
ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ‘ਆਕਸੀਜਨ ਐਕਸਪ੍ਰੈਸ’ ਤਰਲ ਮੈਡੀਕਲ ਆਕਸੀਜਨ ਲੈ ਕੇ ਫਿਲੌਰ ਪੁੱਜੀ
ਤਰਲ ਮੈਡੀਕਲ ਆਕਸੀਜਨ ਦੀ ਇਹ ਖੇਪ ਕੋਵਿਡ ਵਿਰੁੱਧ ਲੜਾਈ ’ਚ ਨਿਭਾਏਗੀ ਨਿਰਣਾਇਕ ਭੂਮਿਕਾ–ਐਮਪੀ ਚੌਧਰੀ ਸੰਤੋਖ ਸਿੰਘ ‘ਤੇ ਡਿਪਟੀ ਕਮਿਸ਼ਨਰ
ਫਿਲੌਰ/ਜਲੰਧਰ (ਅਮਰਜੀਤ ਸਿੰਘ ਲਵਲਾ ਗਲੋਬਲ ਆਜਤੱਕ)
ਪੰਜਾਬ ਸਰਕਾਰ ਵਲੋਂ ਲੋੜਵੰਦ ਲੋਕਾਂ ਲਈ ਤਰਲ ਮੈਡੀਕਲ ਆਕਸੀਜਨ ਗੈਸ ਨੂੰ ਨਿਰਵਿਘਨ ‘ਤੇ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ, ਯਤਨਾਂ ਨੂੰ ਉਦੋਂ ਸਫ਼ਲਤਾ ਮਿਲੀ ਜਦੋਂ 40 ਮੀਟਰਿਕ ਟਨ ਆਕਸੀਜਨ ਨਾਲ ਭਰੀ ‘ਆਕਸੀਜਨ ਐਕਪ੍ਰੈਸ’ ਰੇਲ ਗੱਡੀ ਦਾ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਡਿਪਟੀ ਕਮਿਸ਼ਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਪੁੱਜਣ ‘ਤੇ ਸਵਾਗਤ ਕੀਤਾ ਗਿਆ।
ਅੱਜ ਦੇ ਦਿਨ ਨੂੰ ਅਹਿਮ ਕਰਾਰ ਦਿੰਦਿਆਂ ਮੈਂਬਰ ਪਾਰਲੀਮੈਂਟ ‘ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ 40 ਮੀਟਰਿਕ ਟਨ ਗੈਸ ਦਾ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚੋਂ 20 ਮੀਟਰਿਕ ਟਨ ਆਕਸੀਜਨ ਜਲੰਧਰ ਜ਼ਿਲ੍ਹੇ ਲਈ ਹੈ। ਜਦਕਿ ਬਾਕੀ ਰਹਿੰਦਾ ਸਟਾਕ ਅੰਮ੍ਰਿਤਸਰ, ਪਠਾਨਕੋਟ, ਅਤੇ ਹੁਸ਼ਿਆਰਪੁਰ, ਲੋਹੀਆਂ, ਵਿੱਚ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਮੁਕਾਬਲਾ ਕਰਨ ਲਈ ਆਕਸੀਜਨ ਮੁਢੱਲੇ ਹਥਿਆਰਾਂ ਵਿਚੋਂ ਇਕ ਹੈ। ‘ਤੇ ਇਸ ਦੀ ਨਿਯਮਤ ਤੌਰ ‘ਤੇ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਦੋਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਬੋਕਾਰੋ ਤੋਂ 40 ਮੀਟਰਿਕ ਟਨ ਦੀ ਪਹਿਲੀ ‘ਆਕਸੀਜਨ ਐਕਸਪ੍ਰੈਸ’ ਰਵਾਨਾ ਹੋ ਸਕੀ। ਜਿਥੇ ਪੰਜਾਬ ਦਾ 80 ਮੀਟਰਿਕ ਟਨ ਕੋਟਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚੋਂ 40 ਮੀਟਰਿਕ ਟਨ ਆਕਸੀਜਨ ਜਲੰਧਰ ਨੂੰ ਅਲਾਟ ਕੀਤੀ ਗਈ ਹੈ।
