Punjab

ਬਸਪਾ (ਅ) ਦੇ ਪ੍ਰਧਾਨ ਦੇਵੀ ਦਾਸ ਨਾਹਰ ਨੂੰ ਬਦਲਣ ਦਾ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਲਿਆ ਫੈਸਲਾ, ਡਿਕਟੇਟਰਸ਼ਿਪ ਦੇ ਲਾਏ ਦੋਸ਼

ਪ੍ਰਧਾਨ ਦੇਵੀ ਦਾਸ ਆਪਣੇ ਪੁੱਤਰ ਮੋਹ 'ਤੇ ਪਰਿਵਾਰਕ ਮੋਹ ਤੱਕ ਹੀ ਸੀਮਿਤ ਰਹੇ

ਪ੍ਰਧਾਨ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਜਿਸਦਾ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ
ਜਲੰਧਰ (ਅਮਰਜੀਤ ਸਿੰਘ ਲਵਲਾ)
ਬਹੁਜਨ ਸਮਾਜ ਪਾਰਟੀ (ਅ) ਦੇ ਪ੍ਰਧਾਨ ਦੇਵੀ ਦਾਸ ਨਾਹਰ ਨੂੰ ਬਦਲਣ ਦਾ ਸੀਨੀਅਰ ਆਗੂਆਂ ‘ਤੇ ਵਰਕਰਾਂ ਨੇ ਫੈਸਲਾ ਲਿਆ ਹੈ। ਜਲੰਧਰ ਵਿਖੇ ਪ੍ਰੈਸ ਕਾਨਫਰੰਸ ਦੇ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਸਾਝੇ ਤੌਰ ‘ਤੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਪਾਰਟੀ ਨੂੰ ਬਣਿਆ ਲਗਭਗ 30-31 ਸਾਲ ਹੋ ਚੁੱਕੇ ਹਨ, ‘ਤੇ ਜਦੋਂ ਦੀ ਪਾਰਟੀ ਬਣੀ ਹੈ। ਉਦੋਂ ਤੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੇ ਦੇਵੀ ਦਾਸ ਨਾਹਰ ਚਲਦੇ ਆ ਰਹੇ ਹਨ।

