Punjab

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ਪੁਲੀਸ ਦੀ ਮੁਸਤੈਦੀ ਕਾਰਨ-15 ਮਿੰਟਾਂ ‘ਚ ਕਾਰ ਖੋਹਣ ਵਾਲੇ 3 ਲੁਟੇਰੇ ਪੁਲਿਸ ਨੇ ਕੀਤੇ ਕਾਬੂ

ਖੋਹੀ ਹੋਈ ਕਾਰ, ਰਿਵਾਲਵਰ, 2 ਜਿੰਦਾ ਕਾਰਤੂਸ ਕੀਤੇ ਜ਼ਬਤ
ਹੁਸ਼ਿਆਰਪੁਰ (ਗਲੋਬਲ ਆਜਤੱਕ ਬਿਊਰੋ)
ਗੜਸ਼ੰਕਰ ‘ਚ ਚੰਡੀਗੜ੍ਹ ਰੋਡ ‘ਤੇ ਪੈਟਰੋਲ ਪੰਪ ਦੇ ਬਾਹਰ 3 ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸ਼ਿਕਾਇਤ ਮਿਲਣ ਤੇ ਪੁਲਿਸ ਨੇ-15 ਮਿੰਟਾਂ ਦੇ ਅੰਦਰ ਪੁਲੀਸ ਨੇ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ, ਅਤੇ ਗੈਰ-ਕਾਨੂੰਨੀ ਰਿਵਾਲਵਰ, ਜਿੰਦਾ ਕਾਰਤੂਸ, ‘ਤੇ ਖਿਡੌਣਾ ਪਿਸਤੌਲ ਅਤੇ ਖੋਹੀ ਹੋਈ ਕਾਰ ਜ਼ਬਤ ਕਰ ਲਈ।
ਇਨ੍ਹਾਂ 3 ਦੀ ਪਛਾਣ ਪਲਵਿੰਦਰ ਸਿੰਘ, ਪੱਤੋ ਹੀਰਾ ਸਿੰਘ ਮੋਗਾ, ਰਵਿੰਦਰ ਸਿੰਘ, ਪਿੰਡ ਕਠੂਆ ਨੰਗਲ ਅੰਮਿਰਤਸਰ, ‘ਤੇ ਅਸ਼ਵਨੀ ਕੁਮਾਰ, ਹਸਨ ਬਾਗ, ਨਾਗਪੁਰ ਦੇ ਤੌਰ ਹੋਈ ਹੈ।
ਅੇੈਸਐਸਪੀ ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 21 ਮਈ ਨੂੰ ਰੋਡ ਮਾਜਰਾ ਦੇ ਵਾਸੀ ਸੱਜਣ ਨੇ ਅਨੰਦਪੁਰ ਸਾਹਿਬ ਚੌਕ ਵਿਖੇ ਇੰਸਪੈਕਟਰ ਰਾਕੇਸ਼ ਕੁਮਾਰ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੂੰ ਸ਼ਿਕਾਇਤ ਕੀਤੀ ਕਿ 3 ਅਣਪਛਾਤੇ ਵਿਅਕਤੀਆਂ ਨੇ ਚੰਡੀਗੜ੍ਹ ਰੋਡ ਉਤੇ ਇਕ ਪੈਟਰੋਲ ਪੰਪ ਦੇ ਬਾਹਰ ਉਸ ਦੀ ਸਵਿੱਫਟ ਕਾਰ ਨੰਬਰ ਪੀਬੀ-08-ਸੀ-ਵੀ-0094) ਖੋਹ ਲਈ। ਪੁਲੀਸ ਨੂੰ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਏਐਸਪੀ ਗੜ੍ਹਸ਼ੰਕਰ ਤੁਸ਼ਾਰ ਗੁਪਤਾ ਦੀ ਨਿਗਰਾਨੀ ਹੇਠ ਰਾਕੇਸ਼ ਕੁਮਾਰ, ਨੇ ਪਰਮਿੰਦਰ ਕੌਰ ਦੀ ਅਗਵਾਈ ਵਾਲੀ ਸਮੁੰਦਰਾ ਪੁਲੀਸ ਚੌਕੀ ਨੂੰ ਅਲਰਟ ਕਰ ਦਿੱਤਾ।
ਜਿਸ ਨੇ ਆਪਣੀ ਟੀਮ ਨਾਲ ਟਰੱਕਾਂ ਨਾਲ ਮੇਨ ਰੋਡ ਬਲਾਕ ਕਰ ਦਿੱਤਾ ‘ਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ 38 ਬੋਰ, ਦਾ ਗੈਰ-ਕਾਨੂੰਨੀ ਹਥਿਆਰ, 2 ਜਿੰਦਾ ਕਾਰਤੂਸ, ਖਿਡੌਣਾ ਪਿਸਤੌਲ ‘ਤੇ ਖੋਹੀ ਹੋਈ ਕਾਰ ਜ਼ਬਤ ਕਰ ਲਈ। ਐਸਐਸਪੀ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ਼ ਆਈਪੀਸੀ ਦੀ ਧਾਰਾ 379-ਬੀ ‘ਤੇ ਆਰਮਜ਼ ਐਕਟ ਦੀ ਧਾਰਾ-25, 54 ‘ਤੇ 59 ਤਹਿਤ ਕੇਸ ਦਰਜ ਕੀਤਾ ਗਿਆ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!