
*ਵਰਕਰਾਂ ਦੇ ਤੁਫਾਨੀ ਦੋਰਿਆਂ ਨੇ ਓਲੰਪੀਅਨ ਸੋਢੀ ਦੀ ਇਲਾਕੇ ‘ਚ ਕਰਾਤੀ ਬੱਲ੍ਹੇ-ਬੱਲ੍ਹੇ* ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਜਲੰਧਰ ਕੈਂਟ ਵਿਧਾਨ ਸਭਾ ਹੱਲਕੇ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਪ੍ਰਚਾਰ ਦੇ ਆਖਰਲੇ ਦਿਨ ਪਾਰਟੀ ਦੇ ਹਰ ਵਿਅਕਤੀ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਉਲੀਕੇ ਪ੍ਰੋਗਰਾਮ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਪਾਰਟੀ ਸੁਪਰੀਮੋ ਵਲੋਂ ਸੂਬੇ ਦੀ ਤਰੱਕੀ, ਖੁਸ਼ਹਾਲੀ ਲਈ ਮਿਆਰੀ ‘ਤੇ ਸੱਸਤੀ ਸਿਖਿਆ-ਸਿਹਤ ਸਹੂਲਤਾਂ, 24 ਘੰਟੇ ਬਿਜਲੀ ਦੇਣ ਲਈ ਵਿਵਸਥਾ ਕਰਨ, ਹਰ ਪ੍ਰਕਾਰ ਦਸਤਾਵੇਜੀ ਕੰਮ ਘਰ ਦੇ ਦਰਵਾਜ਼ੇ ਉਪਰ ਹੀ ਮੁਹਈਆ ਕਰਵਾਉਣ, ਸੜਕਾਂ, ਬਿਜਲੀ, ਪਾਣੀ, ਸੀਵਰੇਜ ਦੀ ਢੁੱਕਵੀਂ ਮਿਆਰੀ ਵਿਵਸਥਾਵਾਂ, ਬਿਜਲੀ ਦੇ ਖੰਭਿਆਂ ਤੇ ਵਾਧੂ ਲੰਮਕਦੀਆ ਤਾਰਾਂ ਨੂੰ ਵੀ ਜਮੀਨ ਦੋਜ ਕਰਵਾਇਆ ਜਾਵੇਗਾ, ਤਾਂ ਜੋ ਥਾਂ-ਥਾਂ ਹੋਣ ਵਾਲੀਆਂ ਦੁਰਘਟਨਾਵਾਂ ਤੋ ਵੀ ਲੋਕਾਂ ਨੂੰ ਰਾਹਤ ਮਿਲਣ ਬਾਰੇ ਦੇਣ ਦੇ ਉਲੀਕੇ ਪ੍ਰੋਗਰਾਮ ਨੂੰ ਸੱਫਲਤਾ ਪੂਰਵਕ ਲੋਕਾਂ ਤਕ ਪਹੰਚਾਉਣ ਲਈ ਤੱਤਪਰ ਰਹਾਂਗਾ।
ਜੋ ਲੋਕਾਂ ਦੇ ਜੀਵਨ ਜਿਉਣ ਲਈ ਲੋੜੀਂਦੀਆਂ ਅਹਿਮ ਜਰੁਰਤਾਂ ਨੂੰ ਸਹੀ ਤੇ ਸੱਸਤੇ ਵਿਚ ਕਰਵਾ, ਉਨ੍ਹਾਂ ਦੇ ਜੀਵਨ ਪੱਧਰ ਵਿਚ ਬਦਲਾਵ ਲਿਆ ਕਰਵਾਉਣ ਖੁਸ਼ਹਾਲ ਜੀਵਨ ਯੋਗ ਬਣਾਇਆ ਜਾ ਸਕੇ। ਲੋਕਾਂ ਦੀ ਤਰੱਕੀ ਲਈ ਰੋਜਗਾਰ ਦੇਣ ਲਈ ਵਿਵਸਥਾ ਵਿਚ ਸੁਧਾਰ ਲਿਆ, ਨਸ਼ਾ ਰਹਿਤ, ਮਾਫੀਆ ਮੁਕੱਤ, ਸਮਾਜ ਦੀ ਸਿਰਜਣਾ ਕਰਦਿਆ ਸੂਬੇ ਨੂੰ ਕਰਜਾ ਮੁਕੱਤ ਕਰ ਮੁੜ *”ਸੋਨੇ ਦੀ ਚਿੜ੍ਹੀ”* ਬਣਾਇਆ ਜਾਵੇਗਾ। ਪ੍ਰਚਾਰ ਦੇ ਆਖਰੀ ਦਿਨ ਉਨ੍ਹਾਂ ਦੀ ਪਤਨੀ ਪ੍ਰੋ. ਰਾਜਵਰਿੰਦਰ ਕੌਰ ਸੋਢੀ ਵੱਲੋਂ ਆਪਣੀ 7 ਮੈਂਬਰੀ ਟੀਮ ਨਾਲ ਮਿਲਕੇ ਬੰਬੀਆਵਾਲ, ਕੁੱਕੜਪਿੰਡ, ਦੀਪ ਨਗ, ਜਮਸ਼ੇਰ, ਕੈਂਟ, ਗੱੜ੍ਹੇ, ਜੀਟੀਬੀ ਨਗਰ ਵਿਚ ਪਾਰਟੀ ‘ਤੇ ਉਮੀਦਵਾਰ ਬਾਰੇ ਪ੍ਰਚਾਰ ਕਰ ਓਲੰਪੀਅਨ ਸੋਢੀ ਦੇ ਹੱਕ ‘ਚ ਹਵਾ ਚਲਾਈ।
ਪਰਟੀ ਦੀ ਬਲਾਕ ਪ੍ਰਧਾਨ ਸੁਖ ਸੰਧੂ, ਵੱਲੋਂ ਸਰਗਰਮ ਵਰਕਰਾਂ ਦੀ ਆਪਣੀ ਟੀਮ ਨਾਲ ਮਿਲ ਜਗਰਾਲ ਲਾਗਲੇ ਡੇਰਿਆਂ, ਕਾਦੀਆਂਵਾਲੀ, ਜਲੰਧਰ ਹਾਈਟਜ, ਨਜ਼ਦੀਕੀ ਇਲਾਕੇ ਚਾਚੋਵਾਲੀ, ਨਾਨਕ ਪਿੰਡੀ, ਚੋਣ ਪ੍ਰਚਾਰੀ ਮੁਹਿੰਮ ਚਲਾਈ। ਇਲਾਕੇ ਦੇ ਵਾਸੀਆਂ ਵੱਲੋਂ ਦਸੀਆ ਸਮਸਿਆਵਾਂ ਨੂੰ ਪਾਰਟੀ ਦੇ ਸੱਤਾ ਵਿਚ ਆਉਣ ਤੇ ਓਲੰਪੀਅਨ ਸੋਢੀ ਦੇ ਜਿਤਣ ਮਗਰੋਂ ਪਹਿਲ ਦੇ ਅਧਾਰ ‘ਤੇ ਪੂਰਾ ਕਰਨ ਦਾ ਵਿਸਵਾਸ਼ ਦਿਵਾਇਆ। ਇਸ ਮੋਕੇ ਜਗਰਾਲ ਦੇ ਗੁਜਰ ਡੇਰਿਆਂ ਅੱਜ ਤਕ ਕਿਸੇ ਵੱਲੋਂ ਕੋਈ ਸਾਰ ਨਾ ਲੈਣ ਦਾ ਜਿਕਰ ਕਰ ਦਸੀਆ ਮੁਸਕਲਾਂ ਦੇ ਹੱਲ ਲਈ ਸੁੱਖ ਸੰਧੂ ਦੇ ਦਿਵਾਏ ਵਿਸਵਾਸ਼ ਨੇ ਓਲੰਪੀਅਨ ਸੋਢੀ ਦੇ ਹੱਕ ਵਿਚ ਭਰਵਾਂ ਹੁੰਗਾਰਾ ਭਰਾਇਆ। ਜਿਸ ਮਗਰੋ ਵਰਕਰਾਂ ਨਾਲ ਮਿਲ ਇਲਾਕੇ ਦੇ ਲੋਕਾਂ ਵੱਲੋਂ ਆ ਗਿਆ ਬਈ ਆ ਝਾੜੂ ਵਾਲਾ ਆ ਗਿਆ, ਛਾਅ ਗਿਆ ਬਈ ਛਾਅ ਗਿਆ ਝਾੜੂ ਵਾਲਾ ਛਾਅ ਗਿਆ ਦੇ ਨਾਅਰੇ ਲੱਗਾ ਇਲਾਕੇ ਵਿਚ ਓਲੰਪੀਅਨ ਸੋਢੀ ਦੀ ਬੱਲ੍ਹੇ-ਬੱਲ੍ਹੇ ਕਰਵਾਈ। ਪ੍ਰਧਾਨ ਸਾਦਿਕ ਘਾਰੂ, ਪ੍ਰਧਾਨ ਰਾਜਬੀਰ ਢਿੱਲੋਂ, ਵਲੋਂ ਸਾਥੀਆਂ ਨਾਲ ਮਿਲ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਲੋਕਾਂ ਨਾਲ ਨਿਜੀ ਰਾਬਤਾ ਕਾਇਮ ਕਰ ਲੋਟੂ ਰਵਾਇਤੀ ਪਾਰਟੀਆਂ ਤੋ ਸੁਚੇਤ ਰਹਿਕੇ ਵੋਟ ਦਾ ਸੱਦ ਉਪਯੋਗ ਕਰ ਆਪਦੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ “ਆਪ” ਨੂੰ ਵੋਟ ਪਾਉਣ ਦੀ ਅਪੀਲ ਨਾਲ ਆਦਮੀ ਪਾਰਟੀ ਦੇ ਹੱਕ ਵਿਚ ਲਹਿਰ ਚਲਾਈ। ਪ੍ਰਚਾਰ ਦੇ ਆਖਰਲੇ ਦਿਨ ਪਾਰਟੀ ਸੁਪਰੀਮੋ ਕੇਜਰੀਵਾਲ ਵੱਲੋਂ ਰੋਡ ਸੋਅ ਮੋਕੇ ਲੋਕਾਂ ਨੂੰ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ 20 ਫਰਵਰੀ ਨੂੰ ਝਾੜੂ ਵਾਲਾ ਬਟਨ ਦਬਾ “ਆਪ” ਦੀ ਸਰਕਾਰ ਬਣਾਉਣ ਦੀ ਅਪੀਲੀ ਤਾਕੀਦ ‘ਤੇ ਪਹਿਰਾ ਦੇਣ ਲਈ ਆਪ ਪਾਰਟੀ ਦੇ ਸੂਬਾ, ਜਿਲ੍ਹਾ ਪੱਧਰੀ ਆਗੂਆਂ, ਵਰਕਰਾਂ ਮੋਢੇ ਨਾਲ ਮੋਢਾ ਲਗਾ, ਪਾਰਟੀ ਦੇ ਆਮ ਆਦਮੀ ਦੀ ਜੀਵਨੀ ਤੱਰਕੀ ਲਈ ਉਲੀਕੇ ਪ੍ਰੋਗਰਾਮ ਦਾ ਘਰ-ਘਰ ਪ੍ਰਚਾਰ ਕਰਨ ਲਈ ਚੋਣ ਪ੍ਰਚਾਰੀ ਵਹੀਰਾਂ ਘੱਤ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਹੱਕ ਵਿਚ ਵਿਸਵਾਸ਼ ਬਣਾਇਆ। ਵੱਖ-ਵੱਖ ਖੇਤਰਾਂ ਦੇ ਬਸ਼ਿੰਦਿਆ ਵੱਲੋਂ ਚੋਣ ਮੁਹਿੰਮ ਵਿਚ ਸਰਗਰਮ ਵਲੰਟੀਅਰਾਂ, ਆਗੂਆਂ ‘ਤੇ ਉਮੀਦਵਾਰ ਸੋਢੀ ਨੂੰ ਵੱਧ ਤੋ ਵੱਧ ਵੋਟਾਂ ਨਾਲ ਜਿਤਾਉਣ ਦਾ ਵਿਸਵਾਸ਼ ਦਵਾਇਆ।ਮੁਹੱਈਆ



