
Punjab
ਬਚਿੱਤਰ ਸਿੰਘ ਨੂੰ ਹਲਕਾ ਸ਼ਾਹਕੋਟ ਤੋਂ ਕੋਆਰਡੀਨੇਟਰ ਨਿਯੁਕਤ ਕੀਤਾ-ਮਲਵਿੰਦਰ ਸਿੰਘ ਲੱਕੀ
ਈਮਾਨਦਾਰ ‘ਤੇ ਪੁਰਾਣੇ ਵਰਕਰਾਂ ਦਾ ਹੋਵੇਗਾ ਪੂਰਾ ਸਨਮਾਨ
ਜਲੰਧਰ (ਅਮਰਜੀਤ ਸਿੰਘ ਲਵਲਾ)
ਮਲਵਿੰਦਰ ਸਿੰਘ ਲੱਕੀ ਇੰਚਾਰਜ ਲੋਕ ਸਭਾ ਹਲਕਾ ਜਲੰਧਰ ਪੁਲੀਟੀਕਲ ਇਨਫਰਮੇਸ਼ਨ ਸੈੱਲ ਨੇ ਚੇਅਰਮੈਨ ਸੰਦੀਪ ਸਿੰਘ ਸੰਨੀ ਬਰਾੜ ਦੇ ਹੁਕਮਾਂ ਅਨੁਸਾਰ ਆਪਣੀ ਟੀਮ ਵਿੱਚ ਵਾਧਾ ਕਰਦੇ ਹੋਏ ਬਚਿੱਤਰ ਸਿੰਘ ਨੂੰ ਹਲਕਾ ਸ਼ਾਹਕੋਟ ਤੋਂ ਕੋਆਰਡੀਨੇਟਰ ਨਿਯੁਕਤ ਕੀਤਾ ਹੈ ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਹਰ ਈਮਾਨਦਾਰ ਅਤੇ ਪੁਰਾਣੇ ਵਰਕਰ ਦਾ ਪੂਰਾ ਸਨਮਾਨ ਹੋਵੇਗਾ ਜਿਸ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ ਬਚਿੱਤਰ ਸਿੰਘ ਕਾਂਗਰਸ ਦੇ ਪੁਰਾਣੇ ਅਤੇ ਵਫ਼ਾਦਾਰ ਸਿਪਾਹੀ ਹਨ 2022 ਦੀਆਂ ਵਿਧਾਨ ਸਭਾ ਇਲੈਕਸ਼ਨਾਂ ਵਿਚ ਇਸ ਨਿਯੁਕਤੀ ਨਾਲ ਹਲਕਾ ਸ਼ਾਹਕੋਟ ਵਿਚ ਕਾਂਗਰਸ ਮਜ਼ਬੂਤ ਹੋਵੇਗੀ ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੁਬਾਰਾ 2022 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਪੰਜਾਬ ਦੇ ਲੋਕਾਂ ਲਈ ਕੀਤੇ ਕੰਮ ਉਨ੍ਹਾਂ ਨੂੰ ਲੋਕਪ੍ਰਿਅ ਮੁੱਖਮੰਤਰੀ ਬਣਾ ਚੁੱਕੇ ਹਨ



