JalandharPunjab

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਿਸ਼ਵ ਜਲ ਦਿਵਸ ਮੌਕੇ ਸੈਮੀਨਾਰ

*ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ ਸਬੰਧੀ ਕੀਤਾ ਜਾਗਰੂਕ*
ਜਲੰਧਰ *ਗਲੋਬਲ ਆਜਤੱਕ*( ਅਮਰਜੀਤ ਸਿੰਘ ਲਵਲਾ)
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਅੱਜ ਵਿਸ਼ਵ ਜਲ ਦਿਵਸ ਦੇ ਮੌਕੇ ‘ਤੇ ਡੀਏਵੀ ਯੂਨੀਵਰਸਿਟੀ, ਜਲੰਧਰ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਏ ਗਏ, ਜਿਨ੍ਹਾਂ ਵਿੱਚ ਪ੍ਰੋ. ਡਾ. ਆਦਰਸ਼ ਪਾਲ ਵਿਗ, ਚੇਅਰਮੈਨ, ਪੀਪੀਸੀਬੀ. ਨੇ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।

    ਸੈਮੀਨਾਰਾਂ ਵਿੱਚ ਪੀਪੀਸੀਬੀ ਤੋਂ ਇੰਜ. ਗੁਲਸ਼ਨ ਰਾਏ, ਇੰਜ. ਗੁਰਿੰਦਰ ਸਿੰਘ ਮਜੀਠੀਆ, ਇੰਜ. ਕੁਲਦੀਪ ਸਿੰਘ (ਵਾਤਾਵਰਣ ਇੰਜੀਨੀਅਰ) ‘ਤੇ ਇੰਜ. ਜਤਿੰਦਰ ਸੋਨੀ (ਸਹਾਇਕ ਵਾਤਾਵਰਣ ਇੰਜੀਨੀਅਰ) ਵੀ ਮੌਜੂਦ ਸਨ।
ਚੇਅਰਮੈਨ, ਪੀਪੀਸੀਬੀ ਨੇ ਦੋਵਾਂ ਯੂਨੀਵਰਸਿਟੀਆਂ ਵਿੱਚ ਪਾਣੀ ਦੀ ਸੰਭਾਲ ਸਬੰਧੀ ਭਾਸ਼ਣ ਦਿੱਤਾ ਅਤੇ ਖਾਸ ਕਰ ਵਿਦਿਆਰਥੀਆਂ ਨੂੰ ਵਿਸ਼ਵ ਜਲ ਦਿਵਸ ਮਨਾਉਣ ਦੇ ਉਦੇਸ਼ ਨੂੰ ਪੂਰਾ ਕਰਨ ਲਈ ਲੋੜੀਂਦੇ ਬਦਲਾਅ ਲਈ ਪ੍ਰੇਰਿਤ ਕੀਤਾ। ਵਿਸ਼ੇਸ਼ ਮਹਿਮਾਨ ਡਾ. ਰਾਕੇਸ਼ ਸ਼ਾਰਦਾ, ਪ੍ਰਿੰਸੀਪਲ ਸਾਇੰਟਿਸਟ, ਪੀਏਯੂ, ਲੁਧਿਆਣਾ ਵੱਲੋਂ ਇਸ ਮੌਕੇ ਡੀਏਵੀ ਯੂਨੀਵਰਸਿਟੀ, ਜਲੰਧਰ ਵਿਖੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਸਬੰਧੀ ਇੱਕ ਪ੍ਰੈਜ਼ੇਨਟੇਸ਼ਨ ਵੀ ਦਿੱਤੀ ਗਈ।

        ਦੋਵਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਵਿਸ਼ਵ ਜਲ ਦਿਵਸ (ਭੂਮੀਗਤ ਪਾਣੀ, ਅਦਿੱਖ ਨੂੰ ਦ੍ਰਿਸ਼ਮਾਨ ਬਣਾਉਣਾ) ਦੇ ਵਿਸ਼ੇ ‘ਤੇ ਵੱਖ-ਵੱਖ ਮੁਕਾਬਲਿਆਂ ਕੁਇੱਜ਼, ਪੋਸਟਰ ਮੇਕਿੰਗ, ਸਲੋਗਨ ਲੇਖਨ, ਰੰਗੋਲੀ, ਨਾਟਕ ਆਦਿ ਵਿੱਚ ਭਾਗ ਲਿਆ। ਅਖੀਰ ਵਿੱਚ ਜੇਤੂਆਂ ਨੂੰ ਸਰਟੀਫਿਕੇਟ, ਮੋਮੈਂਟੋ ਅਤੇ ਇਨਾਮ ਵਜੋਂ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!