AgricultureJalandharPunjab

ਫਾਲ ਆਰਮੀ ਵਰਮ ਦੇ ਹਮਲੇ ਬਾਰੇ ਸੁਚੇਤ ਹੋਣ ਦੀ ਜਰੂਰਤ—ਡਾ. ਸੁਰਿੰਦਰ ਸਿੰਘ

*ਜ਼ਿਲ੍ਹਾ ਪੇਸਟ ਸਰਵਿਲੈਂਸ ਦੀ ਮੀਟਿੰਗ ਦੀ ਪ੍ਰਧਾਨਗੀ ਡਾ. ਸੁਰਿੰਦਰ ਸਿੰਘ ਨੇ ਕੀਤੀ*
ਜਲੰਧਰ *ਗਲੋਬਲ ਆਜਤੱਕ*
ਜ਼ਿਲ੍ਹਾ ਪੋਸਟ ਸਰਵੈਲੇਂਸ ਕਮੇਟੀ ਦੀ ਮੀਟਿੰਗ ਕੀਤੀ ਗਈ ਮੱਕੀ ਬੀਜਣ ਵਾਲੇ ਕਿਸਾਨ ਵੀਰਾਂ ਨੂੰ ਫਾਲ ਆਰਮੀ ਵਰਮ ਦੇ ਹਮਲੇ ਬਾਰੇ ਸੁਚੇਤ ਹੋਣ ਦੀ ਜਰੂਰਤ-ਡਾ ਸੁਰਿੰਦਰ ਸਿੰਘ, ਡਾ. ਅਮਰੀਕ, ਜਿਲ੍ਹਾ ਪੈਸਟ ਸਰਵੇਲੈਂਸ ਦੀ ਮੀਟਿੰਗ ਦੀ ਪ੍ਰਧਾਨਗੀ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਵੱਲੋਂ ਕੀਤੀ ਗਈ। ਇਸ ਮੀਟਿੰਗ ਵਿੱਚ ਡਾ. ਸੰਜੀਵ ਕਟਾਰੀਆ ਡਿਪਟੀ ਡਾਇਰੈਕਟਰ ਕੇ ਵੀਕੇ ਨੂਰਮਹਿਲ, ਡਾ. ਰਣਬੀਰ ਸਿੰਘ ਪਲਾਂਟ ਪ੍ਰੋਟੋਕਸ਼ਨ ਅਫਸਰ ਸੈਂਟਰਲ ਇੰਟੇਗਰੇਟਿੰਡ ਪੋਸਟ ਮੈਨੇਜਮੈਂਟ ਸੈਂਟਰ ਜਲੰਧਰ, ਡਾ. ਸੁਖਬੀਰ ਸਿੰਘ ਬਾਗਬਾਨੀ ਵਿਕਾਸ ਅਫਸਰ, ਡਾ. ਸੁਰਜੀਤ ਸਿੰਘ ਸਹਾਇਕ ਪੌਦਾ ਸੁਰਖਿਆ ਅਫਸਰ ਸਿੰਘ, ਡਾ. ਅਨੀਸ਼ ਚੰਦਰ ਅਤੇ ਡਾ. ਮੀਨਾਕਸ਼ੀ ਕੋਸ਼ਲ ਖੇਤੀਬਾੜੀ ਵਿਕਾਸ ਅਫਸਰ ਵੱਲੋ ਸ਼ਮੂਲੀਅਤ ਕੀਤੀ ਗਈ।ਮੀਟਿੰਗ ਵਿੱਚ ਡਾ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਜ਼ਿਲੇ ਵਿੱਚ ਜਿਥੇ ਮੱਕੀ ਦੀ ਬੀਜਾਈ ਲੇਟ ਕੀਤੀ ਗਈ ਹੈ ਉਹਨਾ ਕਿਸਾਨਾ ਨੂੰ ਮੱਕੀ ਦੀ ਫਸਲ ਤੇ ਫਾਲ ਆਰਮੀ ਵਰਮ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਦੀ ਜਰੂਰਤ ਹੈ। ਉਹਨਾ ਕਿਹਾ ਕਿ ਵਿਭਾਗ ਪਾਸ ਢਾਂਚੇ ਦਾ 390 ਕੁਇੰਟਲ ਬੀਜ ਰੂਪ 2000 ਪ੍ਰਤੀ ਕੁਇੰਟਲ ਸਬਸਿਡੀ ਤੇ ਪੁੱਜ ਰਿਹਾ ਹੈ ਉਹਨਾ ਦੱਸਿਆ ਕਿ ਝੋਨੇ ਦੀ ਲਵਾਈ ਤੋਂ ਪਹਿਲਾਂ 6-8 ਹਫਤੇ ਦੀ ਢਾਂਚੇ ਜਾਂ ਸਣ ਦੀ ਫਸਲ ਨੂੰ ਜ਼ਮੀਨ ਵਿੱਚ ਦਬਾਅ ਦੇਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਦੂਣ ਸਵਾਈ ਹੋ ਸਕਦੀ ਹੈ। ਡਾ. ਸਿੰਘ ਨੇ ਮੀਟਿੰਗ ਵਿੱਚ ਝੋਨੇ ਦੀ ਸਿੱਧੀ ਬੀਜਾਈ ਲਈ ਸਫਲ ਕਿਸਾਨਾ ਦੀਆਂ ਕਹਾਣੀਆਂ ਨੂੰ ਦੂਜੇ ਕਿਸਾਨਾ ਤੱਕ ਪੁੱਜਦਾ ਕਰਨ ਲਈ ਵੀ ਸਭ ਨੂੰ ਕੋਸ਼ਿਸ਼ ਕਰਨ ਲਈ ਆਖਿਆ। ਡਾ. ਸੰਜੀਵ ਕਟਾਰੀਆ ਡਿਪਟੀ ਡਾਇਰੈਕਟਰ ਕੇ ਵੀ ਕੇ ਨੂਰਮਹਿਲ ਅਤੇ ਕੀਟ ਵਿਗਿਆਨੀ ਨੇ ਜਾਣਕਰੀ ਦਿੰਦੇ ਹੋਏ ਮੱਕੀ ਦੀ ਫਸਲ ਤੇ ਫਾਲ ਆਰਮੀ ਵਰਮ ਦੇ ਹਮਲੇ ਦੀ ਰੋਕਥਾਮ ਲਈ ਜ਼ਹਿਰਾਂ ਦਾ ਸਪਰੇ ਬੂਟੇ ਦੀ ਗੋਭ ਵੱਲ ਨੂੰ ਫੁਆਰੇ ਵਾਲੀ ਨੋਜ਼ਲ ਨਾਲ ਕਰਨ ਬਾਰੇ ਕਿਹਾ।ਉਹਨਾ ਜਾਣਕਾਰੀ ਦਿੱਤੀ ਕਿ ਇਹ ਸੂੰਡੀ ਗੋਭ ਵਾਲੇ ਪੱਤੇ ਨੂੰ ਖਾਂਦੀ ਹੈ ਅਤੇ ਵੱਡੀਆਂ ਸੁੰਡੀਆਂ ਅੰਡੇਕਾਰ ਧਾਰੀਆਂ ਬਣਾਉਂਦੀਆਂ ਹਨ। ਵੱਡੀਆਂ ਸੂੰਡੀਆਂ ਗੋਭ ਦੇ ਪੱਤੇ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦਿੰਦੀਆਂ ਹਨ ਤੇ ਭਾਰੀ ਮਾਤਰਾ ਵਿੱਚ ਬੂਟੇ ਦੇ ਹੇਠਾਂ ਵਿੱਚ ਮਲ ਮੂਤਰ ਵੀ ਤਿਆਗਦੀਆਂ ਹਨ। ਉਹਨਾ ਕਿਹਾ ਕਿ ਇਸ ਸੁੰਡੀ ਦੀ ਰੋਕਥਾਮ ਲਈ (0.4 ਮਿਲੀਲਿਟਰ ਕੋਰਾਜ਼ਨ ਜਾਂ (0.5 ਮਿਲੀਲਿਟਰ ਡੈਲੀਗੇਟ ਜਾਂ 0.4 ਗ੍ਰਾਮ ਮਿਜ਼ਾਈਲ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਉਹਨਾ ਦੱਸਿਆ ਕਿ 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਪ੍ਰਤੀ ਏਕੜ ਅਤੇ ਇਸ ਤੋਂ ਬਾਅਦ , ਫ਼ਸਲ ਦੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾਉਣੀ ਚਾਹੀਦੀ ਹੈ ਅਤੇ ਪਾਣੀ ਦੇ ਨਾਲ-ਨਾਲ ਕੀਟਨਾਸ਼ਕਾਂ ਦੀ ਮਾਤਰਾ ਵੀ ਉਸੇ ਅਨੁਪਾਤ ਵਿੱਚ ਵਧਾਉਣੀ ਚਾਹੀਦੀ ਹੈ ਅਤੇ ਜੋ ਹਮਲਾ ਪੌੜੀਆਂ ਵਿੱਚ ਹੋਵੇ ਜਾਂ ਫ਼ਸਲ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿੱਚ ਮੁਸ਼ਕਿਲ ਹੋਵੇ ਤਾਂ ਮਿੱਟੀ ਅਤੇ ਕੀਟਨਾਸ਼ਕ ਦੇ ਲਗਭਗ ਅੱਧਾ ਗ੍ਰਾਮ ਮਿਸ਼ਰਣ ਨੂੰ ਹਮਲੇ ਵਾਲੀਆਂ ਗੋਭਾਂ ਵਿੱਚ ਪਾ ਕੇ ਫ਼ਾਲ ਆਰਮੀਵਰਮ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਡਾ. ਕਟਾਰੀਆ ਨੇ ਕਿਹਾ ਕਿ ਮੱਕੀ ਦੇ ਚਾਰੇ ਵਜੋਂ ਬੀਜੀ ਫਸਲ ਜੇਕਰ 40 ਦਿਨ ਦੀ ਹੋ ਗਈ ਹੋਵੇ ਤਾਂ ਜਹਿਰਾਂ ਦੀ ਸਪਰੇਅ ਨਹੀਂ ਕਰਨੀ ਚਾਹੀਦੀ ਅਤੇ ਸਪਰੇਅ ਤੋ 21 ਦਿਨਾਂ ਤਕ ਫਸਲ ਦੀ ਵਾਢੀ ਨਹੀ ਕਰਨੀ ਚਾਹੀਦੀ।
*ਖੇਤੀ ਦਾ ਕੀਤਾ ਜਾਵੇ ਸਰਵੇਖਣ*
ਮੀਟਿੰਗ ਵਿੱਚ ਡਾ. ਰਣਬੀਰ ਸਿੰਘ ਪਲਾਂਟ ਪ੍ਰੋਟੇਕਸ਼ਨ ਅਫਸਰ ਸੈਂਟਰਲ ਇੰਟੇਗਰੇਟਿਡ ਪੋਸਟ ਮੈਨੇਜਮੈਂਟ ਸੈਂਟਰ ਜਲੰਧਰ ਨੇ ਕਿਹਾ ਕਿ ਮੱਕੀ ਦੇ ਕੀੜਿਆਂ ਦੀ ਰੋਕਥਾਮ ਲਈ ਕਿਸਾਨਾਂ ਨੂੰ ਖੇਤਾਂ ਦਾ ਸਰਵੇਖਣ ਲਗਾਤਾਰ ਕਰਨਾ ਚਾਹੀਦਾ ਹੈ ਅਤੇ ਫਾਲ ਆਰਮੀ ਵਰਮ ਦੇ ਆਂਡਿਆਂ ਦੇ ਝੁੰਡ ਜੋ ਕਿ ਲੂਈ ਨਾਲ ਢੱਕੇ ਹੁੰਦੇ ਹਨ ਅਤੇ ਅਸਾਨੀ ਨਾਲ ਦਿੱਖ ਜਾਂਦੇ ਹਨ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ। ਮੀਟਿੰਗ ਵਿੱਚ ਡਾ. ਸੁਰਜੀਤ ਸਿੰਘ, ਡਾ. ਅਮਰੀਕ ਸਿੰਘ ਨੇ ਕੁਆਲਿਟੀ ਕੰਟਰੋਲ ਅਧੀਨ ਕੀਤੇ ਜਾ ਰਹੇ ਉਪਰਾਲਿਆ ਬਾਰੇ ਦੱਸਿਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!