
ਬੱਸ ਸਟੈਂਡ ‘ਤੇ ਚਿਪਕਾਏ ਗਏ ਟੋਲ ਫ੍ਰੀ ਨੰਬਰ ਦੇ ਸਟੀਕਰ—ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ
ਟੋਲ ਫ੍ਰੀ ਨੰਬਰ 1968 ਰਾਹੀਂ ਲਿਆ ਜਾ ਸਕਦੈ ਕਾਨੂੰਨੀ ਸੇਵਾਵਾਂ ਦਾ ਲਾਭ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੈਨ ਇੰਡੀਆ ਅਵੇਅਰਨੈਸ ਐਂਡ ਆਊਟਰੀਚ ਪ੍ਰੋਗਰਾਮਾਂ ਦੀ ਲੜੀ, ਜੋ ਕਿ 14.11.2021 ਤੱਕ ਚਲਾਈ ਜਾ ਰਹੀ ਹੈ, ਜ਼ਿਲ੍ਹਾ ‘ਤੇ ਸੈਸ਼ਨਜ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੁਪਿੰਦਰਜੀਤ ਚਹਿਲ ਦੀ ਯੋਗ ਰਹਿਨੁਮਾਈ ਹੇਠ ਕਾਨੂੰਨੀ ਸੇਵਾਵਾਂ ਸਕੀਮਾਂ ਦੀ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਡਾ. ਗਗਨਦੀਪ ਕੌਰ, ਸੀਜੇਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ਬੱਸ ਸਟੈਂਡ ਜਲੰਧਰ ਵਿਖੇ ਟੋਲ ਫ੍ਰੀ ਨੰਬਰ 1968 ਦੇ ਸਟੀਕਰ ਚਿਪਕਾਏ ਗਏ ਤਾਂ ਜੋ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਅਤੇ ਆਮ ਜਨਤਾ ਟੋਲ ਫ੍ਰੀ ਨਬੰਰ ਰਾਹੀਂ ਕਾਨੂੰਨੀ ਸੇਵਾਵਾਂ ਦਾ ਲਾਭ ਉਠਾ ਸਕਣ।
ਇਸੇ ਮੁਹਿੰਮ ਤਹਿਤ ਸੀਜੇਐਮ ਡਾ. ਗਗਨਦੀਪ ਕੌਰ ਵੱਲੋਂ ਬੀਐਮਸੀ ਚੌਕ ਜਲੰਧਰ ਵਿਖੇ ਆਟੋ ਰਿਕਸ਼ਾ ਉੱਪਰ ਵੀ ਸਟੀਕਰ ਚਿਪਕਾਏ ਗਏ। ਉਨ੍ਹਾਂ ਨੇ ਦੱਸਿਆ ਕਿ 45 ਦਿਨਾਂ ਦੀ ਪ੍ਰਚਾਰ ਮੁਹਿੰਮ ਦੌਰਾਨ ਵੱਖ-ਵੱਖ ਪਿੰਡਾਂ, ਕਸਬਿਆਂ, ਸਕੂਲਾਂ, ਕਾਲਜਾਂ ਅਤੇ ਬੱਚਿਆਂ ਦੇ ਸ਼ੈਲਟਰ ਹੋਮਜ਼ ਵਿਖੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸਕੀਮਾਂ, ਆਂਗਣਵਾੜੀ ਵਰਕਰਾਂ, ਲ਼ਾਅ ਦੇ ਵਿਦਿਆਰਥੀਆਂ ‘ਤੇ ਆਸ਼ਾ ਵਰਕਰਾਂ ਰਾਹੀਂ 4 ਵਾਰੀ ਪਹੁੰਚ ਕੀਤੀ ਜਾਵੇਗੀ ਅਤੇ ਇਸ ਮੁਹਿੰਮ ਦੌਰਾਨ 2077 ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ ।



