JalandharPunjab

ਭਾਰਗੋ ਕੈਂਪ ਪੁਲੀਸ ਨੇ ਨਾਜਾਇਜ਼ ਸ਼ਰਾਬ ਤਸਕਰ ਕੀਤਾ ਕਾਬੂ

ਨਾਜਾਇਜ਼ ਸ਼ਰਾਬ ਦੀਆਂ 18 ਬੋਤਲਾਂ ਸਮੇਤ ਇੱਕ ਪੁਲਿਸ ਅੜਿੱਕੇ
ਜਲੰਧਰ (ਅਮਰਜੀਤ ਸਿੰਘ ਲਵਲਾ)
ਮਾਣਯੋਗ ਪੁਲਿਸ ਕਮਿਸ਼ਨਰ ਜਲੰਧਰ ਡਾ. ਸੁਖਚੈਨ ਸਿੰਘ ਗਿੱਲ ਆਈਪੀਐੱਸ ਦੀਆ ਹਦਾਇਤਾ ਅਨੁਸਾਰ ਨਸ਼ਾ ਤਸਕਰਾਂ ‘ਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਚਲਾਈ ਹੋਈ ਮੁਹਿੰਮ ਦੇ ਹਦਾਇਤਾਂ ਅਨੁਸਾਰ ਇੰਸਪੈਕਟਰ ਅਜਾਇਬ ਸਿੰਘ ਮੁੱਖ ਅਫਸਰ ਥਾਣਾ ਭਾਰਗੋ ਕੈਂਪ ਜਲੰਧਰ ਦੀ ਅਗਵਾਈ ਹੇਠ ਹੈੱਡਕਾਂਸਟੇਬਲ ਰਕੇਸ਼ ਮੋਹਨ ਵੱਲੋਂ ਪੁਲਿਸ ਪਾਰਟੀ ਸਮੇਤ ਬਾ – ਸਵਾਰੀ ਪ੍ਰਾਈਵੇਟ ਵਹੀਕਲਾ ਦੇ ਗਸ਼ਤ ਦਾ ਚੈਕਿੰਗ ਸਬੰਧੀ ਘਾਹ ਮੰਡੀ ਚੋਕ ਕਾਲਾ ਸੰਘਿਆ ਰੋਡ ਮੋਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਖਦੇਵ ਸਿੰਘ ਪੁੱਤਰ ਸ਼ਾਮ ਲਾਲ ਵਾਸੀ ਮਕਾਨ ਨੰਬਰ ਡਬਲਿਊ ਐਨ- 218, ਮੇਨ ਬਾਜਾਰ ਬਸਤੀ ਦਾਨਿਸ਼ਮੰਦਾ, ਜੋ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ, ‘ਤੇ ਆਪਣੇ ਮੋਟਰ ਸਾਈਕਲ ਮਾਰਕਾ ਪੈਸ਼ਨ ਪਲੱਸ ਨੰਬਰ ਪੀਬੀ-08-ਬੀਐਲ-5268 ‘ਤੇ ਬੋਰਾ ਪਲਾਸਟਿਕ ਵਿਚ ਨਜ਼ਾਇਜ ਸ਼ਰਾਬ ਲੈ ਕੇ ਵੇਚਣ ਲਈ ਗੀਤਾ ਕਲੋਨੀ ਮੋੜ, ਕਾਸ਼ੀ ਨਗਰ ਖੜਾ ਹੈ, ਜਿਸਤੇ ਹੈੱਡ ਕਾਂਸਟੇਬਲ ਰਕੇਸ਼ ਮੋਹਨ ਵੱਲੋ ਪੁਲਿਸ ਪਾਰਟੀ ਸਮੇਤ ਦੋਸ਼ੀ ਸੁਖਦੇਵ ਸਿੰਘ ਨੂੰ ਮੋਟਰ ਸਾਈਕਲ ਸਮੇਤ ਕਾਬੂ ਕਰਕੇ ਉਸ ਪਾਸੋ 8 ਬੋਤਲਾ ਸ਼ਰਾਬ ਮਾਰਕਾ ਪੰਜਾਬ ਫਸਟ ਚੁਆਇੰਸ ਵਿਸਕੀ ‘ਤੇ 10 ਬੋਤਲਾਂ ਸ਼ਰਾਬ ਮਾਰਕਾ ਗਰੈਡ ਅਫੇਅਰ ਪ੍ਰੀਮੀਅਮ ਵਿਸਕੀ ਬਾਮਦ ਹੋਣ ‘ਤੇ ਮੁੱਕਦਮਾ ਨੰਬਰ 103 ਮਿਤੀ 23-8-2021 ਅ/ਧ 61-1-14 ਅਕਸਾਈਜ਼ ਐਕਟ ਦਰਜ ਰਜਿਸਟਰ ਕੀਤਾ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਮੁਜਰਿਮ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਇਸ ਤੋਂ ਹੋਰ ਜਾਣਕਾਰੀ ਹਾਸਲ ਕੀਤੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!