ਸੀਨੀਅਰ ਆਗੂ ਬਲਵੰਤ ਸਿੰਘ ਸੁਲਤਾਨਪੁਰੀ ਨੇ ਕਿਹਾ ਕਿ ਇਸ ਦੌਰਾਨ ਪਾਰਟੀ ਪ੍ਰਧਾਨ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਜਿਸਦਾ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਨੇ ਆਪਣੀ ਡਿਕਟੇਟਰਸ਼ਿਪ ਨੂੰ ਕਾਇਮ ਰੱਖਿਆ, ਜਿਸ ਕਾਰਨ ਬਹੁਜਨ ਸਮਾਜ ਦਾ ਦਰਦ ਸਮਝਣ ਵਾਲੇ ਆਗੂਆਂ ਨੇ ਵੱਖ ਵੱਖ ਸਮੇਂ ਦੌਰਾਨ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ, ਜਿਸਦਾ ਖਮਿਆਜ਼ਾ ਅੱਜ ਤੱਕ ਪਾਰਟੀ ਅਤੇ ਪਾਰਟੀ ਵਰਕਰਾਂ ਨੂੰ ਭੁਗਤਣਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਵੱਖ ਵੱਖ ਸਮੇਂ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ‘ਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਨੂੰ ਉਨ੍ਹਾਂ ਦੀਆਂ ਗਲਤ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਪਰ ਪਾਰਟੀ ਪ੍ਰਧਾਨ ਆਪਣੇ ਪੁੱਤਰ ਮੋਹ ‘ਤੇ ਪਰਿਵਾਰਕ ਮੋਹ ਤੱਕ ਹੀ ਸੀਮਿਤ ਰਹੇ। ਉਹਨਾਂ ਕਿਹਾ ਕਿ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਪਾਰਟੀ ਦੇ ਸੀਨੀਅਰ ਆਗੂਆਂ ‘ਤੇ ਵਰਕਰਾਂ ਨੇ ਫੈਸਲਾ ਲਿਆ ਹੈ। ਕਿ ਪਾਰਟੀ ਨੂੰ ਮਜਬੂਤ ਬਣਾਉਣ ਲਈ ਜਲਦ ਹੀ ਨਵੇਂ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇਗੀ, ਜੋ ਬਹੁਜਨ ਸਮਾਜ ਅਤੇ ਪਾਰਟੀ ਨੂੰ ਨਵੀਂ ਦਿਸ਼ਾ ਦੇ ਸਕੇ।
ਇਸ ਮੌਕੇ ਬਸਪਾ (ਅ) ਦੇ ਸੀਨੀਅਰ ਆਗੂ ਬਲਵੰਤ ਸਿੰਘ ਸੁਲਤਾਨਪੁਰੀ, ਸਾਬਕਾ ਕੌਮੀ ਜਨਰਲ ਸਕੱਤਰ ਬੀਰ ਸਿੰਘ ਨਾਹਰ, ਸੀਨੀਅਰ ਆਗੂ ਭਜਨ ਚੰਦ ਸੱਭਰਵਾਲ, ਜਿਲ੍ਹਾ ਪ੍ਰਧਾਨ ਜਲੰਧਰ ਬੀਬੀ ਅਮਰਜੀਤ ਕੌਰ ਸੱਭਰਵਾਲ, ਹਲਕਾ ਇੰਚਾਰਜ ਜਲੰਧਰ ਕੈਂਟ ਧਰਮਪਾਲ ਬੰਬੀਆਂ ਵਾਲ, ਜਿਲ੍ਹਾ ਦਿਹਾਤੀ ਪ੍ਰਧਾਨ ਸਤਨਾਮ ਸਿੰਘ ਮਲਸੀਆਂ, ਹਲਕਾ ਇੰਚਾਰਜ ਨਕੋਦਰ ਜਿੰਦਰ ਆਲੇਵਾਲੀ, ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਤਰਨਤਾਰਨ ਬਲਵੀਰ ਸਿੰਘ ਤੀਰਥ ਪੱਧਰੀ,
ਹਲਕਾ ਜਲੰਧਰ ਕੈਂਟ ਪ੍ਰਧਾਨ ਜਸਵੀਰ ਟੀਟਾ, ਮੀਤ ਪ੍ਰਧਾਨ ਜਿਲ੍ਹਾ ਤਰਨਤਾਰਨ ਲਖਵਿੰਦਰ ਸਿੰਘ ਲੱਖਾ, ਯੂਥ ਆਗੂ ਹਲਕਾ ਸ਼ਾਹਕੋਟ ਅਜੇ ਮੀਏਂਵਾਲ, ਮੀਤ ਪ੍ਰਧਾਨ ਜਿਲ੍ਹਾ ਜਲੰਧਰ ਦਿਹਾਤੀ ਸੋਢੀ ਖੋਸਲਾ, ਸੀਨੀਅਰ ਆਗੂ ਜਲੰਧਰ ਗੋਪੀ ਹੰਸ, ਪ੍ਰਧਾਨ ਮਹਿਲਾ ਵਿੰਗ ਹਲਕਾ ਸ਼ਾਹਕੋਟ ਬੀਬੀ ਜੋਗਿੰਦਰ ਕੌਰ ਮੀਏਂਵਾਲ, ਯੂਥ ਆਗੂ ਸੁਲਤਾਨਪੁਰ ਲੋਧੀ ਬਲਦੇਵ ਸਿੰਘ ਮਨਿਆਲਾ, ਹਲਕਾ ਇੰਚਾਰਜ ਵਿਧਾਨਸਭਾ ਸ਼ਾਹਕੋਟ ਅਕਰਮ ਢੱਡਾ, ਜਿਲ੍ਹਾ ਮੀਤ ਪ੍ਰਧਾਨ ਕਪੂਰਥਲਾ ਪ੍ਰਕਾਸ਼ ਸਿੰਘ ਜੱਬੋਵਾਲ ਹੋਰ ਅਹੁਦੇਦਾਰ ਹਾਜਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!