਪਲੇਸਮੈਂਟ ਲਈ ਰਾਹ ਪੱਧਰਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਮਨੁੱਖੀ ਸਰੋਤਾਂ ਅਤੇ ਬੁਨਿਆਦੀ ਢਾਂਚੇ ਵਿੱਚ ਭਾਰੀ ਨਿਵੇਸ਼ ਕਰਨ ਦਾ ਪ੍ਰਸਤਾਵ ਦਿੱਤਾ ਹੈ। ਨੌਜਵਾਨਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਪਰਗਟ ਸਿੰਘ ਨੇ ਕਿਹਾ ਕਿ ਲੜਕੀਆਂ ਨੂੰ ਪੌਸ਼ਟਿਕ ਭੋਜਨ ਅਤੇ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।
*ਕੈਬਨਿਟ ਮੰਤਰੀ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ* —
*ਜੂਡੋ* — ਸੰਯੋਗਿਤਾ ਸਿੰਘ (ਰਾਸ਼ਟਰਮੰਡਲ ਚੈਂਪੀਅਨਸ਼ਿਪ-2018 ਵਿੱਚ ਸਿਲਵਰ ਮੈਡਲ ਜੇਤੂ, ਖੇਲੋ ਇੰਡੀਆ-2018 ਵਿੱਚ ਸੋਨ ਤਗਮਾ ਜੇਤੂ, ਕੈਡੇਟ ਅਤੇ ਜੂਨੀਅਰ ਰਾਸ਼ਟਰੀ-2019 ਵਿੱਚ ਕਾਂਸੀ ਤਮਗਾ ਜੇਤੂ), ਪ੍ਰਾਚੀ ਪੰਵਾਰ (ਐਸਜੀਐਫਆਈ ਰਾਸ਼ਟਰੀ ਕਾਂਸੀ ਤਮਗਾ ਜੇਤੂ-2018-19) ਯਸ਼ਵੀਰ ਸਿੰਘ (ਰਾਸ਼ਟਰਮੰਡਲ ਚੈਂਪੀਅਨਸ਼ਿਪ, ਸਿਲਵਰ 2018, ਖੇਲੋ ਇੰਡੀਆ, ਗੋਲਡ 2019) ਵਿਕਰਮ ਸਿੰਘ (ਖੇਲੋ ਇੰਡੀਆ, ਸਿਲਵਰ ਮੈਡਲ 2019)
*ਘੁੜਸਵਾਰ* — ਆਕਾਸ਼ (ਸੋਨ ਤਮਗਾ ਜੇਤੂ, ਜੂਨੀਅਰ ਰਾਸ਼ਟਰੀ ਘੋੜਸਵਾਰ  ਚੈਂਪੀਅਨਸ਼ਿਪ 2020-2021 ਅਤੇ ਜੂਨੀਅਰ ਰਾਸ਼ਟਰੀ ਘੋੜਸਵਾਰ  ਚੈਂਪੀਅਨਸ਼ਿਪ 2019-2020 ਵਿੱਚ ਸੋਨ ਤਮਗਾ ਜੇਤੂ)
*ਤਾਇਕਵਾਂਡੋ* — ਸਈਦ ਤਾਹਾ (ਓਲੰਪਿਕ ਦਰਜਾ ਪ੍ਰਾਪਤ ਅੰਤਰਰਾਸ਼ਟਰੀ ਤਾਇਕਵਾਂਡੋ ਖਿਡਾਰੀ 2019) ਤਮੰਨਾ ਧੀਮਾਨ (ਤਾਈਕਵਾਂਡੋ 2019 ਵਿੱਚ ਓਪਨ ਅੰਤਰਰਾਸ਼ਟਰੀ ਭਾਗੀਦਾਰੀ, ਬਲੈਕ ਡੈਨ 1 ਹੋਲਡਰ, 2021 ਦੇ ਗ੍ਰੈਂਡ ਫਿਨਾਲੇ ਟੈਲੇਂਟ ਸ਼ੋਅ ਤਾਈਕਵਾਂਡੋ ਦੀ ਜੇਤੂ)
