JalandharPunjab

ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਲਾਕ ਭੋਗਪੁਰ ਦੇ ਸੈਲਫ਼ ਹੈਲਪ ਗਰੁੱਪਾਂ ਦੀ ਕੈਸ਼ ਕ੍ਰੈਡਿਟ ਲਿਮਟ ਜਾਰੀ

ਤਿੰਨ ਸੈਲਫ ਹੈਲਪ ਗਰੁੱਪਾਂ ਦੀ ਕੈਸ਼ ਕ੍ਰੈਡਿਟ ਲਿਮਟ 1 ਲੱਖ ਰੁਪਏ ਪ੍ਰਤੀ ਗਰੁੱਪ ਜਾਰੀ ਕੀਤੀ
ਜਲੰਧਰ, 18 ਸਤੰਬਰ (ਅਮਰਜੀਤ ਸਿੰਘ ਲਵਲਾ)
ਪੇਂਡੂ ਵਿਕਾਸ ‘ਤੇ ਪੰਚਾਇਤ ਵਿਭਾਗ ਅਧੀਨ ਜ਼ਿਲ੍ਹਾ ਜਲੰਧਰ ਵਿੱਚ ਚੱਲ ਰਹੀ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਪੀਐਸਆਰਐਲਐਮ ਸਕੀਮ ਤਹਿਤ ਪਿੰਡ ਭੂਦੀਆਂ ਬਲਾਕ ਭੋਗਪੁਰ ਦੇ ਚੱਲ ਰਹੇ ਤਿੰਨ ਸੈਲਫ ਹੈਲਪ ਗਰੁੱਪਾਂ ਦੀ ਅੱਜ ਕੈਸ਼ ਕ੍ਰੈਡਿਟ ਲਿਮਟ 1 ਲੱਖ ਰੁਪਏ ਪ੍ਰਤੀ ਗਰੁੱਪ ਜਾਰੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਸਕੀਮ ਦਾ ਉਦੇਸ਼ ਸਵੈ ਸਹਾਇਤ ਸਮੂਹਾਂ ਦੀਆਂ ਗਰੀਬ ਔਰਤਾਂ ਨੂੰ ਆਰਥਿਕ ਮਦਦ ਅਤੇ ਕਾਰਜਸ਼ੀਲ ਬਣਾਉਣ ਲਈ ਲੋੜੀਂਦੀ ਮਦਦ ਕਰਨਾ ਹੈ, ਜਿਸ ਸਦਕਾ ਇਨ੍ਹਾਂ ਗਰੀਬ ਔਰਤਾਂ ਨੂੰ ਰੋਜ਼ਗਾਰ ਪੈਦਾ ਕਰਨ ਲਈ ਆਰਥਿਕ ਸਹਾਇਤਾ ਪ੍ਰਾਪਤ ਹੋਵੇਗੀ ਅਤੇ ਪਿੰਡਾਂ ਦੀਆਂ ਇਨ੍ਹਾਂ ਔਰਤਾਂ ਅਤੇ ਇਨ੍ਹਾਂ ਪਰਿਵਾਰਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋ ਸਕੇਗਾ।
ਕੈਸ਼ ਕ੍ਰੈਡਿਟ ਲਿਮਟ ਪ੍ਰਾਪਤ ਕਰਨ ਵਾਲੇ ਸੈਲਫ਼ ਹੈਲਪ ਗਰੁੱਪਾਂ ਵਿੱਚ ਪਿੰਡ ਭੂੰਦੀਆਂ ਦੇ ਜੀਤ ਸੈਲਫ਼ ਹੈਲਪ ਗਰੁੱਪ, ਜੰਨਤ ਸੈਲਫ਼ ਹੈਲਪ ਗਰੁੱਪ, ਰਾਵੀ ਸੈਲਫ਼ ਹੈਲਪ ਗਰੁੱਪ ਸ਼ਾਮਲ ਹਨ। ਇਨ੍ਹਾਂ ਗਰੁੱਪਾਂ ਦੇ ਮੈਬਰਾਂ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ ਆਈਏਐਸ, ਬੀਡੀਪੀਓ ਸ੍ਰੀਮਤੀ ਮਨਜਿੰਦਰ ਕੌਰ, ਰਾਹੁਲ ਸਿੰਘ ਬਲਾਕ ਇੰਚਾਰਜ, ਰਣਬੀਰ ਸਿੰਘ ਸੀਏ ਅਤੇ ਪੀਐਸਆਰਐਲਐਮ ਸਕੀਮ ਅਧੀਨ ਆਉਂਦੇ ਸਮੁੱਚੇ ਅਧਿਕਾਰੀਆਂ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਹਾਇਤਾ ਸਦਕਾ ਉਨ੍ਹਾਂ ਨੂੰ ਆਤਮ ਨਿਰਭਰ ਬਣਨ ਅਤੇ ਆਪਣਾ ਸਮਾਜਿਕ ਤੇ ਆਰਥਿਕ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਮਦਦ ਮਿਲੇਗੀ।
ਅਖੀਰ ਵਿੱਚ ਮੈਂਬਰਾਂ ਵੱਲੋਂ ਕੈਨਰਾ ਬੈਂਕ ਬਹਿਰਾਮ ਭ੍ਰਿਸ਼ਟਾ ਦੇ ਏਜੀਐਮ, ਰਾਜੀਵ ਕੁਮਾਰ ਅਗਰਵਾਲ, ਬ੍ਰਾਂਚ ਮੈਨੇਜਰ ਗੁਲਸ਼ਨ ਕੁਮਾਰ ਅਤੇ ਲੋਨ ਅਫ਼ਸਰ ਜਗਮੀਤ ਸਿੰਘ ਦਾ ਧੰਨਵਾਦ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button
error: Content is protected !!