JalandharPoliticalPunjab

ਫਿਲੌਰ ‘ਚ 11.48 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਸੜਕਾਂ ਦਾ ਕੀਤਾ ਉਦਘਾਟਨ—ਸੰਤੋਖ ਸਿੰਘ ਚੌਧਰੀ ‘ਤੇ ਵਿਕਰਮਜੀਤ ਚੌਧਰੀ

ਕਾਂਗਰਸੀ ਆਗੂ ‘ਤੇ ਸੁਤੰਤਰਤਾ ਸੈਨਾਨੀ ਨਿਰਮਲ ਸਿੰਘ ਜੌਹਲ ਨੇ 5.45 ਕਰੋੜ ਰੁਪਏ ਲਾਗਤ ਨਾਲ ਲੰਬੀ ਚਾਹਲ ਕਲਾਂ-ਅੱਪਰਾ-ਨਗਰ ਸੜਕ ਦਾ ਉਦਘਾਟਨ ਕੀਤਾ
ਫਿਲੌਰ/ਜਲੰਧਰ (ਅਮਰਜੀਤ ਸਿੰਘ ਲਵਲਾ)
ਵਿਧਾਨ ਸਭਾ ਹਲਕਾ ਫਿਲੌਰ ਦੇ ਵਿਕਾਸ ਦੀ ਗਾਥਾ ਵਿੱਚ ਇੱਕ ਹੋਰ ਮੀਲ ਪੱਥਰ ਜੜਦਿਆਂ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ‘ਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਹਲਕਾ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ ਨੇ ਪਿੰਡ ਦੁਸਾਂਝ ਕਲਾਂ ਅਤੇ ਅੱਪਰਾ ਵਿਖੇ ਮੰਗਲਵਾਰ ਨੂੰ 11.48 ਕਰੋੜ ਰੁਪਏ ਨਾਲ ਬਣੀਆਂ ਸੜਕਾਂ ਦਾ ਉਦਘਾਟਨ ਕੀਤਾ।
ਉੱਘੇ ਕਾਂਗਰਸੀ ਆਗੂ ਅਤੇ ਸੁਤੰਤਰਤਾ ਸੈਨਾਨੀ ਨਿਰਮਲ ਸਿੰਘ ਜੌਹਲ ਨੇ ਜਿੱਥੇ 5.45 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਈ 10.9 ਕਿਲੋਮੀਟਰ ਲੰਬੀ ਚਾਹਲ ਕਲਾਂ-ਅੱਪਰਾ-ਨਗਰ ਸੜਕ ਦਾ ਉਦਘਾਟਨ ਕੀਤਾ, ਉੱਥੇ ਹੀ ਦੁਸਾਂਝ ਕਲਾਂ ਵਿਖੇ ਦੋਵਾਂ ਕਾਂਗਰਸੀ ਆਗੂਆਂ ਨੇ 6.04 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੀ ਗਈ 14.6 ਕਿਲੋਮੀਟਰ ਲੰਬੀ ਦੁਸਾਂਝ ਕਲਾਂ-ਮੁਕੰਦਪੁਰ ਸੜਕ ਨੂੰ ਲੋਕਾਂ ਨੂੰ ਸਮਰਪਿਤ ਕੀਤਾ।

ਇਸ ਮੌਕੇ ਬੋਲਦਿਆਂ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਫਿਲੌਰ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਨਾਲੋਂ 2017 ਤੋਂ ਹੁਣ ਤੱਕ ਦੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਜ਼ਿਆਦਾ ਕੰਮ ਹੋਏ ਹਨ।
ਉਨ੍ਹਾਂ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਕੋਈ ਵਿਕਾਸ ਨਹੀਂ ਹੋਇਆ ਅਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਪਰ ਅਸੀਂ ਹਾਲਾਤ ਨੂੰ ਬਦਲ ਦਿੱਤਾ ਹੈ। ਅੱਜ ਅਸੀਂ 2 ਅਹਿਮ ਸੜਕਾਂ ਫਿਲੌਰ ਦੇ ਲੋਕਾਂ ਨੂੰ ਸਮਰਪਿਤ ਕੀਤੀਆਂ ਹਨ। ਇਹ ਮੰਗਾਂ ਲੰਬੇ ਸਮੇਂ ਤੋਂ ਪੈਂਡਿੰਗ ਸਨ ਅਤੇ ਅਸੀਂ ਇਨ੍ਹਾਂ ਨੂੰ ਪੂਰਾ ਕਰਕੇ ਲੋਕਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕੀਤਾ ਹੈ।
ਵਿਕਰਮਜੀਤ ਚੌਧਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ।
ਉਨ੍ਹਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਈ ਇਤਿਹਾਸਕ ਫੈਸਲੇ ਲਏ ਹਨ ਅਤੇ ਉਮੀਦ ਹੈ ਕਿ ਅਗਲੇ ਸਾਲ ਮਾਰਚ ਤੋਂ ਬਾਅਦ ਵੀ ਇਹ ਕੰਮ ਜਾਰੀ ਰਹੇਗਾ।
ਇਨਾਂ ਮੌਕਿਆਂ ‘ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਰਜੀਤ ਸਿੰਘ ਲੱਲੀਆਂ ਤੇ ਗੁਰਪ੍ਰੀਤ ਕੌਰ, ਗੁਰਾਇਆ ਮਾਰਕੀਟ ਕਮੇਟੀ ਚੇਅਰਮੈਨ ਦਾਰਾ ਸਿੰਘ ਰਾਏ, ਗੁਰਾਇਆ ਮਾਰਕੀਟ ਕਮੇਟੀ ਉਪ ਚੇਅਰਮੈਨ ਰਾਮ ਲੁਭਾਇਆ, ਬਲਾਕ ਸੰਮਤੀ ਮੈਂਬਰ ਰਾਜ ਕੁਮਾਰ ਤੇ ਕਮਲਜੀਤ ਕੌਰ, ਦੁਸਾਂਝ ਕਲਾਂ ਸਰਪੰਚ ਮੱਖਣ ਸਿੰਘ, ਅੱਪਰਾ ਸਰਪੰਚ ਗਿਆਨ ਸਿੰਘ, ਚੱਕ ਸਾਬੂ ਸਰਪੰਚ ਅਮਰਜੀਤ ਸਿੰਘ, ਕਾਲਾ ਸਰਪੰਚ ਜਸਬੀਰ ਸਿੰਘ, ਲੇਹਲ ਕਲਾਂ ਸਰਪੰਚ ਗੁਰਦਾਵਰ ਸਿੰਘ, ਨਾਨੋ ਮਜਾਰਾ ਸਰਪੰਚ ਜੋਗਾ ਸਿੰਘ, ਸ਼ਿੰਗਾਰਾ ਰਾਮ, ਰਣਬੀਰ ਲੰਬੜਦਾਰ, ਮੱਖਣ ਕੋਟਲੀ ਖੱਖੀਆਂ, ਚਰਨਜੀਤ ਬੱਗਾ, ਜਸਵੀਰ ਪੰਚ ਅਤੇ ਮਨੋਹਰ ਲਾਲ ਤੇ ਹੋਰ ਹਾਜ਼ਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!