
ਬਜ਼ੁਰਗ ਵਿਅਕਤੀ ਕੋਲੋਂ 4,800 ਲੁੱਟ ਖੋਹ ਕਰਨ ਵਾਲਾ ਆਟੋ ਚਾਲਕ ਕੁਝ ਘੰਟਿਆਂ ਵਿਚ ਹੀ ਗ੍ਰਿਫ਼ਤਾਰ
ਬਜ਼ੁਰਗ ਵਿਅਕਤੀ ਕੋਲੋਂ 4,800 ਲੁੱਟ ਖੋਹ ਕਰਨ ਵਾਲਾ ਆਟੋ ਚਾਲਕ ਕੁਝ ਘੰਟਿਆਂ ਵਿਚ ਹੀ ਗ੍ਰਿਫ਼ਤਾਰ
ਫੋਕਲ ਪੁਆਇੰਟ ਪੁਲਿਸ ਨੇ ਆਟੋ ਚਾਲਕ ਕੁਝ ਹੀ ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ।
ਇੰਦਰਜੀਤ ਸਿੰਘ ਲਵਲਾ ਜਲੰਧਰ
ਫੋਕਲ ਪੁਆਇੰਟ ਪੁਲਿਸ ਨੇ ਖੇਤਰ ਵਿੱਚ ਨਾਕਾ ਲਾਇਆ ਹੋਇਆ ਸੀ, ‘ਤੇ ਇੱਕ ਬਜ਼ੁਰਗ ਵਿਅਕਤੀ ਨੂੰ ਲੁੱਟਣ ਦੇ ਕੁਝ ਘੰਟਿਆਂ ਵਿੱਚ ਫਰਾਰ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ।ਗਿਰਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਰਲੋਚਨ ਸਿੰਘ ਉਰਫ ਵਿੱਕੀ ਪੁੱਤਰ ਵਰਿੰਦਰ ਸਿੰਘ ਉਰਫ ਵਿਕਾਸ ਚੰਦ ਵਾਸੀ ਬਹਿਰਾਮ ਹਾਲ ਯਸੀ ਨਾਗਰਾ ਨੇੜੇ ਐਸਐਨਐਲ ਐਕਸਚੇਂਜ, ਚੌਕੀ ਇੰਚਾਰਜ ਮਦਨ ਸਿੰਘ ਨੇ ਦੱਸਿਆ ਕਿ ਦੋਸ਼ੀ ਡਰਾਈਵਰ ਲਿਫਟ ਦੇ ਬਹਾਨੇ ਇੱਕ ਬਜ਼ੁਰਗ ਵਿਅਕਤੀ ਨੂੰ ਲੈ ਕੇ ਗਿਆ ਸੀ, ਜੋ ਗਾਦੀਪੁਰ ਪੁਲ ਨੇੜੇ ਦੁੱਧ ਲੈਣ ਜਾ ਰਿਹਾ ਸੀ, ‘ਤੇ ਉਜਾੜ ਵੇਖ ਕੇ ਉਸ ਨੇ ਉਸ ਕੋਲੋਂ 4,800 ਰੁਪਏ ਲੁੱਟ ਲਏ, ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਖੇਤਰ ਦੀ ਘੇਰਾਬੰਦੀ ਕੀਤੀ ‘ਤੇ ਮੁਲਜ਼ਮ ਨੂੰ ਫੜ ਲਿਆ, ਉਸ ਕੋਲੋਂ ਲੁੱਟੇ ਹੋਏ 4,800 ਰੁਪਏ ‘ਤੇ ਇਸ ਵਾਰਦਾਤ ਵਿਚ ਵਰਤਿਆ ਇਕ ਆਟੋ ਬਰਾਮਦ ਕੀਤਾ।ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।