*ਪਾਵਰ ਲਿਫਟਿੰਗ* — ਰੌਸ਼ਨੀ (ਨੈਸ਼ਨਲ ਗੋਲਡ 2021), ਆਦੇਸ਼ (ਨੈਸ਼ਨਲ ਸਿਲਵਰ 2019), ਰੋਹਿਤ (ਨੈਸ਼ਨਲ ਬ੍ਰੋਨਜ਼ 2019); ਅਕਸ਼ੈ (ਨੈਸ਼ਨਲ ਬ੍ਰੋਨਜ਼ 2019)
*ਖੋ-ਖੋ* — ਨਵੀਨ ਕੁਮਾਰ (ਨੈਸ਼ਨਲ ਗੋਲਡ 2019); ਅਰੁਣ (ਨੈਸ਼ਨਲ ਬ੍ਰੋਨਜ਼ ਮੈਡਲ 2019)
ਹੈਪੀ (ਜੂਨੀਅਰ ਨੈਸ਼ਨਲ ਗੋਲਡ 2015 ਗੁਜਰਾਤ, ਆਲ ਇੰਡੀਆ ਯੂਨੀਵਰਸਿਟੀ ਗੋਲਡ 2015 ਉੜੀਸਾ, ਆਲ ਇੰਡੀਆ ਯੂਨੀਵਰਸਿਟੀ ਸਿਲਵਰ 2014 ਜੀਐਨਡੀਯੂ, ਜੂਨੀਅਰ ਨੈਸ਼ਨਲ ਗੋਲਡ 2012); ਹਰਪ੍ਰੀਤ ਕੌਰ (ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ, ਹਾਂਗਕਾਂਗ 2014 ਵਿੱਚ ਥਰਡ, ਵਰਲਡ ਯੂਨੀਵਰਸਿਟੀ ਸਾਊਥ ਕੋਰੀਆ 2015 ਵਿੱਚ ਭਾਗੀਦਾਰੀ।
*ਪਲੇਸਮੈਂਟ ਲਈ ਸਨਮਾਨਿਤ ਕੀਤੇ ਗਏ ਵਿਦਿਆਰਥੀ*
ਮਾਧਵ ਸ਼ਰਮਾ, ਅਯਾਨ ਚਾਵਲਾ, ਭੂਪੇਂਦਰ ਸਿੰਘ, ਗੁਰਸੁਮਿਤ, ਰਾਹੁਲ ਕੁਮਾਰ, ਅੰਕੁਰ ਧੀਮਾਨ, ਮੀਸ਼ਾ, ਪੂਜਾ, ਵਿਸ਼ਾਲ ਮਰਵਾਹਾ, ਤਰੰਗ, ਸਚਿਨ ਖੰਨਾ, ਸ਼ੁਸ਼ੀਲ ਵਾਸਨ, ਅੰਕੁਸ਼ ਕੋਛਰ, ਰੋਹਿਤ, ਸ਼ਿਵਾਨੀ, ਅਕਸ਼ੈ, ਬ੍ਰਿਜੇਸ਼ ਸੋਂਧੀ, ਕਨਵ, ਅਰਜੁਨ ਮਹਾਜਨ, ਸੁਚਿਤਰਾ ਵੋਹਰਾ, ਗੁਰਸ਼ਰਨ ਮਹੇ, ਸ਼ੁਭਮ ਮਹਿਤਾ, ਅਮਨ ਪਟਿਆਲ, ਹਰਪ੍ਰੀਤ ਕੌਰ, ਮੋਹਿਤ ਸ਼ਰਮਾ, ਅੰਮ੍ਰਿਤਰੂਪ ਕੌਰ ਅਤੇ ਦੇਵਾਸ਼ੀਸ਼ ਧੀਮਾਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!