Punjab

ਪੰਜਾਬ ਰਾਈਟ ਟੂ ਬਿਜ਼ਨਸ ਐਕਟ ਤਹਿਤ ਦੋ ਉਦਯੋਗਾਂ ਨੂੰ ਸਿਧਾਂਤਕ ਪ੍ਰਵਾਨਗੀ ਸਰਟੀਫਿਕੇਟ ਸੌਂਪਿਆ- ਡਿਪਟੀ ਕਮਿਸ਼ਨਰ

ਉਦਯੋਗਪਤੀਆਂ ਨੂੰ ਜਲੰਧਰ ਵਿਖੇ ਨਵੀਂ ਇੰਡਸਟਰੀ ਸਥਾਪਤ ਕਰਨ ਵਾਸਤੇ ਰਾਜ ਸਰਕਾਰ ਨਾਲ ਹੱਥ ਮਿਲਾਉਣ ਲਈ ਕੀਤਾ ਉਤਸ਼ਾਹਤ
ਇੰਦਰਜੀਤ ਸਿੰਘ ਲਵਲਾ
ਜਲੰਧਰ
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵੀਰਵਾਰ ਨੂੰ ਪੰਜਾਬ ਰਾਈਟ ਟੂ ਬਿਜ਼ਨਸ ਐਕਟ-2020 ਅਧੀਨ ਦੋ ਉਦਯੋਗਾਂ ਜੁਨੇਜਾ ਆਇਰਨ ਫਾਰ ਸਕੈਫੋਲਡਿੰਗ ਅਕਸੈਸਰੀਜ਼ ਅਤੇ ਵੈਸ਼ਨਵ ਇੰਜੀਨੀਅਰਿੰਗ ਵਰਕਸ ਫਾਰ ਕਾਸਟਿੰਗ ਐਂਡ ਫੋਰਜਿੰਗ ਪ੍ਰੋਡਕਟਸ ਨੂੰ ਸਿਧਾਂਤਕ ਪ੍ਰਵਾਨਗੀ ਸਰਟੀਫਿਕੇਟ ਜਾਰੀ ਕੀਤੇ। ਡਿਪਟੀ ਕਮਿਸ਼ਨਰ ਨੇ ਬਿਜ਼ਨਸ ਫਸਟ ਪੋਰਟਲ ‘ਤੇ ਬਿਨੈ ਕਰਨ ਤੋਂ ਬਾਅਦ ਸਕੈਫੋਲਡਿੰਗ ‘ਤੇ ਕਾਸਟਿੰਗ ਉਦਯੋਗਾਂ ਨੂੰ ਸ਼ੁਰੂ ਕਰਨ ਲਈ ਦੋਵਾਂ ਉਦਯੋਗਾਂ ਦੇ ਮਾਲਕਾਂ ਨੂੰ ਪ੍ਰਮਾਣ ਪੱਤਰ ਸੌਂਪਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਕਟ ਤਹਿਤ ਪੋਰਟਲ ‘ਤੇ ਨਵਾਂ ਕਾਰੋਬਾਰ ਸਥਾਪਤ ਕਰਨ ਤੋਂ ਬਾਅਦ ਸਬੰਧਤ ਸਾਰੀਆਂ ਐਨਓਸੀਜ਼ 15 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਨਵਾਂ ਕਾਰੋਬਾਰ, ਸ਼ੁਰੂ ਕਰਨ ਲਈ ਐਨਓਸੀਜ਼ ਸਬੰਧੀ ਸਾਰੀਆਂ ਕਾਰਵਾਈਆਂ ਇਸ ਮਾਧਿਅਮ ਰਾਹੀਂ ਰਿਕਾਰਡ ਸਮੇਂ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਿਨੈਕਾਰ ਨੂੰ ਸਬੰਧਿਤ ਵਿਭਾਗ ਵਲੋਂ ਲੋੜੀਂਦੀ ਐਨਓਸੀ, ਤਿੰਨ ਸਾਲ ਦੇ ਸਮੇਂ ਵਿੱਚ ਪ੍ਰਾਪਤ ਕਰਨੀ ਹੁੰਦੀ ਹੈ। ਹਾਲਾਂਕਿ ਉਹ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਇਸ ਪੋਰਟਲ ਰਾਹੀਂ ਸਿਧਾਂਤਕ ਪ੍ਰਵਾਨਗੀ ਪ੍ਰਾਪਤ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਰਾਜ ਵਿੱਚ ਕਾਰੋਬਾਰ ਨੂੰ ਉਤਸ਼ਾਹਤ ਕਰਨ “ਤੇ ਕਾਰੋਬਾਰ ਆਸਾਨੀ ਨਾਲ ਸ਼ੁਰੂ ਕਰਨ ਲਈ ਲੋੜੀਂਦੀਆਂ ਪ੍ਰਵਾਨਗੀਆਂ ਸਰਲਤਾ ਨਾਲ ਪ੍ਰਦਾਨ ਕਰਨ ਲਈ ਇਹ ਨਿਵੇਕਲੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਨਵੇਂ ਉਦਯੋਗ ਆਉਣ ਨਾਲ ਨੌਜਵਾਨਾਂ ਲਈ ।ਰੋਜ਼ਗਾਰ ਦੇ ਨਵੇਂ ਰਾਹ ਵੀ ਖੁੱਲ੍ਹਣਗੇ। ਬਿਜ਼ਨਸ ਫਸਟ ਪੋਰਟਲ ’ਰਾਹੀਂ ਪ੍ਰਵਾਨਗੀ ਸਬੰਧੀ ਪ੍ਰਮਾਣ ਪੱਤਰ ਮਿਲਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਦੋਵਾਂ ਉਦਯੋਗਪਤੀਆਂ ਨੇ ਇਸ ਸਕੀਮ ਨੂੰ ਉਦਯੋਗਾਂ ਲਈ ਇਕ ਉਤਸ਼ਾਹ ਜਨਕ ਕਦਮ ਕਰਾਰ ਦਿੱਤਾ।i

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!