Punjab

ਬਚਿੱਤਰ ਸਿੰਘ ਨੂੰ ਹਲਕਾ ਸ਼ਾਹਕੋਟ ਤੋਂ ਕੋਆਰਡੀਨੇਟਰ ਨਿਯੁਕਤ ਕੀਤਾ–ਮਲਵਿੰਦਰ ਸਿੰਘ ਲੱਕੀ

ਕਾਂਗਰਸ ਭਵਨ ਜਲੰਧਰ ਵਿਖੇ ਨਿਯੁਕਤੀ ਕੀਤੀ ਗਈ
ਜਲੰਧਰ (ਅਮਰਜੀਤ ਸਿੰਘ ਲਵਲਾ)
ਕਾਂਗਰਸ ਭਵਨ ਜਲੰਧਰ ਵਿਖੇ ਮਲਵਿੰਦਰ ਸਿੰਘ ਲੱਕੀ ਇੰਚਾਰਜ ਲੋਕ ਸਭਾ ਹਲਕਾ ਜਲੰਧਰ ਪੁਲੀਟੀਕਲ ਇਨਫਰਮੇਸ਼ਨ ਸੈੱਲ ਨੇ ਚੇਅਰਮੈਨ ਸੰਦੀਪ ਸਿੰਘ ਸੰਨੀ ਬਰਾੜ ਦੇ ਹੁਕਮਾਂ ਅਨੁਸਾਰ ਆਪਣੀ ਟੀਮ ਵਿੱਚ ਵਾਧਾ ਕਰਦੇ ਹੋਏ, ਬਚਿੱਤਰ ਸਿੰਘ ਨੂੰ ਹਲਕਾ ਸ਼ਾਹਕੋਟ ਤੋਂ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ, ਇਹ ਨਿਯੁਕਤੀ ਕਾਂਗਰਸ ਭਵਨ ਜਲੰਧਰ ਵਿਖੇ ਕੀਤੀ ਗਈ।


ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਹਰ ਈਮਾਨਦਾਰ ‘ਤੇ ਪੁਰਾਣੇ ਵਰਕਰ ਦਾ ਪੂਰਾ ਸਨਮਾਨ ਹੋਵੇਗਾ, ਜਿਸ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ, ਬਚਿੱਤਰ ਸਿੰਘ ਕਾਂਗਰਸ ਦੇ ਪੁਰਾਣੇ ‘ਤੇ ਵਫ਼ਾਦਾਰ ਸਿਪਾਹੀ ਹਨ। 2022 ਦੀਆਂ ਵਿਧਾਨ ਸਭਾ ਇਲੈਕਸ਼ਨਾਂ ਵਿਚ ਇਸ ਨਿਯੁਕਤੀ ਨਾਲ ਹਲਕਾ ਸ਼ਾਹਕੋਟ ਵ’ਚ ਕਾਂਗਰਸ ਮਜ਼ਬੂਤ ਹੋਵੇਗੀ, ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੁਬਾਰਾ 2022 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣਨਗੇ, ਪੰਜਾਬ ਦੇ ਲੋਕਾਂ ਲਈ ਕੀਤੇ ਕੰਮ ਉਨ੍ਹਾਂ ਨੂੰ ਲੋਕਪ੍ਰਿਅ ਮੁੱਖਮੰਤਰੀ ਬਣਾ ਚੁੱਕੇ ਹਨ।

ਇਸ ਮੌਕੇ ਤੇ ਲੱਕੀ ਸੰਧੂ ਪ੍ਰਧਾਨ ਯੂਥ ਕਾਂਗਰਸ ਕੈਂਟ, ਰਾਘਵ ਜੈਨ, ਰਣਵੀਰ ਠਾਕੁਰ ਕੋਆਰਡੀਨੇਟਰ ਹਲਕਾ ਵੈਸਟ, ਨਰਿੰਦਰ ਪਹਿਲਵਾਨ ਜਨਰਲ ਸਕੱਤਰ, ਲਛਮਣ ਸਿੰਘ ਪੰਚਾਇਤ ਮੈਂਬਰ, ਸੁਖਦੀਪ ਸਿੰਘ ਅਤੇ ਹਰਮਨਦੀਪ ਸਿੰਘ, ਤੇ ਹੋਰ ਵੀ ਹਾਜ਼ਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!