ਲੋਕ ਸਭਾ ਮੈਂਬਰ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਹਾਂਮਾਰੀ ਕਾਰਨ ਵੱਧ ਰਹੇ ਕੇਸਾਂ ਕਰਕੇ ਆਕਸੀਜਨ ਦੀ ਕਮੀ ਆਈ, ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਹਵਾਈ ਅਤੇ ਸੜਕੀ ਰਾਸਤੇ ਰਾਹੀਂ ਵਾਹਨਾਂ ਨੂੰ ਇਨਾਂ ਪਲਾਂਟਾਂ ਵਿੱਚ ਗੈਸ ਭਰਨ ਲਈ ਭੇਜਿਆ ਜਾ ਰਿਹਾ ਸੀ। ਜਿਨਾ ਨੂੰ ਵਾਪਸ ਆਉਣ ਲੱਗਿਆਂ 5 ਤੋਂ 6 ਦਿਨਾਂ ਦਾ ਸਮਾਂ ਲੱਗ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਲੋਕ ਹਿੱਤ ਨੂੰ ਦੇਖਦਿਆਂ ਹੋਇਆਂ, ਪੰਜਾਬ ਸਰਕਾਰ ਵਲੋਂ ਭਾਰਤੀ ਰੇਲਵੇ ਦਾ ਸਹਿਯੋਗ ਲੈਂਦਿਆਂ ‘ਆਕਸੀਜਨ ਐਕਸਪ੍ਰੈਸ’ ਸ਼ੁਰੂ ਕੀਤੀ ਗਈ। ਜਿਸ ਨੂੰ ਦੱਪਰ (ਐਸਏਐਸ ਨਗਰ) ਤੋਂ ਬੋਕਾਰੋ ਲਈ ਰਵਾਨਾ ਕੀਤਾ ਗਿਆ। ਦੋਵਾਂ ਨੇ ਦੱਸਿਆ ਕਿ ਮਾਰਕਫ਼ੈਡ ਇਸ ਸਪਲਾਈ ਲਈ ਨੋਡਲ ਏਜੰਸੀ ਬਣਾਇਆ ਗਈਆਂ, ਅਤੇ ਇਸ ਵਲੋਂ ਰੇਲਵੇ ਦੇ ਸਹਿਯੋਗ ਨਾਲ ਆਕਸੀਜਨ ਐਕਸਪ੍ਰੈਸ ਨੂੰ ਚਲਾਇਆ ਗਿਆ।
ਮੈਂਬਰ ਪਾਰਲੀਮੈਂਟ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਥੋਂ ਹੁਣ ਆਕਸੀਜਨ ਦੇ ਟੈਂਕਰਾਂ ਨੂੰ ਵਾਹਨਾਂ ’ਤੇ ਤਬਦੀਲ ਕੀਤਾ ਜਾਵੇਗਾ। ਅਤੇ ਫਿਰ ਇਸ ਤੋਂ ਬਾਅਦ ਟੈਂਕਰ ਖਾਲੀ ਹੋਣ ‘ਤੇ ਅਗਾਊਂ ਸਪਲਾਈ ਲਈ ਜਲੰਧਰ ਦੇ ਆਕਸੀਜਨ ਪਲਾਂਟ ਜਾਣਗੇ। ਉਨ੍ਹਾਂ ਕਿਹਾ ਕਿ ਖ਼ਾਲੀ ਹੋਣ ਉਪਰੰਤ ਟੈਂਕਰਾਂ ਨੂੰ ਦੁਬਾਰਾ ਭਰਨ ਲਈ ਵਾਪਿਸ ਆਕਸੀਜਨ ਐਕਸਪ੍ਰੈਸ ’ਤੇ ਲੱਦਿਆ ਜਾਵੇਗਾ। ਦੋਵਾਂ ਨੇ ਦੱਸਿਆ ਕਿ ਟੈਂਕਰਾਂ ਨੂੰ ਜਲਦੀ ਖ਼ਾਲੀ ਕਰਨ ‘ਤੇ ਦੁਬਾਰਾ ਵਾਪਿਸ ਰੇਲ ਗੱਡੀ ’ਤੇ ਲੋਡ ਕਰਨ ਲਈ ਪਹਿਲਾਂ ਹੀ ਪੁਖ਼ਤਾ ਪ੍ਰਬੰਧਾਂ ਨੂੰ ਨੇਪਰੇ ਚਾੜਦੇ ਹੋਏ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਹੈ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਵਨੀਤ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ।



