ActionChandigarhJalandharPunjab

ਪੰਜਾਬ ਸਰਕਾਰ ਦਾ ਐਕਸ਼ਨ, ਇਲਾਜ ਬੰਦ ਮਗਰੋਂ ਪੀਜੀਆਈ ਸਣੇ ਪੰਜਾਬ ਦੇ 920 ਸਰਕਾਰੀ ‘ਤੇ ਪ੍ਰਾਈਵੇਟ ਹਸਪਤਾਲਾਂ ਨੂੰ 85 ਕਰੋੜ ਕੀਤੇ ਜਾਰੀ

ਪੀਜੀਆਈ ਸਣੇ ਪੰਜਾਬ ਦੇ 920 ਸਰਕਾਰੀ ‘ਤੇ ਪ੍ਰਾਈਵੇਟ ਹਸਪਤਾਲਾਂ ਨੂੰ 85 ਕਰੋੜ ਕੀਤੇ ਜਾਰੀ
ਚੰਡੀਗੜ੍ਹ/ਫਤਹਿਗੜ੍ਹ ਸਾਹਿਬ (ਮਲਕੀਤ ਸਿੰਘ ਭਾਮੀਆਂ ਗਲੋਬਲ ਆਜਤੱਕ ਬਿਊਰੋ)
ਪੀਜੀਆਈ ਚੰਡੀਗੜ੍ਹ ‘ਚ ਅਯੂਸ਼ਮਾਨ ਸਕੀਮ ਤਹਿਤ ਪੰਜਾਬ ਦੇ ਹਸਪਤਾਲਾਂ ਵਿੱਚ ਇਲਾਜ ਬੰਦ ਹੋਣ ਮਗਰੋਂ ਪੰਜਾਬ ਸਰਕਾਰ ਨੇ ਬਕਾਇਆ ਫੰਡ ਜਾਰੀ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਹਸਪਤਾਲਾਂ ਨੂੰ 60 ਫੀਸਦੀ ਫੰਡ ਰਾਸ਼ੀ ਜਾਰੀ ਹੋ ਚੁੱਕੇ ਹਨ ਅਤੇ ਰਹਿੰਦਾ ਬਕਾਇਆ ਵੀ ਬਹੁਤ ਜਲਦੀ ਜਾਰੀ ਹੋ ਜਾਵੇਗਾ। ਮੀਡੀਆ ਰਿਪੋਰਟ ਸ਼ੇਆਰ ਕਰਦਿਆਂ “ਆਮ ਆਦਮੀ ਪਾਰਟੀ” ਨੇ ਟਵੀਟ ਕੀਤਾ ਹੈ ਕਿ ਮਾਨ ਸਰਕਾਰ ਨੇ ਆਯੂਸ਼ਮਾਨ ਸਕੀਮ ਤਹਿਤ ਪੀਜੀਆਈ ਸਮੇਤ ਪੰਜਾਬ ਦੇ 920 ਸਰਕਾਰੀ ‘ਤੇ ਪ੍ਰਾਈਵੇਟ ਹਸਪਤਾਲਾਂ ਨੂੰ 85 ਕਰੋੜ ਰੁਪਏ ਜਾਰੀ ਕੀਤੇ। ਹਸਪਤਾਲਾਂ ਨੂੰ 60 ਫੀਸਦੀ ਫੰਡ ਜਾਰੀ ਹੋ ਚੁਕੀ ਹੈ, ਰਹਿੰਦਾ ਬਕਾਇਆ ਵੀ ਬਹੁਤ ਜਲਦ ਜਾਰੀ ਹੋਵੇਗਾ। ਸੈਂਕੜੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਯੂਸ਼ਮਾਨ ਸਕੀਮ ਤਹਿਤ ਮਰੀਜ਼ਾਂ ਦਾ ਇਲਾਜ ਠੱਪ ! ਦੱਸ ਦਈਏ ਕਿ ਪੀਜੀਆਈ ਤੋਂ ਇਲਾਵਾ ਪੰਜਾਬ ਦੇ ਸੈਂਕੜੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਯੂਸ਼ਮਾਨ ਸਕੀਮ ਤਹਿਤ ਮਰੀਜ਼ਾਂ ਦਾ ਇਲਾਜ ਠੱਪ ਹੋ ਗਿਆ ਸੀ। ਇਸ ਸਕੀਮ ਵਾਲੇ ਗਰੀਬ ਤੇ ਪ੍ਰਾਈਵੇਟ ਮਰੀਜ਼ਾਂ ਲਈ ਪ੍ਰਾਈਵੇਟ ਹਸਪਤਾਲਾਂ ਨੇ ਬੂਹੇ ਬੰਦ ਕਰ ਲਏ ਸੀ। ਹਸਪਤਾਲਾਂ ਦੀ ਕਰੀਬ 260 ਕਰੋੜ ਫੀਸਦੀ ਜਾਰੀ ਨਹੀਂ ਕੀਤੀ ਗਈ ਸੀ। ਜਿਸ ਤਹਿਤ ਪੰਜਾਬ ਦੇ 500 ਪ੍ਰਾਈਵੇਟ ਹਸਪਤਾਲਾਂ ਨੇ ਮਰੀਜ਼ਾਂ ਨੂੰ ਇਸ ਸਕੀਮ ਤਹਿਤ ਇਲਾਜ ਦੇਣਾ ਬੰਦ ਕਰ ਦਿੱਤਾ ਸੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!