
ਪੰਜਾਬ ਪ੍ਰੈੱਸ ਕਲੱਬ ਦੀ ਚੋਣ 29 ਅਕਤੂਬਰ ਨੂੰ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀ ਚੋਣ 29 ਅਕਤੂਬਰ ਨੂੰ ਕਰਵਾਈ ਜਾਵੇਗੀ। ਪ੍ਰੈਸ ਕਲੱਬ ਦੀ ਗਵਰਨਿੰਗ ਕਮੇਟੀ ਅਤੇ ਕਾਰਜਕਾਰੀ ਕਮੇਟੀ ਦੀ ਸਾਂਝੀ ਮੀਟਿੰਗ ਵਿਚ ਇਹ ਤਜਵੀਜ਼ ਰੱਖੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਪੰਜਾਬ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਮਈ ਮਹੀਨੇ ਵਿੱਚ ਹੋਣੀ ਸੀ, ਜੋ ਕੋਵਿਡ ਕਾਰਨ ਨਹੀਂ ਕਰਵਾਈ ਜਾ ਸਕੀ, ਹੁਣ ਜਦੋਂ ਹਾਲਾਤ ਪਹਿਲਾਂ ਦੇ ਮੁਕਾਬਲੇ ਬਿਹਤਰ ਹਨ ਤਾਂ ਚੋਣ ਕਰਵਾਉਣ ਦੀ ਇਹ ਤਜਵੀਜ਼ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ 16 ਅਕਤੂਬਰ ਨੂੰ ਜਨਰਲ ਬਾਡੀ ਦਾ ਇਜਲਾਸ ਸੱਦਿਆ ਗਿਆ ਹੈ ।
ਚੋਣ ਕਰਵਾਉਣ ਦੀ ਰੱਖੀ ਗਈ ਤਜਵੀਜ਼ ਅਨੁਸਾਰ 22 ਅਕਤੂਬਰ ਨੂੰ ਨਾਮਜ਼ਦਗੀਆਂ ਹੋਣਗੀਆਂ ‘ਤੇ 25 ਅਕਤੂਬਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਦਿਨ ਮਿਥਿਆ ਗਿਆ ਹੈ। 29 ਅਕਤੂਬਰ ਨੂੰ ਪ੍ਰਧਾਨ ਸਮੇਤ ਬਾਕੀ ਸਾਰੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ।
ਹਾਜ਼ਰ ਮੈਂਬਰਾਂ ਵਿਚੋਂ ਬਹੁਤਿਆਂ ਦੀ ਰਾਏ ਸੀ ਕਿ ਸਰਬਸੰਮਤੀ ਨਾਲ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਕਰਨ ਦੇ ਯਤਨ ਕੀਤੇ ਜਾਣ। ਜੇਕਰ ਸਹਿਮਤੀ ਨਾ ਬਣੇ ਤਾਂ ਚੋਣ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇ। ਮੀਟਿੰਗ ਵਿਚ ਉਪ-ਪ੍ਰਧਾਨ ਤੇਜਿੰਦਰ ਕੌਰ ਥਿੰਦ, ਰਾਜੇਸ਼ ਯੋਗੀ, ਖਜ਼ਾਨਚੀ ਸ਼ਿਵ ਕੁਮਾਰ ਸ਼ਰਮਾ, ਜੁਆਇੰਟ ਸਕੱਤਰ ਪਰਮਜੀਤ ਸਿੰਘ ਰੰਗਪੁਰੀ ਸਮੇਤ ਕੁਲਦੀਪ ਸਿੰਘ ਬੇਦੀ, ਆਈਪੀ ਸਿੰਘ, ਮਨੋਜ ਤ੍ਰਿਪਾਠੀ, ਸੁਨੀਲ ਰੁਦਰਾ, ਪਾਲ ਸਿੰਘ ਨੌਲੀ, ਮਲਕੀਤ ਸਿੰਘ ਬਰਾਡ਼ ਅਤੇ ਹੋਰ ਮੈਂਬਰ ਹਾਜ਼ਰ ਸਨ।



