ਬੀਡੀਪੀਓ ਦਫ਼ਤਰ ਰੁੜਕਾਂ ਕਲਾਂ ਤੇ ਮਹਿਤਪੁਰ ਵਿਖੇ ਪਲੇਸਮੈਂਟ ਕੈਂਪ 8 ਤੇ 9 ਨੂੰ
ਜਲੰਧਰ ਗਲੋਬਲ ਆਜਤੱਕ
ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ‘ਤੇ ਕਾਰੋਬਾਰ ਬਿਊਰੋ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 8 ਅਤੇ 9 ਦਸੰਬਰ ਨੂੰ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ।
ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਰਣਜੀਤ ਕੌਰ ਨੇ ਇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕਿਓਰਿਟੀ ਸਕਿੱਲਸ ਕੌਂਸਲ ਇੰਡੀਆ ਲਿਮਟਿਡ ਵਲੋਂ ਨੌਜਵਾਨਾਂ ਦੀ ਬਤੌਰ ਸਕਿਓਰਟੀ ਗਾਰਡ ਭਰਤੀ ਲਈ 8 ਦਸੰਬਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ, ਰੁੜਕਾਂ ਕਲਾਂ ਅਤੇ 9 ਦਸੰਬਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ, ਮਹਿਤਪੁਰ ਵਿਖੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਲੇਸਮੈਂਟ ਕੈਂਪਾਂ ਵਿੱਚ ਕੇਵਲ ਪੁਰਸ਼ ਨੌਜਵਾਨ ਜ਼ਿਨ੍ਹਾਂ ਦੀ ਘੱਟੋ-ਘੱਟ ਵਿਦਿਅਕ ਯੋਗਤਾ ਦਸਵੀਂ, ਉਮਰ 21 ਤੋਂ 37 ਸਾਲ, ਕੱਦ 168 ਸੈਂਟੀਮੀਟਰ ਅਤੇ ਛਾਤੀ 80 ਤੋਂ 85 ਸੈਂਟੀਮੀਟਰ ਹੈ ਸ਼ਿਰਕਤ ਕਰ ਸਕਦੇ ਹਨ।
ਉਨ੍ਹਾਂ ਨੌਜਵਾਨਾਂ ਨੂੰ ਪਲੇਸਮੈਂਟ ਕੈਂਪਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 90569-20100 ’ਤੇ ਸੰਪਰਕ ਕੀਤਾ ਜਾ ਸਕਦਾ ਹੈ।



