AgricultureJalandharPunjab

ਪੰਜਾਬ ਸਰਕਾਰ ਨਹਿਰਾ, ਸੂਏ ਆਦਿ ਦੀ ਖੁਲ੍ਹਵਾਈ ਕਰਵਾਕੇ ਪਾਣੀ ਖੇਤਾ ਤੱਕ ਪਹੁੰਚਦਾ ਕਰੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ

*ਸਰਕਾਰ ਕਿਸਾਨਾ ਨੂੰ ਝੋਨੇ ‘ਤੇ ਕਣਕ ਦੇ ਫਸਲੀ ਚੱਕਰ ਵਿੱਚੋ ਬਾਹਰ ਕਰਨ ਲਈ ਸਾਰੀਆ ਫਸਲਾ ‘ਤੇ ਸਰਕਾਰੀ ਖਰੀਦ ਦਾ ਕਨੂੰਨ ਬਣਾਵੇ*                                                                          ਜਲੰਧਰ *ਗਲੋਬਲ ਆਜਤੱਕ*

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ)ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ, ਜਿਲ੍ਹਾ  ਜਲੰਧਰ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਜਿਲਾ ਸਕੱਤਰ ਗੁਰਮੇਲ ਸਿੰਘ ਰੇੜਵਾਂ, ਨੇ ਪੱਤਰਕਾਰਾ ਨੂੰ ਪ੍ਰੈੱਸ ਨੋਟ ਜਾਰੀ ਕਰਦਿਆ ਜਾਣਕਾਰੀ ਸਾਂਝੀ ਕੀਤੀ ਕੀ ਪੰਜਾਬ ਦੇ ਲੋਕ ਨਹਿਰਾ, ਸੂਇਆ ਵਿੱਚ ਪਾਣੀ ਦੇਖਣ ਨੂੰ ਤਰਸ ਰਹੇ ਹਨ ਖਲਵਾਈ ਨਾ ਹੋਣ ਕਰਕੇ ਨਹਿਰਾ, ਸੂਏ ਆਦਿ ਥਾਵਾਂ ਨੂੰ ਲੋਕਾ ਨੇ ਆਪਣੀ ਜਮੀਨ ਨਾਲ ਮਿਲਾ ਕੇ ਕਬਜੇ ਕੀਤੇ ਹੋਏ ਹਨ ਜਿਸ ਦੀ ਉਦਾਹਰਣ ਸ਼ਾਹਕੋਟ ਏਰੀਏ ਦੇ ਪਿੰਡਾਂ ਤੋ ਲਈ ਜਾ ਸਕਦੀ ਹੈ। ਕਿਸਾਨ ਆਗੂਆ ਨੇ ਕਿਹਾ ਹੁਣ ਸੂਏ ਨਹਿਰਾ ਵਿਚ ਪਾਣੀ ਦੇਖਣ ਨੂੰ ਨਹੀ ਮਿਲਦਾ ਪਰ ਬਰਸਾਤੀ ਮੌਸਮ ਵਿੱਚ ਜਦੋ ਪਾਣੀ ਆਉਦਾ ਹੈ ‘ਤੇ ਕਿਸਾਨਾ ਦੀਆ ਖੜੀਆ ਫਸਲਾ ਖਰਾਬ ਕਰ ਜਾਂਦਾ ਹੈ ਕਿਉ ਕਿ ਸੂਏ, ਨਹਿਰਾ ਵਿਚ ਖਾਹ, ਦਰੱਖਤ, ਬੂਟੀ ਆਦਿ ਨਾਲ ਬੰਦ ਹੋਏ ਹਨ ਅਤੇ ਖਲਵਾਈ ਨਾ ਹੋਣ ਕਰਕੇ ਟੁਟੇ ਹੋਏ ਹਨ ਕਿਸਾਨ ਆਗੂਆ ਨੇ ਪੰਜਾਬ ਸਰਕਾਰ ਤੋ ਮੰਗ ਕਰਦੇ ਕਿਹਾ ਕੇ ਪੰਜਾਬ ਅੰਦਰ ਬਿਜਲੀ ਨੂੰ ਲੈ ਕੇ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਬਿਜਲੀ ਦੀ ਸਪਲਾਈ ਪੂਰੀ ਕਰਨ ਅਤੇ ਕਿਸਾਨਾ ਨੂੰ ਝੋਨੇ ਦੀ ਫਸਲ ਦੀ ਬਜਾਈ ਕਰਨ ਲਈ ਨਹਿਰੀ ਪਾਣੀ ਦੀ ਲੋੜ ਹੈ। ਇਸ ਲਈ ਪੰਜਾਬ ਸਰਕਾਰ ਸੂਏ, ਨਹਿਰਾ ਦੀ ਖਲਵਾਈ ਕਰਕੇ ਪਾਣੀ ਟੈਲਾਂ ਤੱਕ ਪਹੁੰਚਦਾ ਕਰੇ, ਕਿਸਾਨ ਆਗੂਆ ਨੇ ਕਿਹਾ ਝੋਨਾ ਕਣਕ ਪੰਜਾਬ ਦੀ ਫਸਲ ਨਹੀ ਹੈ ਪਰ ਕਿਸਾਨਾ ਕੋਲ ਕੋਈ ਬਦਵਲਾਂ ਪ੍ਰਬੰਧ ਨਹੀ ਹੈ ਇਸ ਲ਼ਈ ਪੰਜਾਬ ਸਰਕਾਰ ਕੇਰਲਾ ਸਰਕਾਰ ਵਾਗ ਸਾਰੀਆ ਫਸਲਾ ‘ਤੇ ਐੱਮਐੱਸਪੀ ਗਾਰੰਟੀ ਕਨੂੰਨ ਬਣਾਵੇ ਕੀ ਕਿਸਾਨ ਦੂਸਰੀਆ ਫਸਲਾ ਦੀ ਬਜਾਈ ਕਰ ਸਕਣ ‘ਤੇ ਉਨਾ ਨੂੰ ਮੁਸ਼ਕਿਲਾ ਦਾ ਸਾਹਮਣਾ ਨਾ ਕਰਨਾ ਪਵੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕੀ ਨਹਿਰਾ ਸੂਏ ਆਦਿ ਦੀ ਖਲਵਾਈ ਸਬੰਧੀ ਲਗਾਤਾਰ ਮੰਗ ਪੱਤਰ ਪੰਜਾਬ ਸਰਕਾਰ ਅਤੇ ਨਹਿਰ ਮਹਿਕਮੇ, ਜਿਲ੍ਹੇ ਦੇ ਹੈਡਕੁਆਰਟਰਾ ਨੂੰ ਭੇਜ ਚੁੱਕੇ ਹਨ, ਪਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਧਿਆਨ ਨਹੀ ਦੇ ਰਹੀ ਇਸ ਦੇ ਨਾਲ ਜਥੇਬੰਦੀ ਵੱਲੋ ਐਲਾਨ ਕੀਤਾ ਕੇ 10 ਜੂਨ ਤੋ ਲੱਗਣ ਵਾਲਾ ਝੋਨਾ ਸਰਕਾਰ ਨੂੰ ਜਬਰੀ ਵਾਹੁਣ ਨਹੀ ਦਿੱਤਾ ਜਾਵੇਗਾ ਇਸ ਲਈ ਪੰਜਾਬ ਸਰਕਾਰ ਆਪਣੇ ਫੈਸਲਾ ਵਾਪਸ ਲਵੇ ਅਤੇ ਅੱਜ ਤੋ ਹੀ ਮੋਟਰਾ ਦੀ ਸਪਲਾਈ 12 ਘੰਟੇ ਯੁਕੀਨੀ ਬਣਾਵੇ ਜੇਕਰ ਪੰਜਾਬ ਸਰਕਾਰ ਨੇ ਕਿਸਾਨਾ ਦੀ ਸਾਰ ਨਾ ਲਈ ਤੇ ਪੰਜਾਬ ਦੇ ਲੋਕ ਸੰਘਰਸ਼ ਲਈ ਸੜਕਾ ‘ਤੇ ਆਉਣ ਲਈ ਮਜਬੂਰ ਹੋਣਗੇ, ਇਸ ਮੋਕੇ ‘ਤੇ ਨਿਰਮਲ ਸਿੰਘ ਢੰਡੋਵਾਲ, ਪ੍ਰਧਾਨ ਤਲਵੰਡੀ ਸੰਘੇੜਾ ਜ਼ੋਨ, ਜਿਲ੍ਹਾ  ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ, ਜਿਲ੍ਹਾ ਮੀਤ ਸਕੱਤਰ ਜਰਨੇਲ ਸਿੰਘ ਰਾਮੇ, ਸੀ.ਮੀ. ਪ੍ਰਧਾਨ ਰਜਿੰਦਰ ਸਿੰਘ ਨੰਗਲਅੰਬੀਆਂ, ਰਣਜੀਤ ਸਿੰਘ ਬੱਲਨੋ, ਜਗਦੀਸ਼ਪਾਲ ਸਿੰਘ ਚੱਕਬਾਹਮਣੀਆਂ, ਮੇਜਰ ਸਿੰਘ ਪੱਡਾ, ਵੱਸਣ ਸਿੰਘ ਕੋਠਾ ਆਦਿ ਹਾਜ਼ਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!