Punjab

ਪੰਜਾਬ ਸਰਕਾਰ ਦਾ ਫਤਿਹ ਕਿੱਟ ਘਪਲਾ ਬੇਨਕਾਬ–ਆਪ ਪਾਰਟੀ

ਪੰਜਾਬ ਸਰਕਾਰ ਵੱਲੋਂ ਪਹਿਲੇ ਟੈਂਡਰ 'ਚ 837 ਰੁਪਏ 'ਚ ਮਿਲ ਰਹੀ ਫ਼ਤਹਿ ਕਿੱਟ ਤੀਸਰੇ ਟੈਂਡਰ 'ਚ ਕਰ ਦਿੱਤੀ 1338 ਰੁਪਏ

ਸੁਭਾਸ਼ ਸ਼ਰਮਾ ਨੇ ਕਿਹਾ ਪੰਜਾਬ ਸਰਕਾਰ ਦੇ ਘੋਟਾਲੇ ਦਿਨ ਬਦਿਨ ਉਜਾਗਰ ਹੋ ਰਹੇ
ਜਲੰਧਰ (ਗਲੋਬਲ ਅਾਜਤੱਕ, ਅਮਰਜੀਤ ਸਿੰਘ ਲਵਲਾ)
ਆਮ ਆਦਮੀ ਪਾਰਟੀ ਜਲੰਧਰ ਇਕਾਈ ਨੇ ਮਾਡਲ ਟਾਊਨ ਸਥਿਤ ਦਫ਼ਤਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ, ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਰਾਜਵਿੰਦਰ ਕੌਰ, ਦਿਹਾਤੀ ਪ੍ਰਧਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਜ਼ਿਲ੍ਹਾ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਘੁਟਾਲਿਆਂ ਦਿਨ ਬਦਿਨ ਉਜਾਗਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ 837 ਰੁਪਏ ਵਿੱਚ ਫਤਿਹ ਕਿੱਟ ਖਰੀਦੀਅਾਂ। 3 ਅਪ੍ਰੈਲ 2021 ਨੂੰ 940 ਰੁਪਏ ਵਿੱਚ ਖਰੀਦੀਅਾਂ,ਫੇਰ 20 ਅਪ੍ਰੈਲ 2021 ਨੂੰ ਦੂਸਰਾ ਟੈਂਡਰ ਲਗਾਇਆ ਗਿਆ ਜਿਸ ਵਿਚ ਇਕ ਕਿੱਟ ਦੀ ਕੀਮਤ 1226 ਰੁਪਏ ਲਗਾਈ ਗਈ ‘ਤੇ ਗਰੇਡ ਵੇ ਨਾਮਕ ਕੰਪਨੀ ਨੂੰ 50 ਹਜ਼ਾਰ ਕਿੱਟਾਂ ਦਾ ਟੈਂਡਰ ਦੇ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕੰਪਨੀ ਕੋਲ ਮੈਡੀਕਲ ਲਾਇਸੈਂਸ ਵੀ ਨਹੀਂ ਹੈ।
ਫਿਰ 7 ਮਈ 2021 ਨੂੰ ਤੀਸਰਾ ਟੈਂਡਰ ਲਗਾਇਆ ਗਿਆ ਜਿਸ ਵਿਚ 150,000 ਕਿੱਟਾਂ ਲਈ 1338 ਰੁਪਏ ਕੀਮਤ ਕਹੀ ਗਈ ਪਹਿਲੇ ਟੈਂਡਰ ਵਿਚ 837 ਰੁਪਏ ਮਿਲ ਰਹੀ ਫ਼ਤਿਹ ਕਿੱਟ ਤੀਸਰੇ ਟੈਂਡਰ ‘ਚ 1338 ਰੁਪਏ ਹੋ ਗਈ। ਇਸ ਤਰ੍ਹਾਂ 500 ਰੁਪਏ ਜ਼ਿਆਦਾ ਮਹਿੰਗੀ ਕਿੱਟ ਲਈ ਗਈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਰਕਾਰ ਦੀਆਂ ਨੀਤੀਆਂ ‘ਚ ਖੋਟ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀਆਂ ਸਰਕਾਰੀ ਸੇਵਾਵਾਂ ਵਿੱਚ ਘਪਲੇ ਕਰ ਕੇ ਪ੍ਰਧਾਨ ਮੰਤਰੀ ਮੋਦੀ ਦੀ ਆਪਦਾ ‘ਚ ਮੌਕਾਪ੍ਰਸਤ ਵਾਲੀ ਨੀਤੀ ਦੀ ਪਾਲਣਾ ਕਰ ਰਹੇ ਹਨ।
