
ਬੀਐਮਸੀ (ਸੰਵਿਧਾਨ ਚੌਕ) ਓਵਰਬ੍ਰਿਜ ਤੇ ਹੁਣ ਖੁੱਲ੍ਹ ਜਾਵੇਗੀ ਆਵਾਜਾਈ
ਬੀਐਮਸੀ (ਸੰਵਿਧਾਨ ਚੌਕ) ਓਵਰਬ੍ਰਿਜ ਤੇ ਹੁਣ ਖੁੱਲ੍ਹ ਜਾਵੇਗੀ ਆਵਾਜਾਈ
ਜਲੰਧਰ (ਇੰਦਰਜੀਤ ਸਿੰਘ ਲਵਲਾ)
ਜਲੰਧਰ ਸੰਵਿਧਾਨ ਚੌਕ (ਬੀਐਮਸੀ) ਓਵਰਬ੍ਰਿਜ ਵੀਰਵਾਰ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ।ਇਹ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਬੀਐਂਡਆਰ ਦੇ ਐੱਸਈ ਰਜਨੀਸ਼ ਡੋਗਰਾ ਅਨੁਸਾਰ ਓਵਰਬ੍ਰਿਜ ਤੋਂ ਬਕਾਇਦਾ ਪ੍ਰੀਮਿਕਸ ਪਾ ਦਿੱਤੀ ਗਈ ਹੈ । ਤੇ ਉਸ ਨੂੰ ਸੁੱਕਣ ਲਈ 24 ਘੰਟੇ ਦਾ ਸਮਾਂ ਚਾਹੀਦਾ ਹੈ। ਇਸ ਲਈ ਉਸ ਨੂੰ ਵੀਰਵਾਰ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਓਵਰਬ੍ਰਿਜ ਲਈ ਐੱਨਆਈਟੀ ਦੀ ਟੀਮ ਆਪਣੀ ਜਾਂਚ ਰਿਪੋਰਟ ਬਾਅਦ ਵਿਚ ਦੇਵੇਗੀ। ਇਹ ਵਰਣਨਯੋਗ ਹੈ। ਕਿ ਲਗਪਗ ਢਾਈ ਮਹੀਨੇ ਪਹਿਲਾਂ ਉਕਤ ਓਵਰਬਰਿੱਜ ਤੇ ਤ੍ਰੇੜਾਂ ਆ ਗਈਆਂ ਸਨ।
ਜਿਸ ਨਾਲ ਉਸ ਦੀ ਇੱਕ ਪਾਸੇ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਇਸ ਦੌਰਾਨ ਪੁਲ ਬਣਾਉਣ ਵਾਲੀ ਕੰਪਨੀ ਦੀ ਇਕ ਵਿਸ਼ੇਸ਼ ਜਾਂਚ ਟੀਮ ਵੀਆਈਸੀ ਜਿਹੜੀ ਦੇਖਰੇਖ ਕਰਨ ਦੇ ਬਾਅਦ ਵਾਪਸ ਚਲੀ ਗਈ ਸੀ, ਅਤੇ ਉਸ ਦੇ ਦਿਸ਼ਾ ਨਿਰਦੇਸ਼ਾਂ ਤੇ ਹੀ ਓਵਰਬਰਿੱਜ ਦਾ ਸਰੀਆ ਪਾ ਕੇ ਬੇਸ ਮਜ਼ਬੂਤ ਕੀਤਾ ਗਿਆ ਹੈ। ਹੁਣ ਪੁਲ ਤੇ ਖ਼ਰਾਬ ਹੋਈ ਸਾਰੀ ਸੜਕ ਬਣਾ ਦਿੱਤੀ ਗਈ ਹੈ। ਇਹ ਵੀ ਜ਼ਿਕਰਯੋਗ ਹੈ ਕਿ ਲਗਪਗ 11 ਸਾਲ ਪਹਿਲਾਂ ਇੰਪਰੂਵਮੈਂਟ ਟਰੱਸਟ ਵੱਲੋਂ ਉਕਤ ਓਵਰਬ੍ਰਿਜ ਬਣਾਇਆ ਗਿਆ ਸੀ। ਤੇ 11 ਸਾਲਾਂ ਬਾਅਦ ਹੀ ਉਸ ਤੇ ਤ੍ਰੇੜਾਂ ਪੈ ਗਈਆਂ। ‘ਤੇ ਹੁਣ ਇਸ ਨੂੰ ਆਵਾਜਾਈ ਲਈ ਖੋਲ੍ਹਿਆ ਜਾਵੇਗਾ।



