Punjab

ਪੰਜਾਬ ਸਰਕਾਰ ਵੱਲੋਂ ਕਵਿੱਡ 19 ਦੇ ਕੋਰੋਨਾ ਵੈਕਸਿਨ ਟੀਕਾਕਰਨ ਦਾ ਕੈਂਪ ਵਾਰਡ ਨੰਬਰ 16 ਵਿੱਚ ਲਗਾਇਆ- ਕੌਂਸਲਰ ਮਨਮੋਹਣ ਸਿੰਘ

ਪੰਜਾਬ ਸਰਕਾਰ ਵੱਲੋਂ ਕਵਿੱਡ 19 ਦੇ ਕੋਰੋਨਾ ਵੈਕਸਿਨ ਟੀਕਾਕਰਨ ਦਾ ਕੈਂਪ ਵਾਰਡ ਨੰਬਰ 16 ਵਿੱਚ ਲਗਾਇਆ-
ਕੌਂਸਲਰ ਮਨਮੋਹਣ ਸਿੰਘ
ਜਲੰਧਰ ( ਇੰਦਰਜੀਤ ਸਿੰਘ ਲਵਲਾ )
ਵਾਰਡ ਨੰਬਰ 16 ਵਿੱਚ ਕੋਰੋਨਾ ਵੈਕਸਿਨ ਦਾ ਕੈਂਪ ਕੌਂਸਲਰ ਮਨਮੋਹਣ ਸਿੰਘ ਰਾਜੂ ਦੀ ਨਿਗਰਾਨੀ ਹੇਠ ਲਗਾਇਆ ਗਿਆ, ਇਸ ਵਿੱਚ ਲਗਪਗ 100 ਲੋਕਾਂ ਨੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ। ਇਸ ਮੌਕੇ ਤੇ ਸਿਵਲ ਹਸਪਤਾਲ ਦੇ ਡਾ.ਕ੍ਰਿਸ਼ਨ ਕੁਮਾਰ ਵੱਲੋਂ ਕੌਂਸਲਰ ਮਨਮੋਹਨ ਸਿੰਘ ਰਾਜੂ ਦੀ ਮੰਗ ਤੇ ਉਲੀਕਿਆ ਗਿਆ, ਇਸ ਮੌਕੇ ਤੇ ਸਿਵਲ ਹਸਪਤਾਲ ਦੇ ਡਾ. ਇੰਦੂ ਅਤੇ ਚਰਨਜੀਤ ਕੌਰ, ਨੇ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਇਸ ਮੌਕੇ ਤੇ ਸਭ ਤੋਂ ਪਹਿਲਾਂ ਮਨਮੋਹਨ ਸਿੰਘ ਰਾਜੂ ਨੇ ਟੀਕਾ ਲਗਵਾਇਆ ‘ਤੇ ਲੋਕਾਂ ਨੂੰ ਟੀਕਾ ਲਗਾਉਣ ਲਈ ਤਿਆਰ ਕੀਤਾ, ਇਸ ਮੌਕੇ ਤੇ ਆਏ ਲੋਕਾਂ ਨੂੰ ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਸਰਕਾਰ ਵੱਲੋਂ ਕਰੋਨਾ ਨੂੰ ਰੋਕਣ ਵਾਸਤੇ ਜੋ ਵੀ ਗਾਈਡ ਲਾਈਨ ਆਉਂਦੀ ਹੈ, ਉਸ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਅਤੇ ਵੈਕਸੀਨ ਪ੍ਰਤੀ ਗ਼ਲਤ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ। ਤਾਂ ਹੀ ਅਸੀਂ ਕੋਰੋਨਾ ਨੂੰ ਮਾਤ ਦੇ ਕੇ ਅੱਗੇ ਵਧ ਸਕਾਂਗੇ, ‘ਤੇ ਜਲਦੀ ਹੀ ਇਕ ਹੋਰ ਵੈਕਸੀਨ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਤੇ ਮੱਖਣ ਸਿੰਘ ਨੰਬਰਦਾਰ, ਰੋਸ਼ਨ ਲਾਲ ਸੈਣੀ, ਅਮਰਜੀਤ ਸਿੰਘ ਰੱਖੀ, ਬਲਵੀਰ ਚੰਦ ਜਸਬੀਰ ਟਿੰਕੂ, ਨੇ ਵੀ ਟੀਕਾ ਲਗਵਾਇਆ ਇੱਥੇ ਹੋਰ ਕਈ ਲੋਕਾਂ ਨੇ ਇਸ ਟੀਕਾਕਰਨ ਕੈਂਪ ਦਾ ਲਾਭ ਉਠਾਇਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!