ਹੁਣ ਸਰਕਾਰ ਨੂੰ ਰਾਸ਼ਟਰੀ ਸਿਹਤ ਮਿਸ਼ਨ ਦੇ ਡਾਇਰੈਕਟਰ (ਵਿੱਤ) ਨੀਰਜ ਸਿੰਗਲਾ ਜਿਨ੍ਹਾਂ ਨੂੰ ਕੋਰੋਨਾ ਨਾਲ ਸੰਬੰਧਿਤ ਦਵਾਈਆਂ ਅਤੇ ਹੋਰ ਉਪਕਰਨ ਖਰੀਦਣ ਦਾ ਅਧਿਕਾਰ ਸੀ, ਅਤੇ ਨਾਲ ਹੀ ਫਤਿਹ ਕਿੱਟ ਖ਼ਰੀਦਣ ਲਈ ਟੈਂਡਰ ਪਾਸ ਕੀਤਾ ਸੀ, ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਨੀਰਜ ਸਿੰਗਲਾ ਨੂੰ ਉਨ੍ਹਾਂ ਨੇ ਅਹੁਦੇ ਤੋਂ ਹਟਾਏ ਜਾਣ ਨਾਲ ਇਹ ਵੀ ਸਾਫ਼ ਹੋ ਗਿਆ ਹੈ ਕਿ ਸਰਕਾਰ ਖੁਦ ਮੰਨਦੀ ਹੈ ਕਿ ਫਤਿਹ ਕਿੱਟਾਂ ਦੀ ਖਰੀਦ ਵਿੱਚ ਘੁਟਾਲਾ ਹੋਇਆ। ਨੀਰਜ ਸਿੰਗਲਾ ਦੇ ਸਮੇਂ ਸਮੇਂ ‘ਤੇ ਇਲਜ਼ਾਮ ਲੱਗਦੇ ਰਹੇ ਹਨ ਕਿ ਉਹ ਸਰਕਾਰ ਦੇ ਨੇੜੇ ਹੁੰਦੇ ਹੋਏ ਕਈ ਤਰ੍ਹਾਂ ਦੇ ਭ੍ਰਿਸ਼ਟਾਚਾਰ ਕੰਮਾਂ ਵਿਚ ਸ਼ਾਮਲ ਰਿਹਾ ਹੈ।
ਰਾਜਵਿੰਦਰ ਕੌਰ ਮਹਿਲਾ ਵਿੰਗ ਪੰਜਾਬ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਸਾਰੇ ਘੁਟਾਲਿਆਂ ਦੇ ਮੁਖੀ ਹਨ ਅਤੇ ਆਮ ਜਨਤਾ ਨੂੰ ਝੂਠ ਬੋਲਣ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਤ ਹਾਸਲ ਹੈ। ਕੈਪਟਨ ਅਮਰਿੰਦਰ ਸਿੰਘ ਜਗ੍ਹਾ ਜਗ੍ਹਾ ਆਪਣੇ ਝੂਠੇ ਬੋਰਡ ਲਗਾ ਕੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਉਹ 5 ਰੁਪਏ ਯੂਨਿਟ ਬਿਜਲੀ ਦੇ ਰਹੇ ਹਨ ‘ਤੇ 9604 ਸਮਾਰਟ ਸਕੂਲ ਤਿਆਰ ਕੀਤੇ ਹਨ ‘ਤੇ ਲੱਖਾਂ ਲੋਕਾਂ ਨੂੰ ਨੌਕਰੀ ਦੇਣ ਦਾ ਝੂਠਾ ਵਾਅਦਾ ਕਰ ਰਹੇ ਹਨ ਅਤੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਹਜ਼ਾਰਾਂ ਦੀ ਗਿਣਤੀ ‘ਚ ਤਸਕਰਾਂ ਨੂੰ ਫੜ ਲੈਣ ਦਾ ਦਾਅਵਾ ਕਰ ਰਹੇ ਹਨ।
ਜਦਕਿ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ‘ਤੇ ਉਨ੍ਹਾਂ ਦੇ ਮੰਤਰੀਆਂ ਨੇ ਘਪਲਿਆਂ ਤੋਂ ਇਲਾਵਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦੇਣ ਇਸ ਮੌਕੇ ਜ਼ਿਲਾ ਮੀਡੀਆ ਇੰਚਾਰਜ ਤਰਨਦੀਪ ਸਿੰਘ ਵੀ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!