JalandharPunjab

ਪੰਜਾਬ ਪੁਲਿਸ ਦੀ ਭਰਤੀ 2021 ਦੇ ਉਮੀਦਵਾਰਾਂ ਨੂੰ ਭਰਤੀ ਬਾਰੇ ਪ੍ਰੇਰਿਤ ‘ਤੇ ਉਤਸ਼ਾਹਿਤ ਕੀਤਾ

ਨਕੋਦਰ ਸਬ ਡਿਵੀਜ਼ਨ ਨੈਸ਼ਨਲ ਕਾਲਜ ਨਕੋਦਰ ਦੀ ਗਰਾਊਡ 'ਚ ਭਰਤੀ ਟਰੇਨਿੰਗ ਕੈਂਪ ਲਗਾਇਆ

2346 ਅਸਾਮੀਆ ਚੋਂ 33 % ਲੜਕੀਆ ਲਈ ਅਸਾਮੀਆਂ ਬਾਰੇ ਜਾਣੂ ਕਰਵਾਇਆ

ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)

ਪੰਜਾਬ ਪੁਲਿਸ ਦੀ ਭਰਤੀ 2021 ਦੇ ਉਮੀਦਵਾਰਾਂ ਨੂੰ ਭਰਤੀ ਬਾਰੇ ਪ੍ਰੇਰਿਤ ‘ਤੇ ਉਤਸ਼ਾਹਿਤ ਕਰਨ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਨਵੀਨ ਸਿੰਗਲਾ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਾਣਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦਿਨਕਰ ਗੁਪਤਾ ਆਈਪੀਐੱਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਮਿਤੀ 27-06-2021 ਨੂੰ ਨਕੋਦਰ ਸਬ – ਡਵੀਜ਼ਨ ਵਿੱਚ ਨੈਸ਼ਨਲ ਕਾਲਜ ਨਕੋਦਰ ਦੀ ਗਰਾਊਡ ਵਿੱਚ ਟਰੇਨਿੰਗ ਕੈਂਪ ਲਗਾਇਆ ਗਿਆ।

ਪੰਜਾਬ ਪੁਲਿਸ ਦੀ ਭਰਤੀ ਸਾਲ 2021 ਦੇ ਚਾਹਵਾਨ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਪ੍ਰੇਰਿਤ ਕਰਨ ਲਈ ਪੰਜਾਬ ਪੁਲਿਸ ਦੀ ਭਰਤੀ ਸਬੰਧੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਗਿਆ ਤੇ ਉਹਨਾ ਨੂੰ ਜ਼ਿਲ੍ਹਾ ਕੇਡਰ (District Cadre) ਦੀਆ 2016 ‘ਤੇ ਆਰਮਡ ਕੇਡਰ (Armed Cadre) ਦੀਆ 2346 ਅਸਾਮੀਆ ਜਿਹਨਾ ਵਿੱਚੋ 33 % ਲੜਕੀਆ ਲਈ ਅਸਾਮੀਆਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਫਿਜੀਕਲ ਟੈਸਟ 1600 ਮੀਟਰ ਦੌੜ, ਲੰਬੀ ਛਾਲ, ਉੱਚੀ ਛਾਲ ਬਾਰੇ ਫਿਜੀਕਲੀ ਟੈਸਟ ਕਰਵਾ ਕੇ ਦੱਸਿਆ ਗਿਆ।

ਫਿਜੀਕਲੀ ਫਿੱਟ ਰਹਿਣ ਸਬੰਧੀ ‘ਤੇ COVID- 19 ਦੇ ਅਨੁਸਾਰ ਗਾਇਡ ਲਾਈਨ ਦਿੱਤੀਆ ਗਈਆ। ਉਮੀਦਵਾਰਾ ਨੂੰ ਡਰਾਪ ਟੈਸਟ (Drop Test) ਸਬੰਧੀ ਜਾਣੂ ਕੀਤਾ ਤਾਂ ਜੋ ਪੰਜਾਬ ਪੁਲਿਸ ਦੀ ਹੋਣ ਵਾਲੀ ਭਰਤੀ ਵਿੱਚ ਨੌਜਵਾਨਾ ਦੇ ਉਤਸ਼ਾਹ ਨੂੰ ਵਧਾਇਆ ਜਾ ਸਕੇ ਇਸ ਕੈਂਪ ਵਿੱਚ ਕਰੀਬ 150 ਨੌਜਵਾਨ ਲੜਕੇ ਤੇ ਲੜਕੀਆਂ ਵੱਲੋਂ ਹਿੱਸਾ ਲਿਆ ਗਿਆ।

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!